ਖੇਡ ਮੰਤਰੀ ਕਿਰਣ ਰਿਜਿਜੂ ਨੇ ਵੀਰਵਾਰ ਨੂੰ ਕਿਹਾ ਕਿ ਨਾਬਾਲਗ਼ ਲੜਕੀ ਦਾ ਕਥਿਤ ਤੌਰ ਉੱਤੇ ਜਿਨਸੀ ਸ਼ੋਸ਼ਣ ਕਰਨ ਕਾਰਨ ਬਰਖ਼ਾਸਤ ਕੀਤੇ ਗੋਆ ਦੇ ਮੁੱਖ ਤੈਰਾਕੀ ਕੋਚ ਸੁਰਜੀਤ ਗਾਂਗੁਲੀ ਨੂੰ ਪੂਰੇ ਭਾਰਤ ਵਿੱਚ ਕਿਤੇ ਨੌਕਰੀ ਨਾ ਦਿੱਤੀ ਜਾਵੇ। ਵੀਡੀਓ ਸੋਸ਼ਲ ਮੀਡੀਆ 'ਤੇ ਇਕ ਵਾਇਰਲ ਹੋਇਆ ਸੀ ਜਿਸ ਵਿੱਚ ਕੋਚ ਨੂੰ ਲੜਕੀ ਨਾਲ ਛੇੜਛਾੜ ਕਰਦੇ ਹੋਏ ਦਿਖਿਆ ਗਿਆ ਸੀ।
ਰਿਜਿਜੂ ਨੇ ਟਵੀਟ ਕੀਤਾ ਕਿ ਮੈਂ ਘਟਨਾ ਬਾਰੇ ਪੂਰੀ ਜਾਣਕਾਰੀ ਲਈ ਹੈ। ਗੋਆ ਤੈਰਾਕੀ ਐਸੋਚੀਏਸ਼ਨ ਨੇ ਕੋਚ ਸੁਰਜੀਤ ਗਾਂਗੁਲੀ ਦਾ ਇਕਰਾਰਨਾਮਾ ਖ਼ਤਮ ਕਰ ਦਿੱਤਾ ਹੈ। ਮੈਂ ਸਿਵਮਿੰਗ ਫੈਡਰੇਸ਼ਨ ਆਫ਼ ਇੰਡੀਆ (ਐਸਐਫਆਈ) ਨੂੰ ਕਹਿ ਰਿਹਾ ਹਾਂ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਇਸ ਕੋਚ ਨੂੰ ਭਾਰਤ ਵਿੱਚ ਕਿਤੇ ਵੀ ਨੌਕਰੀ ਨਾ ਦਿੱਤੀ ਜਾਵੇ। ਇਹ ਸਾਰੀਆਂ ਫੈਡਰੇਸ਼ਨਾਂ 'ਤੇ ਲਾਗੂ ਹੁੰਦਾ ਹੈ।
I've taken a strong view of the incident. The Goa Swimming Association has terminated the contract of coach Surajit Ganguly. I'm asking the Swimming Federation of India to ensure that this coach is not employed anywhere in India. This applies to all Federations & disciplines. https://t.co/q6H1ixZVsi
— Kiren Rijiju (@KirenRijiju) September 5, 2019
ਇਸ ਤੋਂ ਬਾਅਦ ਐਸਐਫਆਈ ਦੇ ਪ੍ਰਧਾਨ ਦਿਗੰਬਰ ਕਾਮਤ ਨੇ ਪੁਸ਼ਟੀ ਕੀਤੀ ਕਿ ਵੀਡੀਓ ਟਵਿੱਟਰ 'ਤੇ ਸਾਹਮਣੇ ਆਉਣ ਤੋਂ ਬਾਅਦ ਸੁਰਜੀਤ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਕਾਮਤ ਨੇ ਕਿਹਾ ਕਿ ਅਸੀਂ ਵੀਡੀਓ 'ਤੇ ਹੀ ਸੰਵੇਦਨਸ਼ੀਲਤਾ ਲੈ ਕੇ ਕਾਰਵਾਈ ਕੀਤੀ ਹੈ।
ਇੱਕ ਟੈਲੀਗ੍ਰਾਫ਼ ਦੀ ਰਿਪੋਰਟ ਦੇ ਅਨੁਸਾਰ ਸੁਰਜੀਤ ਨੇ ਅੰਤਰਰਾਸ਼ਟਰੀ ਤੈਰਾਕੀ ਮੁਕਾਬਲਿਆਂ ਵਿੱਚ ਕੁਲ 12 ਤਮਗ਼ੇ ਜਿੱਤੇ ਹਨ। ਉਸ ਨੇ 1984 ਵਿਚ ਹਾਂਗ ਕਾਂਗ ਵਿਚ ਆਯੋਜਿਤ ਏਸ਼ੀਅਨ ਤੈਰਾਕੀ ਚੈਂਪੀਅਨਸ਼ਿਪ ਵਿਚ ਪਹਿਲੀ ਵਾਰ ਤਮਗ਼ਾ ਜਿੱਤਿਆ ਸੀ।