ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਹ ਵਪਾਰ ਲਈ ਬੱਚੀਆਂ ਨੂੰ ਇੰਝ ਬਣਾ ਰਹੇ ਸਨ ਛੇਤੀ ਜਵਾਨ, 11 ਕੁੜੀਆਂ ਛੁਡਾਈਆਂ

ਦੇਹ ਵਪਾਰ ਲਈ ਬੱਚੀਆਂ ਨੂੰ ਇੰਝ ਬਣਾ ਰਹੇ ਸਨ ਛੇਤੀ ਜਵਾਨ, 11 ਕੁੜੀਆਂ ਛੁਡਾਈਆਂ

ਤੇਲੰਗਾਨਾ ਦੇ ਯਦਾਦ੍ਰੀ ਭੋਂਗਿਰ ਜਿ਼ਲ੍ਹੇ `ਚ 11 ਨਾਬਾਲਗ਼ ਕੁੜੀਆਂ ਨੂੰ ਵੇਸਵਾਪੁਣੇ ਦੇ ਇੱਕ ਅੱਡੇ ਤੋਂ ਆਜ਼ਾਦ ਕਰਵਾਇਆ ਗਿਆ ਹੈ। ਪੁਲਿਸ ਨੇ ਇੱਥੋਂ ਦੇ ਯਾਦਾਗਿਰਗੁੱਟਾ ਇਲਾਕੇ `ਚ ਜਿਹੀਆਂ 11 ਕੁੜੀਆਂ ਨੂੰ ਦੇਹ ਵਪਾਰ ਦਾ ਧੰਦਾ ਚਲਾਵੁਣ ਵਾਲੇ ਸਮੱਗਲਰਾਂ ਦੇ ਜਾਲ਼ ਤੋਂ ਆਜ਼ਾਦ ਕਰਵਾਇਆ ਹੈ, ਉਨ੍ਹਾਂ `ਚ 5 ਸਾਲ ਦੀਆਂ ਕੁੜੀਆਂ ਵੀ ਸ਼ਾਮਲ ਹਨ।


ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕੁੜੀਆਂ ਨੂੰ ਸਰੀਰਕ ਤੌਰ `ਤੇ ਸਮੇਂ ਤੋਂ ਪਹਿਲਾਂ ਵੱਡਾ (ਪਰਪੱਕ) ਕਰਨ ਲਈ ਸੈਕਸ ਹਾਰਮੋਨਜ਼ ਦੇ ਇੰਜੈਕਸ਼ਨ ਦਿੱਤੇ ਜਾ ਰਹੇ ਸਨ, ਤਾਂ ਜੋ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਦੇਹ ਵਪਾਰ ਦੀ ਦਲਦਲ `ਚ ਧੱਕਿਆ ਜਾ ਸਕੇ।


ਰਚਾਕੋਂਡਾ ਪੁਲਿਸ ਕਮਿਸ਼ਨਰ ਮਹੇਸ਼ ਭਾਗਵਤ ਨੇ ਦੱਸਿਆ ਕਿ ਕਸਬੇ ਦੇ ਗਣੇਸ਼ ਨਗਰ `ਚ ਮਾਰੇ ਪੁਲਿਸ ਦੇ ਛਾਪੇ ਦੌਰਾਨ ਦੋਮਾਰੀ ਭਾਈਚਾਰੇ ਦੇ ਅੱਠ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਸਥਾਨਕ ਨਾਗਰਿਕ ਨੇ ਹੀ ਉਨ੍ਹਾਂ ਨੂੰ ਇਸ ਬਾਰੇ ਸੂਚਨਾ ਦਿੱਤੀ ਸੀ। ਉਸ ਵਿਅਕਤੀ ਨੇ ਇੱਕ ਕੁੜੀ ਦੇ ਰੋਣ ਦੀਆਂ ਆਵਾਜ਼ਾਂ ਸੁਣੀਆਂ ਸਨ। ਇਸ ਤੋਂ ਬਾਅਦ ਯਾਦਗਿਰੀਗੁੱਟਾ ਪੁਲਿਸ ਨੇ ਐੱਸਐੱਚਈ ਟੀਮ, ਸਪੈਸ਼ਲ ਆਪਰੇਸ਼ਨ ਟੀਮ, ਸਾਂਝੀ ਬਾਲ ਵਿਕਾਸ ਯੋਜਨਾ ਦੇ ਅਧਿਕਾਰੀਆਂ ਨਾਲ ਮਿਲ ਕੇ ਕਾਮਸਨੀ ਕਲਿਆਣੀ ਦੇ ਘਰ `ਤੇ ਛਾਪਾ ਮਾਰਿਆ। ਉੱਥੇ ਦੋ ਕੁੜੀਆਂ ਨੂੰ ਬਰਾਮਦ ਕੀਤਾ ਗਿਆ। ਇਨ੍ਹਾਂ ਵਿੱਚੋਂ ਇੱਕ ਕਲਿਆਣੀ ਦੀ ਧੀ ਸੀ। ਦੂਜੀ ਕੁੜੀ ਤਸਕਰਾਂ ਨੇ ਲਿਆਂਦੀ ਸੀ।


ਇਸ ਤੋਂ ਬਾਅਦ ਪੁਲਿਸ ਨੇ ਕਲਿਆਣੀ ਦੀ ਨਿਸ਼ਾਨਦੇਹੀ `ਤੇ ਪੰਜ ਹੋਰ ਘਰਾਂ `ਤੇ ਛਾਪੇ ਮਾਰੇ ਅਤੇ ਸੱਤ-ਸੱਤ ਸਾਲ ਦੀਆਂ ਚਾਰ ਕੁੜੀਆਂ ਸਮੇਤ 11 ਕੁੜੀਆਂ ਨੂੰ ਛੁਡਾਇਆ।


ਸੈਕਸੁਅਲ ਹਾਰਮੋਨ ਦੇ ਇੰਜੈਕਸ਼ਨ ਦਿੰਦਾ ਸੀ ਡਾਕਟਰ
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਨਾਬਾਲਗ਼ ਕੁੜੀਆਂ ਨੂੰ ਸਮੇਂ ਤੋਂ ਪਹਿਲਾਂ ਸੈਕਸੁਅਲ ਤੌਰ `ਤੇ ਪਰਪੱਕ ਬਣਾਉਣ ਲਈ ਇੱਕ ਡਾਕਟਰ ਵੀ ਰੱਖਿਆ ਗਿਆ ਸੀ, ਜਿਸ ਦਾ ਨਾਂਅ ਸਵਾਮੀ ਸੀ। ਇਹ ਡਾਕਟਰ ਇਨ੍ਹਾਂ ਕੁੜੀਆਂ ਨੂੰ ਸੇਕਸੁਅਲ ਹਾਰਮੋਨ ਇੰਜੈਕਸ਼ਨ ਦਿੰਦਾ ਸੀ, ਤਾਂ ਜੋ ਉਹ ਸਾਰੀਆਂ ਸਮੇਂ ਤੋਂ ਪਹਿਲਾਂ ਸਰੀਰਕ ਸਬੰਧ ਬਣਾਉਣ ਪਰਪੱਕਤਾ ਹਾਸਲ ਕਰ ਲੈਣ। ਡਾਕਟਰ ਸਵਾਮੀ ਇੱਕ ਇੰਜੈਕਸ਼ਨ ਲਈ ਸਮੱਗਲਰਾਂ ਤੋਂ 25 ਹਜ਼ਾਰ ਰੁਪਏ ਵਸੂਲ ਕਰਦਾ ਸੀ।


ਗੱਲ ਨਾ ਮੰਨਣ `ਤੇ ਇਨ੍ਹਾਂ ਕੁੜੀਆਂ `ਤੇ ਸਰੀਰਕ ਤੌਰ `ਤੇ ਤਸ਼ੱਦਦ ਵੀ ਢਾਹੇ ਜਾਂਦੇ ਸਨ। ਕਦੇ-ਕਦੇ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ।


ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਲਗਭਗ ਚਾਰ ਵਰ੍ਹਿਆਂ ਤੋਂ ਵੇਸਵਾਪੁਣਾ ਦੇ ਧੰਦਾ ਚਲਾ ਰਿਹਾ ਸੀ।


ਮੁਲਜ਼ਮਾਂ ਖਿ਼ਲਾਫ਼ ਕੇਸ ਦਰਜ
ਮੁਲਜ਼ਮਾਂ ਦੀ ਸ਼ਨਾਖ਼ਤ ਕਾਮਸਾਨੀ ਕਲਿਆਣੀ (25), ਕਾਮਸਾਨੀ ਅਨੀਤਾ (30), ਕਾਮਸਾਨੀ ਸੁਸ਼ੀਲਾ (60), ਕਾਮਸਾਨੀ ਨਰਸਿਮਹਾ (23), ਕਾਮਸਾਨੀ ਸ਼ਰੁਤੀ (25), ਕਾਮਸਾਨੀ ਸਰਿਤਾ (50), ਕਾਮਸਾਨੀ ਵਾਣੀ (28) ਅਤੇ ਕਾਮਸਾਨੀ ਵਾਮਸ਼ੀ (20) ਵਜੋਂ ਹੋਈ ਹੈ। ਸਾਰੇ ਯਦਾਦ੍ਰੀ ਭੋਂਗਿਰ ਜਿ਼ਲ੍ਹੇ ਦੇ ਹੀ ਨਿਵਾਸੀ ਹਨ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਵੱਖੋ-ਵੱਖਰੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:girls were being prepared for sex trade 11 girls released