ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਪਾਕਿਸਤਾਨ ਨਾ ਸੁਧਰਿਆ ਤਾਂ ਮਕਬੂਜ਼ਾ ਕਸ਼ਮੀਰ ਵੀ ਗੁਆ ਬੈਠੇਗਾ : ਸਤਪਾਲ ਮਲਿਕ

ਗੋਆ ਦੇ ਰਾਜਪਾਲ ਸਤਪਾਲ ਮਲਿਕ ਨੇ ਕਿਹਾ ਕਿ ਕਸ਼ਮੀਰ 'ਚੋਂ ਧਾਰਾ 370 ਹਟਾਉਣਾ ਕਾਫੀ ਮੁਸ਼ਕਿਲ ਭਰਿਆ ਕੰਮ ਸੀ, ਪਰ ਕੇਂਦਰ ਸਰਕਾਰ ਨੇ ਇਹ ਕਰਕੇ ਵਿਖਾਇਆ। ਹੁਣ ਉੱਥੇ ਦੇ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਧਾਰਾ 370 ਹਟਾਉਣ ਨਾਲ ਗੁਆਂਢੀ ਦੇਸ਼ ਬੌਖਲਾ ਗਿਆ ਹੈ। ਪਾਕਿਸਤਾਨ ਜੇ ਆਪਣੀ ਹਰਕਤਾਂ ਤੋਂ ਬਾਜ਼ ਨਾਲ ਆਇਆ ਤਾਂ ਉਸ ਨੂੰ ਪਾਕਿਸਤਾਨ ਮਕਬੂਜ਼ਾ ਕਸ਼ਮੀਰ (ਪੀਓਕੇ) ਤੋਂ ਵੀ ਹੱਥ ਧੋਣਾ ਪੈ ਸਕਦਾ ਹੈ।
 

ਗੋਆ ਦੇ ਰਾਜਪਾਲ ਸੱਤਪਾਲ ਮਲਿਕ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ 'ਚ ਆਪਣੇ ਜੱਦੀ ਪਿੰਡ ਹਿਸਾਵਦਾ ਦੇ ਪ੍ਰਾਇਮਰੀ ਸਕੂਲ 'ਚ ਆਯੋਜਿਤ ਪ੍ਰੋਗਰਾਮ 'ਚ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੇ ਲੋਕਾਂ ਦੇ ਨਾਲ ਮਿਲ ਕੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਥੋਂ ਦੇ ਕੁਝ ਨੇਤਾਵਾਂ ਨੇ ਆਪਣੇ ਲਾਲਚ ਤੇ ਰਾਜਨੀਤੀ ਨੂੰ ਚਮਕਾਉਣ ਲਈ ਲੋਕਾਂ ਨੂੰ ਧੋਖਾ ਦਿੱਤਾ ਅਤੇ ਵਿਕਾਸ ਤੋਂ ਦੂਰ ਰੱਖਿਆ।
 

 

ਇਸ ਦੇ ਨਾਲ ਹੀ ਸਤਪਾਲ ਮਲਿਕ ਨੇ ਕਿਹਾ, "ਰਾਜਪਾਲ ਦਾ ਕੋਈ ਕੰਮ ਨਹੀਂ ਹੁੰਦਾ। ਕਸ਼ਮੀਰ ਦਾ ਜਿਹੜਾ ਰਾਜਪਾਲ ਹੁੰਦਾ ਹੈ, ਉਹ ਅਕਸਰ ਸ਼ਰਾਬ ਪੀਂਦਾ ਹੈ ਅਤੇ ਗੋਲਫ਼ ਖੇਡਦਾ ਹੈ। ਬਾਕੀ ਥਾਵਾਂ 'ਤੇ ਜਿਹੜੇ ਗਵਰਨਰ ਹੁੰਦੇ ਹਨ ਉਹ ਆਰਾਮ ਨਾਲ ਰਹਿੰਦੇ ਹਨ ਅਤੇ ਕਿਸੇ ਝਗੜੇ 'ਚ ਨਹੀਂ ਪੈਂਦੇ।"
 

ਦੱਸ ਦੇਈਏ ਕਿ 5 ਅਗੱਸਤ 2019 ਨੂੰ ਜਦੋਂ ਨਰਿੰਦਰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਲਈ ਧਾਰਾ 370 ਨੂੰ ਪ੍ਰਭਾਵਹੀਣ ਬਣਾਉਣ ਦਾ ਫੈਸਲਾ ਕੀਤਾ ਸੀ, ਉਦੋਂ ਸੱਤਪਾਲ ਮਲਿਕ ਉੱਥੇ ਦੇ ਰਾਜਪਾਲ ਸਨ। ਇਸ ਦੌਰਾਨ ਸੂਬੇ ਦੀ ਪ੍ਰਸ਼ਾਸਨਿਕ ਮਸ਼ੀਨਰੀ ਅਤੇ ਸੁਰੱਖਿਆ ਦਾ ਜ਼ਿੰਮਾ ਉਨ੍ਹਾਂ ਦੇ ਹੱਥ 'ਚ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਵੰਡਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Goa Governor Satya Pal Malik reaction over pakistan for POK