ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਜਿਹਾ ਕਾਲਜ ਜਿੱਥੇ ਲੜਕਿਆਂ ਨਾਲੋਂ ਲੜਕੀਆਂ ਜਿ਼ਆਦਾ ਪੀਦੀਆਂ ਨੇ ਸ਼ਰਾਬ

ਲੜਕੀਆਂ ਜਿ਼ਆਦਾ ਪੀਦੀਆਂ ਨੇ ਸ਼ਰਾਬ

ਗੋਆ ਦੇ ਇਕ ਮੈਡੀਕਲ ਕਾਲਜ `ਚ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਕ ਤਾਜ਼ਾ ਅਧਿਐਨ `ਚ ਸਾਹਮਣੇ ਆਇਆ ਹੈ ਕਿ ਇੱਥੇ ਲੜਕਿਆਂ ਦੇ ਮੁਕਾਬਲੇ ਜਿ਼ਆਦਾ ਲੜਕੀਆਂ ਸ਼ਰਾਬ ਪੀਂਦੀਆਂ ਹਨ। ਅਧਿਐਨ `ਚ ਇਹ ਵੀ ਦੱਸਿਆ ਗਿਆ ਹੈ ਕਿ ਲੜਕੇ ਵਿਸਕੀ ਅਤੇ ਬੀਅਰ ਪੀਣਾ ਜਿ਼ਆਦਾ ਪਸੰਦ ਕਰਦੇ ਹਨ, ਜਦੋਂ ਕਿ ਲੜਕੀਆਂ ਵਾਈਨ ਅਤੇ ਘੱਟ ਅਲਕੋਹਲ ਵਾਲੀ ਸ਼ਰਾਬ ਪੀਣਾ ਜਿ਼ਆਦਾ ਪਸੰਦ ਕਰਦੀਆਂ ਹਨ।


ਇੰਟਰਨੈਸ਼ਨਲ ਜਨਰਲ ਆਫ ਕਮਊਨਿਟੀ ਮੈਡੀਸਿਨ ਐਂਡ ਪਬਲਿਕ ਹੈਲਥ ਦੇ ਜੁਲਾਈ ਸੰਸਕਰਨ `ਚ ਪ੍ਰਕਾਸ਼ਤ ਰਿਪੋਰਟ `ਚ ਕਿਹਾ ਗਿਆ ਹੈ ਕਿ ਗੋਆ `ਚ ਡ੍ਰਿਕ ਕਰਨ ਦਾ ਰੁਝਾਨ 39.4 ਫੀਸਦੀ ਹੈ, ਕਾਲਜ ਦੀ 40.6 ਵਿਦਿਆਰਥਣਾਂ ਸ਼ਰਾਬ ਪੀਦੀਆਂ ਹਨ। ਜਦੋਂ ਕਿ ਇੱਥੇ 38 ਫੀਸਦੀ ਵਿਦਿਆਰਥੀ ਹੀ ਸ਼ਰਾਬ ਪੀਂਦੇ ਹਨ।


20 ਫੀਸਦੀ ਵਿਦਿਆਰਥੀ ਪਣਜੀ ਦੇ ਆਸਪਾਸ ਰਹਿਣ ਵਾਲੇ ਹਨ। ਅਧਿਐਨ `ਚ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਵੱਲੋਂ ਵਿਕਸਤ ਉਪਕਰਨ (ਏਯੂਡੀਆਈਟੀ) ਦੀ ਵਰਤੋਂ ਕੀਤੀ ਗਈ। ਇਸ ਉਪਕਰਨ ਦੀ ਵਰਤੋਂ ਅਲਕੋਹਲ ਦਾ ਉਪਭੋਗ, ਪੀਣ ਦਾ ਵਿਵਹਾਰ ਅਤੇ ਅਲਕੋਹਲ ਨਾਲ ਸਬੰਧਤ ਸਮੱਸਿਆਵਾਂ ਮੁਲੰਕਣ ਕੀਤਾ ਜਾਂਦਾ ਹੈ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:goa medical college girls drink more than boys says report