ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਆ ’ਚ ਨਵੇਂ ਬਣੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਜਿੱਤਿਆ ਫ਼ਲੋਰ ਟੈਸਟ

Goa Chief Minister Pramod Sawant Floor Test: ਗੋਆ ਚ ਮੁੱਖ ਮੰਤਰੀ ਮਨੋਹਰ ਪਰਿਕਰ ਦੇ ਦਿਹਾਂਤ ਮਗਰੋਂ ਸੂਬੇ ਚ ਸਰਕਾਰ ਬਣਾਉਣ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਚ ਲੰਬੀ ਸਿਆਸਤੀ ਖਿੱਚਧੂਹ ਹੋਈ। ਇਸ ਤੋਂ ਬਾਅਦ ਸੋਮਵਾਰ ਰਾਤ 2 ਵਜੇ ਵਿਧਾਨ ਸਭਾ ਪ੍ਰਧਾਨ ਪ੍ਰਮੋਦ ਸਾਵੰਤ ਨੇ ਗੋਆ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਜਦਕਿ ਸੂਬੇ ਚ ਪਹਿਲੀ ਵਾਰ ਦੋ ਉਪ ਮੁੱਖ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ ਹੈ। ਅੱਜ ਬੁੱਧਵਾਰ ਨੂੰ ਗੋਆ ਚ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਬਹੁਮਤ ਹਾਸਲ ਕਰ ਲਿਆ ਹੈ। ਉਨ੍ਹਾਂ ਦੇ ਵਿਰੋਧ ਚ 20 ਵੋਟਾਂ ਪਈਆਂ।

 

ਫ਼ਲੋਰ ਟੈਸਟ ਤੋਂ ਪਹਿਲਾਂ ਗੋਆ ਦੇ ਨਵੇਂ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਉਨ੍ਹਾਂ ਨੂੰ 100 ਫੀਸਦ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਸਰਕਾਰ ਬਹੁਮਤ ਹਾਸਲ ਕਰੇਗੀ।

 

ਤੁਹਾਨੂੰ ਦੱਸ ਦੇਈਏ ਕਿ ਇਕ ਅਧਿਕਾਰੀ ਨੇ ਦਸਿਆ ਕਿ ਰਾਜਪਾਲ ਮ੍ਰਿਦੁਲਾ ਸਿਨਹਾ ਨੇ ਸ਼ਕਤੀ ਪ੍ਰਦਰਸ਼ਨ ਮੁਕੰਮਲ ਕਰਾਉਣ ਲਈ ਬੁੱਧਵਾਰ 20 ਮਾਰਚ ਨੂੰ ਸਵੇਰੇ ਸਾਢੇ ਗਿਆਰਾਂ ਵਜੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਤੈਅ ਕੀਤਾ। ਸਦਨ ਚ ਮੁੱਖ ਮੰਤਰੀ ਪ੍ਰਮੋਦ ਸਾਵੰਤ ਆਪਣੀ ਸਰਕਾਰ ਦਾ ਬਹੁਮਤ ਸਾਬਿਤ ਕਰਨ ਲਈ ਜੁੱਟ ਗਏ।

 

ਇਸ ਸਮੁੰਦਰੀ ਕੰਢੇ ਸਥਾਪਤ ਸੂਬੇ ਚ ਭਾਜਪਾ ਦੀ ਸੱਤਾਧਾਰੀ ਸਰਕਾਰ ਨੇ 21 ਵਿਧਾਇਕਾਂ ਦਾ ਸਮਰਥਨ ਹੋਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ਚ ਭਾਜਪਾ ਦੇ 12, ਭਾਈਵਾਲ ਦਲ ਗੋਆ ਫ਼ਾਰਵਰਡ ਪਾਰਟੀ (ਜੀਐਫ਼ਪੀ) ਦੇ 3, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮਜੀਪੀ) ਦੇ 3 ਅਤੇ 3 ਆ਼ਜ਼ਾਦ ਵਿਧਾਇਕ ਸ਼ਾਮਲ ਹਨ।

 

ਦੱਸਣਯੋਗ ਹੈ ਕਿ ਗੋਆ ਦੀ 40 ਮੈਂਬਰੀ ਵਿਧਾਨ ਸਭਾ ਦੀ ਅਸਲ ਗਿਣਤੀ ਘੱਟ ਕੇ 36 ਰਹਿ ਗਈ ਹੈ ਕਿਉਂਕਿ ਮਨੋਹਰ ਪਰਿਕਰ ਤੇ ਭਾਜਪਾ ਵਿਧਾਇਕ ਫ਼੍ਰਾਂਸਿਸ ਡਿਸੂਜ਼ਾ ਦਾ ਦਿਹਾਂਤ ਹੋ ਗਿਆ ਜਦਕਿ ਕਾਂਗਰਸ ਦੋ 2 ਵਿਧਾਇਕ ਸੁਭਾਸ਼ ਸ਼ਿਰੋਡਕਰ ਤੇ ਦਇਆਨੰਦ ਸੋਪਤੇ ਨੇ ਅਸਤੀਫ਼ਾ ਦੇ ਦਿੱਤਾ ਸੀ।

 

ਗੋਆ ਚ ਕਾਂਗਰਸ ਆਪਣੇ 14 ਵਿਧਾਇਕਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ ਜਦਕਿ ਰਾਕਾਂਪਾਂ ਦਾ ਵੀ 1 ਵਿਧਾਇਕ ਹੈ। ਭਾਜਪਾ ਦੇ ਵਿਧਾਇਕ ਪ੍ਰਮੋਦ ਸਾਵੰਤ ਨੂੰ ਲੰਘੇ ਸੋਮਵਾਰ ਦੀ ਰਾਤ 11 ਮੰਤਰੀਆਂ ਸਮੇਤ ਸਹੁੰ ਚੁਕਾਈ ਗਈ ਸੀ। ਉਨ੍ਹਾਂ ਨੇ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਰਿਕਰ ਦੀ ਥਾਂ ਲਈ ਹੈ ਜਿਨ੍ਹਾਂ ਦਾ ਪੈਨਕ੍ਰੇਟਿਕ ਕੈਂਸਰ ਦੀ ਲੰਬੀ ਬੀਮਾਰੀ ਮਗਰੋਂ ਲੰਘੇ ਐਤਵਾਰ ਨੂੰ ਦਿਹਾਂਤ ਹੋ ਗਿਆ ਸੀ।

 

ਨਵੇਂ ਬਣੇ ਭਾਜਪਾ ਦੇ ਮੁੰਖ ਮੰਤਰੀ ਪ੍ਰਮੋਦ ਸਾਵੰਤ ਦਾ ਕਹਿਣ ਹੈ ਕਿ ਉਹ ਮਨੋਹਰ ਪਰਿਕਰ ਵਲੋਂ ਸ਼ੁਰੂ ਕੀਤੀਆਂ ਗਈਆਂ ਪ੍ਰੀਯੋਜਨਾਵਾਂ ਨੂੰ ਪੂਰਾ ਕਰਨ ਚ ਹਰ ਕੋਸ਼ਿਸ਼ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਮੀਰਾਮਾਰ ਕੰਢੇ ਤੇ ਪਰਿਕਰ ਦੇ ਨਾਂ ਨਾਲ ਉਸ ਥਾਂ ਤੇ ਸਮਾਧੀ ਬਣਵਾਏਗੀ ਜਿੱਥੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਉਸੇ ਤਰ੍ਹਾਂ ਦਾ ਵਤੀਰਾ ਕਰਾਂਗਾ ਜਿਵੇਂ ਮਨੋਹਰ ਪਰਿਕਰ ਕਰਦੇ ਸਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Goa Chief Minister Pramod Sawant wins trust vote