ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੈਸ਼ਣੋ ਦੇਵੀ-ਭੈਰੋ ਘਾਟੀ ਲਈ ਰੋਪਵੇ ਸੇਵਾ ਸ਼ੁਰੂ, 5 ਮਿੰਟਾਂ ’ਚ ਹੋਵੇਗਾ ਸਫਰ

1 / 3ਵੈਸ਼ਣੋ ਦੇਵੀ-ਭੈਰੋ ਘਾਟੀ ਲਈ ਰੋਪਵੇ ਸੇਵਾ ਸ਼ੁਰੂ, 5 ਮਿੰਟਾਂ ’ਚ ਹੋਵੇਗਾ ਸਫਰ

2 / 3ਵੈਸ਼ਣੋ ਦੇਵੀ-ਭੈਰੋ ਘਾਟੀ ਲਈ ਰੋਪਵੇ ਸੇਵਾ ਸ਼ੁਰੂ, 5 ਮਿੰਟਾਂ ’ਚ ਹੋਵੇਗਾ ਸਫਰ

3 / 3ਵੈਸ਼ਣੋ ਦੇਵੀ-ਭੈਰੋ ਘਾਟੀ ਲਈ ਰੋਪਵੇ ਸੇਵਾ ਸ਼ੁਰੂ, 5 ਮਿੰਟਾਂ ’ਚ ਹੋਵੇਗਾ ਸਫਰ

PreviousNext

ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਚੰਗੀ ਖ਼ਬਰ ਹੈ। ਮਾਤਾ ਵੈਸ਼ਣੋ ਦੇਵੀ ਮੰਦਰ ਚ ਭੈਰੋ ਘਾਟੀ ਸਥਿਤ ਭੈਰੋ ਮੰਦਰ ਜਾਣ ਵਾਲੇ ਭਗਤਾਂ ਲਈ ਨਵੀਂ ਰੋਪਵੇ ਸੇਵਾ ਅੱਜ ਤੋਂ ਸ਼ੁਰੂ ਹੋ ਗਈ ਹੈ ਜਿਸ ਨਾਲ ਉਨ੍ਹਾਂ ਦੀ ਯਾਤਰਾ ਕਾਫੀ ਆਸਾਨ ਹੋ ਜਾਵੇਗੀ।

 

ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਜਿਹੜੇ ਕਿ ਮਾਤਾ ਵੈਸ਼ਨੋ ਦੇਵੀ ਸ਼ਾਈਨ ਬੋਰਡ ਦੇ ਚੇਅਰਮੈਨ ਵੀ ਹਨ, ਨੇ ਇਸ ਰੋਪਵੇ ਸੇਵਾ ਦਾ ਅੱਜ ਉਦਘਾਟਨ ਕੀਤਾ।

 

ਭੈਰੋ ਘਾਟੀ ਦੀ 6,600 ਫੁੱਟ ਦੀ ਖੜੀ ਉਚਾਈ

 

ਕਿਹਾ ਜਾਂਦਾ ਹੈ ਕਿ ਵੈਸ਼ਣੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਉਦੋਂ ਤੱਕ ਪੂਰੀ ਨਹੀਂ ਮੰਨੀ ਜਾਂਦੀ ਜਦੋਂ ਤਕ ਸ਼ਰਧਾਲੂ ਭੈਰੋਨਾਥ ਘਾਟੀ ਜਾ ਕੇ ਭੈਰੋਨਾਥ ਮੰਦਿਰ ਦੇ ਦਰਸ਼ਨ ਨਹੀਂ ਕਰ ਲੈਂਦੇ। ਖਾਸ ਗੱਲ ਇਹ ਹੈ ਕਿ ਵੈਸ਼ਣੋ ਦੇਵੀ ਮੰਦਰ ਚ ਦਰਸ਼ਨ ਕਰਨ ਮਗਰੋਂ ਆਮ ਤੌਰ ਤੇ ਸ਼ਰਧਾਲੂ ਇੰਨੇ ਥੱਕ ਜਾਂਦੇ ਹਨ ਕਿ ਉਹ ਭੈਰੋ ਘਾਟੀ ਦੀ 6600 ਫੁੱਟ ਦੀ ਖੜੀ ਚੜ੍ਹਾਈ ਨਹੀਂ ਕਰ ਪਾਉਂਦੇ ਅਤੇ ਬਗੈਰ ਦਰਸ਼ਨ ਕੀਤੇ ਹੀ ਵਾਪਸ ਚਲੇ ਜਾਂਦੇ ਹਨ। ਉਂਝ ਤਾਂ ਵੈਸ਼ਣੋ ਦੇਵੀ ਤੋਂ ਭੈਰੋ ਘਾਟੀ ਦੀ ਦੂਰੀ ਸਿਰਫ 3.5 ਕਿਲੋਮੀਟਰ ਹੈ ਪਰ ਚੜ੍ਹਾਈ ਜਿ਼ਆਦਾ ਹੈ।

 

ਇੱਕ ਪਾਸੇ ਦਾ ਕਿਰਾਇਆ ਸਿਰਫ 100 ਰੁਪਏ

 

ਅੱਜ ਸੋਮਵਾਰ ਤੋਂ ਰੋਪਵੇ ਦੀ ਸਹੂਲਤ ਸ਼ੁਰੂ ਹੋਣ ਮਗਰੋਂ 3.5 ਕਿਲੋਮੀਟਰ ਦਾ 3 ਘੰਟਿਆਂ ਦਾ ਇਹ ਰਸਤਾ ਹੁਣ ਸਿਰਫ 5 ਮਿੰਟਾਂ ਚ ਪੂਰਾ ਕਰ ਲਿਆ ਜਾਵੇਗਾ। ਰੋਪਵੇ ਦੀ ਟਿਕਟ 100 ਰੁਪਏ ਪ੍ਰਤੀ ਵਿਅਕਤੀ ਹੈ। ਨਾਲ ਹੀ ਇਸ ਕੇਬਲ ਕਾਰ ਚ ਇੱਕ ਵਾਰ ਤੋਂ 40 ਤੋਂ 45 ਯਾਤਰੀ ਆਪਣੇ ਸਮਾਨ ਸਮੇਤ ਸਫਰ ਕਰ ਸਕਦੇ ਹਨ। ਰੋਪਵੇ ਦੀ ਇਹ ਸੇਵਾ ਸਿਰਫ ਦਿਨ ਵੇਲੇ ਹੀ ਮਿਲੇਗੀ। ਰੋਪਵੇ ਸੇਵਾ ਲਈ ਭਵਨ ਤੋਂ ਵੱਖਰਾ ਟਿਕਟ ਕਾਊਂਟਰ ਵੀ ਬਣਾਇਆ ਗਿਆ ਹੈ। ਇਸ ਸਹੂਲਤ ਨਾਲ 3 ਤੋਂ 4 ਹਜ਼ਾਰ ਸ਼ਰਧਾਲੂ ਹੁਣ ਆਸਾਨੀ ਨਾਲ ਯਾਤਰਾ ਕਰ ਸਕਣਗੇ।

 

ਦੱਸਣਯੋਗ ਹੈ ਕਿ ਰੋਪਵੇ ਸੇਵਾ ਦਾ ਇਹ ਪ੍ਰੋਜੈਕਟ ਸਾਲ 2013 ਚ ਸ਼ੁਰੂ ਹੋਇਆ ਸੀ। 4 ਸਾਲਾਂ ਦੇ ਸਮੇਂ ਵਿਚ ਲਗਭਗ 85 ਕਰੋੜ ਰੁਪਏ ਦੀ ਲਾਗਤ ਨਾਲ ਰੋਪਵੇ ਦਾ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਮੁਸ਼ਕਲ ਹਾਲਾਤਾਂ ਕਾਰਨ ਸ਼ਰਧਾਲੂਆਂ ਲਈ ਭੈਰੋ ਘਾਟੀ ਪੁੱਜਣਾ ਕਾਫੀ ਮੁਸ਼ਲਕਲਾਂ ਭਰਿਆ ਰਹਿੰਦਾ ਹੈ। ਢਿੱਗਾਂ ਡਿੱਗਣ ਅਤੇ ਬਰਫਬਾਰੀ ਹੋਣ ਕਾਰਨ ਤਿਲਕਣ ਦਾ ਖਤਰਾ ਵੱਧ ਜਾਂਦਾ ਹੈ ਜਿਸ ਕਾਰਨ ਭੈਰੋ ਘਾਟੀ ਪੁੱਜਣਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਇੱਕ ਸਰਵੇ ਮੁਤਾਬਕ ਸਿਰਫ 30 ਤੋਂ 40 ਫੀਸਦ ਸ਼ਰਧਾਲੂ ਹੀ ਭੈਰੋ ਘਾਟੀ ਤੱਕ ਪਹੁੰਚ ਪਾਉਂਦੇ ਹਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:goddess of Mata Vaishno Devi will get Ropeway gift today