ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਕਰੰਸੀ ਦੀ ਮਜ਼ਬੂਤੀ ਲਈ ਲਕਸ਼ਮੀ ਜੀ ਦੀ ਫੋਟੋ ਨੋਟਾਂ ’ਤੇ ਛਾਪੇ ਕੇਂਦਰ: ਸੁਬਰਾਮਨੀਅਮ ਸਵਾਮੀ

ਸੀਨੀਅਰ ਭਾਜਪਾ ਨੇਤਾ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕੇਂਦਰ ਸਰਕਾਰ ਨੂੰ ਦੇਸ਼ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਲਈ ਨੋਟਾਂ ਉੱਤੇ ਧਨ ਦੀ ਦੇਵੀ ਲਕਸ਼ਮੀ ਜੀ ਦੀ ਤਸਵੀਰ ਛਾਪਣ ਦੀ ਸਲਾਹ ਦਿੱਤੀ ਹੈ

 

ਸਵਾਮੀ ਨੇ ਇੰਡੋਨੇਸ਼ੀਆ ਭਗਵਾਨ ਗਣੇਸ਼ ਦੀ ਮੂਰਤੀ ਦੇ ਨੋਟਾਂ ਉੱਤੇ ਛਾਪੇ ਜਾਣ ਦੀ ਖ਼ਬਰ ਬਾਰੇ ਪੁੱਛੇ ਜਾਣ ਬਾਰੇ ਪੱਤਰਕਾਰਾਂ ਨੂੰ ਕਿਹਾ, ਮੈਂ ਤਾਂ ਕਹਿੰਦਾ ਹਾਂ ਕਿ (ਭਾਰਤੀ ਨੋਟ) ਲਕਸ਼ਮੀ ਦੀ ਤਸਵੀਰ ਹੋਣੀ ਚਾਹੀਦੀ ਹੈਗਣਪਤੀ ਇੱਕ ਸੰਕਟਮੋਚਨ ਹਨ, ਪਰ ਦੇਸ਼ ਦੀ ਮੁਦਰਾ ਨੂੰ ਬਿਹਤਰ ਬਣਾਉਣ ਲਈ ਲਕਸ਼ਮੀ ਦੀ ਤਸਵੀਰ ਛਾਪੀ ਜਾਣੀ ਚਾਹੀਦੀ ਹੈ ਤੇ ਕਿਸੇ ਨੂੰ ਇਸ ਬਾਰੇ ਬੁਰਾ ਨਹੀਂ ਲੱਗਣਾ ਚਾਹੀਦੈ।

 

ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਅਰਥਚਾਰੇ ਸੁਧਾਰ ਲਿਆਉਣ ਲਈ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋਟਾਂ 'ਤੇ ਲਕਸ਼ਮੀ ਜੀ ਦੇ ਫੋਟੋ ਨੂੰ ਛਾਪਣ ਬਾਰੇ ਜਵਾਬ ਦੇ ਸਕਦੇ ਹਨ। ਇਸ ਤੋਂ ਪਹਿਲਾਂ ਇਥੇਫਿਊਚਰ ਇੰਡੀਆ: ਯੂਨੀਫਾਰਮ ਸਿਵਲ ਕੋਡ ਐਂਡ ਅਬਾਦੀ ਕੰਟਰੋਲਵਿਸ਼ੇਤੇ ਕਰਵਾਏ ਤਿੰਨ ਰੋਜ਼ਾ ਸਵਾਮੀ ਵਿਵੇਕਾਨੰਦ ਭਾਸ਼ਣ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸਵਾਮੀ ਨੇ ਕਿਹਾ ਕਿ ਭਾਰਤ ਵੱਧ ਰਹੀ ਅਬਾਦੀ ਕੋਈ ਸਮੱਸਿਆ ਨਹੀਂ ਹੈ, ਬਲਕਿ ਇਸ ਆਬਾਦੀ ਨੂੰ ਉਤਪਾਦਕਤਾ ਵਜੋਂ ਵਰਤਣ ਲਈ ਸਿੱਖਿਅਤ ਕਰਨ ਦੇ ਉਪਾਅ ਲੱਭਣੇ ਚਾਹੀਦੇ ਹਨ

 

ਉਨ੍ਹਾਂ ਕਿਹਾ ਕਿ ਹਿੰਦੂਆਂ ਅਤੇ ਮੁਸਲਮਾਨਾਂ ਦਾ ਡੀਐਨਏ ਇਕੋ ਹੈਦੋਵਾਂ ਦੇ ਵੰਸ਼ਜ ਵੀ ਇਕੋ ਹਨ। ਇੰਡੋਨੇਸ਼ੀਆ ਦੇ ਮੁਸਲਮਾਨ ਵਿਸ਼ਵਾਸ ਕਰਦੇ ਹਨ ਕਿ ਸਾਡੇ ਵੱਡ-ਵਡੇਰੇ ਇਕੋ ਹੈ। ਸਵਾਮੀ ਨੇ ਸਵਾਲ ਕੀਤਾ ਕਿ ਪਰ ਇਸ ਨੂੰ ਭਾਰਤ ਦਾ ਮੁਸਲਮਾਨ ਕਿਉਂ ਨਹੀਂ ਮੰਨ ਪਾਉਂਦਾ। ਇਸ ਨੂੰ ਸਾਬਤ ਕਰਨ ਲਈ ਉਨ੍ਹਾਂ ਕਿਹਾ ਕਿ ਇੰਡੋਨੇਸ਼ੀਆ (20,000 ਦੇ) ਨੋਟਾਂ ਤੇ ਗਣੇਸ਼ ਜੀ ਦੀ ਫੋਟੋ ਵੀ ਇਸ ਨੂੰ ਤਸਦੀਕ ਕਰਦੀ ਹੈ

 

ਉਨ੍ਹਾਂ ਹਿੰਦੂ-ਮੁਸਲਿਮ ਦਾ ਡੀਐਨਏ ਇਕੋ ਹੋਣ ਬਾਰੇ ਕਿਹਾ ਕਿ ਮੈਂ ਏਆਈਐਮਆਈਐਮ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੂੰ ਇੱਕ ਟੈਲੀਵੀਜ਼ਨ ਇੰਟਰਵਿਊ ਕਿਹਾ ਸੀ ਕਿ ਹੈਦਰਾਬਾਦ ਇੱਕ ਮਾਈਕਰੋਬਾਇਓਲੋਜੀ ਲੈਬ ਹੈ, ਉੱਥੇ ਜਾਂਚ ਕਰਾ ਲਓ। ਮੁਸਲਮਾਨਾਂ ਦੇ ਪੁਰਖੇ ਹਿੰਦੂ ਹੀ ਨਿਕਲਣਗੇ।

 

ਸਵਾਮੀ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਇਕਸਾਰ ਸੰਸਕ੍ਰਿਤੀ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਜੋ ਜਾਇਜ਼ ਹੈ

 

ਉਨ੍ਹਾਂ ਦਾਅਵਾ ਕੀਤਾ, 'ਅਸੀਂ ਨੇੜਲੇ ਭਵਿੱਖ ਇਕਸਾਰ ਸਿਵਲ ਕੋਡ ਲਿਆਉਣ ਜਾ ਰਹੇ ਹਾਂ।'

 

ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਦਾ ਮਨ ਹੋ ਜਾਵੇ ਤਾਂ ਇਹ 5 ਮਿੰਟਾਂ ਹੋ ਜਾਵੇਗਾਸੰਵਿਧਾਨ ਦੀ ਧਾਰਾ 44 ਇਸ ਦਾ ਜ਼ਿਕਰ ਹੈ। ਸੁਪਰੀਮ ਕੋਰਟ ਨੇ 70 ਸਾਲਾਂ 10 ਵਾਰ ਕਿਹਾ ਹੈ ਪਰ ਪਿਛਲੀ ਕਿਸੇ ਵੀ ਸਰਕਾਰ ਨੇ ਕਦਮ ਨਹੀਂ ਚੁੱਕੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Goddess Lakshmi on notes may improve condition of rupee says subramanian Swamy