ਅਗਲੀ ਕਹਾਣੀ

ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦਾ ਦੇਹਾਂਤ

ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦੀ ਹਾਲਤ ਬੇਹੱਦ ਨਾਜ਼ੁਕ

––  ਕੇਂਦਰ ਵੱਲੋਂ ਸੋਮਵਾਰ, 18 ਮਾਰਚ ਨੂੰ ਰਾਸ਼ਟਰੀ ਸੋਗ ਦਾ ਐਲਾਨ

 

ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦਾ ਦੇਹਾਂਤ ਹੋ ਗਿਆ ਹੈ। ਉਹ 63 ਸਾਲਾਂ ਦੇ ਸਨ। ਉਨ੍ਹਾਂ ਪਣਜੀ ਸਥਿਤ ਆਪਣੇ ਘਰ ਵਿੱਚ ਹੀ ਆਖ਼ਰੀ ਸਾਹ ਲਿਆ। ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਅਨੇਕ ਆਗੂਆਂ ਨੇ ਸ੍ਰੀ ਪਰਿਕਰ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੇਂਦਰ ਸਰਕਾਰ ਨੇ ਸ੍ਰੀ ਪਰਿਕਰ ਦੇ ਦੇਹਾਂਤ ਉੱਤੇ 18 ਮਾਰਚ, ਸੋਮਵਾਰ ਨੂੰ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਸੋਮਵਾਰ ਸਵੇਰੇ 10 ਵਜੇ ਸ਼ੋਕ ਸਭਾ ਲਈ ਕੇਂਦਰੀ ਮੰਤਰੀ ਮੰਡਲ ਦੀ ਇੱਕ ਮੀਟਿੰਗ ਵੀ ਸੱਦੀ ਗਈ ਹੈ।

 

 

ਪਹਿਲਾਂ ਖ਼ਬਰਾਂ ਆਈਆਂ ਸਨ ਕਿ ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ। ਮੁੱਖ ਮੰਤਰੀ ਦੇ ਦਫ਼ਤਰ ਨੇ ਟਵੀਟ ਰਾਹੀਂ ਐਤਵਾਰ ਦੇਰ ਸ਼ਾਮੀਂ ਇਹ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਗਿਆ ਸੀ ਕਿ ਡਾਕਟਰ ਸ੍ਰੀ ਪਰਿਕਰ ਨੂੰ ਠੀਕ ਕਰਨ ਦੇ ਹਰ ਸੰਭਵ ਜਤਨ ਕਰ ਰਹੇ ਹਨ।

ਪਣਜੀ (ਗੋਆ) ਸਥਿਤ ਮਰਹੂਮ ਮਨੋਹਰ ਪਰਿਕਰ ਦੀ ਰਿਹਾਇਸ਼ਗਾਹ ਦੇ ਬਾਹਰ ਦੀ ਤਾਜ਼ਾ ਤਸਵੀਰ

 

ਹਾਲੇ ਇੱਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਸੀ ਕਿ ਸ੍ਰੀ ਪਰਿਕਰ ਦੀ ਹਾਲਤ ਸਥਿਰ ਬਣੀ ਹੋਈ ਹੈ। ਚੇਤੇ ਰਹੇ ਕਿ ਸ੍ਰੀ ਪਰਿਕਰ ਦੀ ਹਾਲਤ ਸ਼ੁੱਕਰਵਾਰ ਰਾਤੀਂ ਅਚਾਨਕ ਵਿਗੜ ਗਈ ਸੀ। ਸ੍ਰੀ ਪਰਿਕਰ ਦੇ ਭਾਵੇਂ ਪਿਛਲੇ ਕੁਝ ਸਮੇਂ ਤੋਂ ਮੈਡੀਕਲ ਨਾਲੀਆਂ ਆਦਿ ਲੱਗੀਆਂ ਹੋਈਆਂ ਸਨ ਪਰ ਫਿਰ ਵੀ ਉਹ ਦਫ਼ਤਰੀ ਕੰਮ–ਕਾਜ ਲਗਾਤਾਰ ਕਰ ਰਹੇ ਸਨ।

ਮੈਡੀਕਲ ਨਾਲੀਆਂ ਲੱਗੇ ਹੋਣ ਦੇ ਬਾਵਜੁਦ ਦਫ਼ਤਰੀ ਕੰਮ–ਕਾਜ ਕਰਦੇ ਰਹਿੰਦੇ ਸਨ ਮਨੋਹਰ ਪਰਿਕਰ

 

ਸ੍ਰੀ ਪਰਿਕਰ ਬੀਤੇ ਵਰ੍ਹੇ ਫ਼ਰਵਰੀ ਤੋਂ ਹੀ ਹੀ ਪੈਨਕ੍ਰੀਆਜ਼ ਗ੍ਰੰਥੀ ਦੇ ਕੈਂਸਰ ਰੋਗ ਨਾਲ ਜੂਝ ਰਹੇ ਸਨ ਪਰ ਗੋਆ ਵਿੱਚ ਕਿਉਂਕਿ ਭਾਜਪਾ ਕੋਲ ਉਨ੍ਹਾਂ ਦਾ ਕੋਈ ਬਦਲ ਨਹੀਂ ਹੈ, ਇਸੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਦੀ ਸੀਟ ਨਹੀਂ ਛੱਡੀ ਸੀ। ਸ੍ਰੀ ਮਨੋਹਰ ਪਰਿਕਰ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਕੈਬਿਨੇਟ ਵਿੱਚ ਭਾਰਤ ਦੇ ਰੱਖਿਆ ਮੰਤਰੀ ਵੀ ਰਹੇ ਸਨ।

 

 

ਸ਼ੁੱਕਰਵਾਰ ਦੇਰ ਰਾਤੀਂ ਜਦੋਂ ਹੀ ਸ੍ਰੀ ਪਰਿਕਰ ਦੇ ਗੰਭੀਰ ਰੂਪ ਵਿੱਚ ਬੀਮਾਰ ਹੋਣ ਦੀ ਖ਼ਬਰ ਆਈ ਸੀ, ਤਦ ਤੋਂ ਕਾਂਗਰਸ ਪਾਰਟੀ ਨੇ ਗੋਆ ’ਚ ਆਪਣੀ ਸਰਕਾਰ ਬਣਾਉਣ ਲਈ ਰਾਜਪਾਲ ਕੋਲ ਆਪਣਾ ਦਾਅਵਾ ਪੇਸ਼ ਕਰ ਦਿੱਤਾ ਸੀ।

 

 

ਹੁਣ ਗੋਆ ’ਚ ਭਾਜਪਾ ਦੇ 12 ਵਿਧਾਇਕ ਰਹਿ ਗਏ ਹਨ ਤੇ ਕਾਂਗਰਸ ਦੇ 17 ਵਿਧਾਇਕ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GOA CM Manohar Parrikar s condition extremely critical