ਸ਼ੇਰਾਂ ਨੂੰ ਜਾਨੋ ਮਾਰਨ ਨੂੰ ਲੈ ਕੇ ਅਸੈਂਬਲੀ ਚ ਬਹਿਸ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਵਿਧਾਇਕ ਚਰਚਿਲ ਆਲੇਮੋ ਨੇ ਕਿਹਾ ਕਿ ਜਦੋਂ ਮਨੁੱਖਾਂ ਨੂੰ ਸ਼ੇਰਾਂ ਦੇ ਕਤਲੇਆਮ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਗਊਆਂ ਖਾਣ ਦੀ ਸ਼ੇਰਾਂ ਨੂੰ ਵੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਦੂਜੇ ਪਾਸੇ ਸ਼ੇਰਾਂ ਦੇ ਕਤਲੇਆਮ ਦੀ ਵਿਆਪਕ ਜਾਂਚ ਦੀ ਵਿਰੋਧੀ ਧਿਰ ਦੀ ਮੰਗ ਦੇ ਵਿਚਕਾਰ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਬੁੱਧਵਾਰ (5 ਫਰਵਰੀ) ਨੂੰ ਕਿਹਾ ਕਿ ਯਤਨ ਕੀਤੇ ਜਾ ਰਹੇ ਹਨ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ। ਪਿਛਲੇ ਮਹੀਨੇ ਮਹਾਦੈਈ ਵਾਈਲਡ ਲਾਈਫ ਸੈੰਕਚੂਰੀ ਵਿਖੇ ਇੱਕ ਸ਼ੇਰਨੀ ਅਤੇ ਇਸ ਦੇ ਤਿੰਨ ਬੱਚਿਆਂ ਨੂੰ ਪੰਜ ਸਥਾਨਕ ਲੋਕਾਂ ਨੇ ਮਾਰ ਦਿੱਤਾ ਸੀ।
ਵਿਰੋਧੀ ਧਿਰ ਦੇ ਨੇਤਾ ਦਿਗੰਬਰ ਕਾਮਤ ਨੇ ਬੁੱਧਵਾਰ (5 ਫਰਵਰੀ) ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ਦੇ ਪਟਲ ‘ਤੇ ਧਿਆਨ ਦੇਣ ਵਜੋਂ ਪ੍ਰਸਤਾਵ ਪੇਸ਼ ਕਰਦਿਆਂ ਇਹ ਮੁੱਦਾ ਚੁੱਕਿਆ। ਗੋਆ ਫਾਰਵਰਡ ਪਾਰਟੀ ਦੇ ਵਿਧਾਇਕ ਵਿਜੇ ਸਰਦੇਸਾਈ ਅਤੇ ਆਜ਼ਾਦ ਵਿਧਾਇਕ ਰੋਹਨ ਖੋਂਟੇ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਕੇਂਦਰੀ ਏਜੰਸੀਆਂ ਤੋਂ ਮੰਗ ਕੀਤੀ ਹੈ ਕਿ ਕਤਲੇਆਮ ਚ ਗੈਰ ਕਾਨੂੰਨੀ ਸ਼ਿਕਾਰ ਕਰਨ ਵਾਲੇ ਗਿਰੋਹ ਜਾਂ ਮਾਈਨਿੰਗ ਗਿਰੋਹ ਦੇ ਸ਼ਾਮਲ ਹੋਣ ਦੀ ਸੰਭਾਵਨਾ ਦੀ ਜਾਂਚ ਹੋਣੀ ਚਾਹੀਦੀ ਹੈ।