ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਆ ਦੇ CM ਪ੍ਰਮੋਦ ਸਾਵੰਤ ਨੇ ਡਿਪਟੀ CM ਸੁਦੀਨ ਧਵਲੀਕਰ ਨੂੰ ਹਟਾਇਆ

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ (Pramod Sawant) ਨੇ ਸੁਦੀਨ ਧਵਲੀਕਰ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸਾਵੰਤ ਨੇ ਕਿਹਾ ਕਿ ਸੁਦੀਨ ਗਠਜੋੜ ਖਿਲਾਫ਼ ਗਤੀਵਿਧੀਆਂ ਕਰ ਰਹੇ ਸਨ। ਅਸੀਂ ਸੁਦੀਨ ਦੇ ਭਰਾ ਦੀਪਕ ਨੂੰ ਸ਼ਿਰੋਡਾ ਜ਼ਿਮਣੀ ਚੋਣ ਨਾ ਲੜਨ ਲਈ ਕਿਹਾ ਸੀ ਪਰ ਉਹ ਸੁਣਨ ਨੂੰ ਤਿਆਰ ਨਹੀਂ ਹੋੲ, ਇਸੇ ਕਾਰਨ ਸਾਨੂੰ ਇਹ ਫੈਸਲਾ ਲੈਣਾ ਪਿਆ।

 

ਸੂਤਰਾਂ ਮੁਤਾਬਕ ਇਹ ਵੀ ਪਤਾ ਲਗਿਆ ਹੈ ਕਿ ਐਮਜੀਪੀ ਦੇ ਦੋ ਵਿਧਾਇਕਾਂ ਦੇ ਆਪਣੀ ਪਾਰਟੀ ਤੋਂ ਵੱਖ ਹੋ ਕੇ ਸੱਤਾਧਾਰੀ ਭਾਜਪਾ ਚ ਸ਼ਾਮਲ ਹੋਣ ਮਗਰੋਂ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਉਪ ਮੁੱਖ ਮੰਤਰੀ ਸੁਦੀਨ ਧਵਲੀਕਰ ਨੂੰ ਬੁੱਧਵਾਰ ਨੂੰ ਕੈਬਨਿਟ ਤੋਂ ਕਿਨਾਰੇ ਕਰ ਦਿੱਤਾ। ਧਵਲੀਕਰ ਐਮਜੀਪੀ ਦੇ ਇਕੋ ਅਜਿਹੇ ਵਿਧਾਇਕ ਸਨ ਜਿਹੜੇ ਪਾਰਟੀ ਤੋਂ ਵੱਖ ਨਹੀਂ ਹੋਏ ਸਨ।

 

ਇਸ ਸਮੇਂ ਨਵੀਂ ਦਿੱਲੀ ਚ ਮੌਜੂਦ ਰਾਜਪਾਲ ਸਿਨਹਾ ਨੇ ਆਪਣਾ ਦੌਰਾ ਸਮੇਂ ਤੋਂ ਪਹਿਲਾਂ ਸਮਾਪਤ ਕਰ ਦਿੱਤਾ ਤੇ ਉਹ ਧਵਲੀਕਰ ਦੀ ਥਾਂ ਲੈਣ ਵਾਲੇ ਨਵੇਂ ਮੰਤਰੀ ਨੂੰ ਸਹੁੰ ਚੁਕਾਉਣ ਲਈ ਬੁੱਧਵਾਰ ਨੂੰ ਦੇਰ ਸ਼ਾਮ ਗੋਆ ਪੁੱਜ ਜਾਣਗੇ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Goa Chief Minister Pramod Sawant removed Dy CM Sudin Dhavalikar