ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਆ ਹਵਾਈ ਅੱਡਾ ਮੁੜ ਸ਼ੁਰੂ, ਈਂਧਨ ਦੀ ਟੈਂਕੀ ਡਿੱਗਣ ਤੋਂ ਬਾਅਦ ਕੀਤਾ ਸੀ ਬੰਦ

ਗੋਆ ਦਾ ਡਬੋਲੀਨ ਇੰਟਰਨੈਸ਼ਨਲ ਹਵਾਈ ਅੱਡਾ ਸ਼ਨੀਵਾਰ ਨੂੰ ਦੋ ਘੰਟੇ ਜਹਾਜ਼ਾਂ ਦੀ ਆਵਾਜਾਈ ਨੂੰ ਬੰਦ ਰੱਖਣ ਤੋਂ ਬਾਅਦ ਮੁੜ ਸ਼ੁਰੂ ਕਰ ਦਿੱਤਾ ਹੈ। 

 

ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਏਅਰਪੋਰਟ ਉੱਤੇ ਮਿਗ 29 ਜਹਾਜ਼ ਦੇ ਈਂਧਨ ਦੀ ਟੈਂਕੀ ਰਨਵੇ ਉੱਤੇ ਡਿੱਗ ਕੇ ਵੱਖ ਹੋ ਗਈ। ਜਿਸ ਤੋਂ  ਬਾਅਦ ਈਂਧਨ ਦੇ ਫੈਲਣ ਅਤੇ ਅੱਗ ਲੱਗਣ ਦੇ ਡਰ ਕਾਰਨ ਉਸ ਨੂੰ ਕੁਝ ਦੇਰ ਲਈ ਬੰਦ ਕਰਨਾ ਪਿਆ।

 

 

ਨੇਵੀ ਵੱਲੋਂ ਕਿਹਾ ਗਿਆ ਹੈ ਕਿ ਚੌਕਸੀ ਦੇ ਤੌਰ ਉੱਤੇ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਜਹਾਜ਼ਾਂ ਦੀ ਆਵਾਜਾਈ ਨੂੰ ਸ਼ੁਰੂ ਕੀਤੀ ਜਾ ਸਕੇ। ਹਾਲਾਂਕਿ, ਦੋ ਘੰਟੇ ਦੇ ਓਪਰੇਸ਼ਨ ਤੋਂ ਬਾਅਦ ਉਸ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਉਧਰ, ਫਾਇਟਰ ਪਲੇਨ ਸੁਰੱਖਿਅਤ ਹੈ।

 

 

ਘਟਨਾ ਤੋਂ ਬਾਅਦ ਨੇਵੀ ਦੇ ਬੁਲਾਰੇ ਨੇ ਕਿਹਾ ਕਿ ਮਿਗ-25 ਦੇ ਉਡਾਨ ਭਰਨ ਸਮੇਂ ਉਸ ਵਿੱਚ ਲੱਗੀ ਅੱਗ ਈਂਧਨ ਦੀ ਟੈਂਕੀ ਡਿੱਗਣ ਦੇ ਚਲਦੇ ਲੱਗ ਗਈ। ਇਸ ਕਾਰਨ ਗੋਆ ਹਵਾਈ ਅੱਡੇ ਨੂੰ ਕੁਝ ਸਮੇਂ ਲਈ ਅਸਥਾਈ ਤੌਰ 'ਤੇ ਬੰਦ ਕਰਨਾ ਪਿਆ ਸੀ। ਜਲਦੀ ਹੀ ਓਪਰੇਸ਼ਨ ਸ਼ੁਰੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਿਗ -29 ਸੁਰੱਖਿਅਤ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Goa Airport operations resumed after stoppage for fire as MiG-29K drop tank falls on runway