ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਦੀ ਰੈਲੀ ਦਾ ਵਿਰੋਧ ਕਰਨ 'ਤੇ ਦੋ ਲੜਕੀਆਂ ਨੂੰ ਮਕਾਨ ਮਾਲਿਕ ਨੇ ਘਰੋਂ ਕੱਢਿਆ

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ 'ਚ ਦੋ ਲੜਕੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਵਾਲਾ ਬੈਨਰ ਵਿਖਾਉਣ 'ਤੇ ਉਨ੍ਹਾਂ ਨੂੰ ਘਰ 'ਚੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੜਕੀਆਂ ਕਿਰਾਏ ਦੇ ਮਕਾਨ 'ਚ ਰਹਿੰਦੀਆਂ ਸਨ।
 

ਇਹ ਮਾਮਲਾ ਦੇਸ਼ ਦੀ ਰਾਜਧਾਨੀ ਦਿੱਲੀ ਦਾ ਹੈ। ਦੋਵਾਂ 'ਚੋਂ ਇੱਕ ਲੜਕੀ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਭੀੜ ਨੇ ਉਨ੍ਹਾਂ ਦੇ ਘਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਭੀੜ ਨੇ ਦਰਵਾਜਾ ਤੋੜਨ ਦੀ ਵੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੇ ਆਉਣ ਤੋਂ ਬਾਅਦ ਸ਼ਰਾਰਤੀ ਅਨਸਰ ਉੱਥੋਂ ਭੱਜ ਗਏ।
 

 

ਦਰਅਸਲ, ਅਮਿਤ ਸ਼ਾਹ ਨੇ ਬੀਤੀ 5 ਜਨਵਰੀ ਨੂੰ ਦਖਣੀ ਦਿੱਲੀ ਦੇ ਲਾਜਪਤ ਨਗਰ 'ਚ ਜਨਸੰਪਰਕ ਰੈਲੀ ਕੀਤੀ ਸੀ। ਉਹ ਸੀਏਏ ਦੇ ਸਮਰਥਨ 'ਚ ਘਰ-ਘਰ ਜਾ ਕੇ ਸੰਪਰਕ ਕਰ ਰਹੇ ਸਨ। ਇਸ ਦੌਰਾਨ ਦੋ ਲੜਕੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਆਪਣੇ ਫਲੈਟ ਦੀ ਬਾਲਕਨੀ 'ਚੋਂ ਇੱਕ ਬੈਨਰ ਵਿਖਾਇਆ ਸੀ। ਇਸ ਬੈਨਰ 'ਤੇ ਵੱਡੇ ਅੱਖਰਾਂ 'ਚ ਸ਼ੇਮ (ਸ਼ਰਮ) ਅਤੇ ਦੋਵੇਂ ਪਾਸੇ ਸੀਏਏ ਤੇ ਐਨਆਰਸੀ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਉਸ 'ਤੇ ਜੈ ਹਿੰਦ, ਆਜ਼ਾਦੀ ਅਤੇ 'ਨੋਟ ਇਨ ਮਾਈ ਨੇਮ' ਵੀ ਲਿਖਿਆ ਸੀ।
 

 

ਪੇਸ਼ੇ ਤੋਂ ਵਕੀਲ ਸੂਰਿਆ ਰਜੱਪਨ (27) ਨੇ ਕਿਹਾ, "ਸੀਏਏ ਅਤੇ ਐਨਆਰਸੀ ਲਈ ਸ਼ਾਂਤੀਪੂਰਨ ਵਿਰੋਧ ਪ੍ਰਗਟਾਉਣ ਲਈ ਅਤੇ ਇਹ ਵਿਖਾਉਣ ਲਈ ਕਿ ਸਰਕਾਰ ਦੀ ਰੈਲੀ ਵੇਖ ਰਹੇ ਲੋਕ ਸੀਏਏ ਅਤੇ ਐਨਆਰਸੀ ਦੇ ਸਮਰਥਨ 'ਚ ਨਹੀਂ ਹਨ, ਫਲੈਟ 'ਚ ਮੇਰੇ ਨਾਲ ਰਹਿਣ ਵਾਲੀ ਸਾਥੀ ਅਤੇ ਮੈਂ ਆਪਣੇ ਅਪਾਰਟਮੈਂਟ ਦੀ ਬਾਲਕਨੀ ਤੋਂ ਉਸ ਸਮੇਂ ਬੈਨਰ ਵਿਖਾਇਆ, ਜਦੋਂ ਅਮਿਤ ਸ਼ਾਹ ਦੀ ਅਗਵਾਈ 'ਚ ਰੈਲੀ ਸਾਡੀ ਗਲੀ ਤੋਂ ਗੁਜਰ ਰਹੀ ਸੀ। ਇਸ ਬੈਨਰ ਨੂੰ ਵੇਖ ਕੇ ਰੈਲੀ 'ਚ ਸ਼ਾਮਿਲ ਲੋਕ ਨਾਰਾਜ਼ ਹੋ ਗਏ ਅਤੇ ਅਪਸ਼ਬਦ ਕਹੇ।"
 

ਸੂਰਿਆ ਨੇ ਦੱਸਿਆ, "ਉਨ੍ਹਾਂ ਨੇ ਅਪਾਰਟਮੈਂਟ ਦੇ ਬਾਹਰ ਸੜਕ 'ਤੇ 150 ਲੋਕਾਂ ਦੀ ਭੀੜ ਇਕੱਤਰ ਸੀ, ਜਿਨ੍ਹਾਂ ਨੇ ਬਾਲਕਨੀ ਤੋਂ ਲਟਕਾਏ ਗਏ ਸੀਏਏ ਵਿਰੋਧੀ ਬੈਨਰ ਨੂੰ ਪਾੜ ਦਿੱਤਾ ਅਤੇ ਆਪਣੇ ਨਾਲ ਲੈ ਗਏ। ਕੁੱਝ ਲੋਕਾਂ ਨੇ ਪੌੜੀਆਂ ਰਾਹੀਂ ਉੱਪਰ ਕਮਰੇ 'ਚ ਆਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਧਮਕੀ ਦਿੱਤੀ ਕਿ ਜੇ ਉਨ੍ਹਾਂ ਨੂੰ ਉੱਪਰ ਨਾ ਆਉਣ ਦਿੱਤਾ ਗਿਆ ਤਾਂ ਦਰਵਾਜਾ ਤੋੜ ਦਿੱਤਾ ਜਾਵੇਗਾ।"
 

ਸੂਰਿਆ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦਾ ਦਰਵਾਜਾ ਬੰਦ ਕਰ ਲਿਆ ਅਤੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਦੇ ਆਉਣ ਤੋਂ ਬਾਅਦ ਭੀੜ ਉੱਥੋਂ ਭੱਜ ਗਈ। ਉਸ ਨੇ ਦੱਸਿਆ ਕਿ ਅਗਲੇ ਦਿਨ ਮਕਾਨ ਮਾਲਿਕ ਨੇ ਉਨ੍ਹਾਂ ਨੂੰ ਘਰ 'ਚੋਂ ਕੱਢ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Girls Who Protested Amit Shah Lajpat Nagar Rally Evicted from house