ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਲਾਜ ਦਾ ਖਰਚਾ ਨਾ ਚੁੱਕ ਪਾਉਣ ਕਾਰਨ ਬੀਮਾਰ ਪਤਨੀ ਨੂੰ ਜ਼ਿੰਦਾ ਦਫਨਾਇਆ

ਇੱਕ ਨੌਜਵਾਨ ਨੂੰ ਆਪਣੀ ਬੀਮਾਰ ਪਤਨੀ ਨੂੰ ਕਥਿਤ ਤੌਰ 'ਤੇ ਜਿੰਦਾ ਦਫਨਾ ਕੇ ਉਸ ਦੀ ਹੱਤਿਆ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਉੱਤਰੀ ਗੋਆ ਦੀ ਹੈ। 
 

ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਤੁਕਾਰਾਮ ਸ਼ੇਟਗਾਂਵਕਰ (46) ਨੇ ਆਪਣੀ ਬੀਮਾਰ ਪਤਨੀ ਤਨਵੀ (44) ਨੂੰ ਬਿਚੋਲਿਮ ਤਾਲੁਕ ਦੇ ਨਰਵੇਮ ਪਿੰਡ 'ਚ ਕਥਿਤ ਤੌਰ 'ਤੇ ਜਿੰਦਾ ਦਫਨਾ ਦਿੱਤਾ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 
 

ਮੁਲਜਮ ਨੇ ਪਤਨੀ ਦੀ ਲਾਸ਼ ਨੂੰ ਤਿੱਲਾਰੀ ਸਿੰਚਾਈ ਪ੍ਰਾਜੈਕਟ ਲਈ ਪੁੱਟੀ ਜ਼ਮੀਨ 'ਚ ਦਬਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕੁੱਝ ਮਜ਼ਦੂਰਾਂ ਨੇ ਔਰਤ ਦੀ ਲਾਸ਼ ਬਰਾਮਦ ਕੀਤੀ। ਮੁਲਜਮ ਨੇ ਮਜਦੂਰਾਂ ਨੂੰ ਉਸ ਥਾਂ 'ਤੇ ਕੰਮ ਕਰਨ ਤੋਂ ਵੀ ਰੋਕਿਆ ਸੀ, ਜਿੱਥੇ ਉਸ ਨੇ ਪਤਨੀ ਨੂੰ ਦਫਨਾਇਆ ਸੀ।
 

ਅਧਿਕਾਰੀ ਨੇ ਦੱਸਿਆ ਕਿ ਮੁਲਜਮ ਛੋਟੇ-ਮੋਟੇ ਕੰਮ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਉਸ ਨੇ ਆਪਣੀ ਪਤਨੀ ਦੀ ਕਥਿਤ ਤੌਰ 'ਤੇ ਹੱਤਿਆ ਇਸ ਲਈ ਕਰ ਦਿੱਤੀ ਕਿਉਂਕਿ ਉਹ ਉਸ ਦੇ ਇਲਾਜ 'ਤੇ ਹੋਣ ਵਾਲਾ ਖਰਚ ਨਹੀਂ ਚੁੱਕ ਪਾ ਰਿਹਾ ਸੀ।
 

ਉਨ੍ਹਾਂ ਦੱਸਿਆ ਕਿ ਬਿਚੋਲਿਮ ਪੁਲਿਸ ਨੇ ਮੁਲਜ਼ਮ ਵਿਰੁੱਧ ਭਾਰਤੀ ਅਪਰਾਧ ਕਾਨੂੰਨ ਦੀ ਧਾਰਾ 302 ਅਤੇ 201 ਤਹਿਤ ਮਾਮਲਾ ਦਰਜ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Goa Unable to bear expenses Goa man burries sick wife alive