ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ–ਈਰਾਨ ਤਣਾਅ ਕਾਰਨ ਸੋਨਾ–ਚਾਂਦੀ ਹੋਏ ਮਹਿੰਗੇ

ਅਮਰੀਕਾ–ਈਰਾਨ ਤਣਾਅ ਕਾਰਨ ਸੋਨਾ–ਚਾਂਦੀ ਹੋਏ ਮਹਿੰਗੇ

ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਵਧਣ ਕਾਰਨ ਵਿਦੇਸ਼ੀ ਬਾਜ਼ਾਰਾਂ ਦੇ ਨਾਲ–ਨਾਲ ਸਥਾਨਕ ਬਾਜ਼ਾਰ ’ਚ ਵੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਵੱਡਾ ਉਛਾਲ਼ ਵੇਖਣ ਨੂੰ ਮਿਲਿਆ। ਦਿੱਲੀ ਸਰਾਫ਼ਾ ਬਾਜ਼ਾਰ ਵਿੱਚ ਸੋਨਾ 680 ਰੁਪਏ ਮਹਿੰਗਾ ਹੋ ਕੇ 41,970 ਰੁਪਏ ਪ੍ਰਤੀ ਤੋਲ਼ਾ ਭਾਵ 10 ਗ੍ਰਾਮ ਉੱਤੇ ਪੁੱਜ ਗਿਆ। ਚਾਂਦੀ 1,000 ਰੁਪਏ ਚਮਕ ਕੇ ਚਾਰ ਮਹੀਨਿਆਂ ਦੇ ਉਚੇਰੇ ਪੱਧਰ 49,500 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਪੁੱਜ ਗਈ।

 

 

ਸੋਨੇ–ਚਾਂਦੀ ’ਚ ਲਗਾਤਾਰ ਚੌਥੇ ਕਾਰੋਬਾਰੀ ਦਿਨ ਤੇਜ਼ੀ ਦਰਜ ਕੀਤੀ ਗਈ ਹੈ। ਇਨ੍ਹਾਂ ਵਿੱਚ ਦੋ ਜਨਵਰੀ ਤੋਂ ਬਾਅਦ ਤਿੰਨ ਦਿਨਾਂ ’ਚ ਸੋਨੇ ਦੀ ਕੀਮਤ 1,620 ਰੁਪਏ ਪ੍ਰਤੀ ਤੋਲ਼ਾ ਤੇ ਚਾਂਦੀ ਦੀ 1,850 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਚੁੱਕੀ ਹੈ।

 

 

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਵਿਦੇਸ਼ਾਂ ’ਚ ਰਹੀ ਤੇਜ਼ੀ ਕਾਰਨ ਸਥਾਨਕ ਬਾਜ਼ਾਰ ’ਚ ਸੋਨਾ–ਚਾਂਦੀ ਹੁਣ ਮਹਿੰਗੇ ਹੋ ਗਏ ਹਨ। ਲੰਦਨ ਤੇ ਨਿਊ ਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਰ ਅੱਜ 23.40 ਡਾਲਰ ਵਧ ਕੇ 1,575.20 ਡਾਲਰ ਪ੍ਰਤੀ ਆਊਂਸ ’ਤੇ ਪੁੱਜ ਗਿਆ।

 

 

ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਕਾਰਨ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ਕ ਮੰਨੀ ਜਾਣ ਵਾਲੀ ਪੀਲ਼ੀ ਧਾਤ ਭਾਵ ਸੋਨੇ ਦਾ ਰੁਖ਼ ਕੀਤਾ ਹੈ। ਫ਼ਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 23.40 ਡਾਲਰ ਚਮਕ ਕੇ 1,575.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ 0.32 ਡਾਲਰ ਦੇ ਵਾਧੇ ਨਾਲ 18.32 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਈ।

 

 

ਸਥਾਨਕ ਬਾਜ਼ਾਰ ’ਚ ਸੋਨਾ ਸਟੈਂਡਰਡ 680 ਰੁਪਏ ਦੀ ਛਾਲ਼ ਲਾ ਕੇ 41,970 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ਉੱਤੇ ਪੁੱਜ ਗਿਆ। ਸੋਨਾ ਬਿਟੂਰ ਵੀ ਇੰਨੇ ਹੀ ਵਾਧੇ ਨਾਲ 41,800 ਰੁਪਏ ਪ੍ਰਤੀ 10 ਗ੍ਰਾਮ ਉੱਤੇ ਰਿਹਾ। ਅੱਠ ਗ੍ਰਾਮ ਵਾਲੀ ਗਿੰਨੀ ਵੀ 400 ਰੁਪਏ ਦੀ ਮਜ਼ਬੂਤੀ ਨਾਲ 31,300 ਰੁਪਏ ਦੇ ਭਾਅ ਵਿਕੀ।

 

 

ਚਾਂਦੀ ਹਾਜ਼ਰ ਇੱਕ ਹਜ਼ਾਰ ਰੁਪਏ ਚਮਕ ਕੇ 49,500 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਪੁੱਜ ਗਈ; ਜੋ 5 ਸਤੰਬਰ, 2019 ਤੋਂ ਬਾਅਦ ਦਾ ਉੱਚਤਮ ਪੱਧਰ ਹੈ। ਚਾਂਦੀ ਵਾਅਦਾ 949 ਰੁਪਏ ਉੱਛਲ਼ ਕੇ 48,476 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold and Silver gone dearer due to US Iran Tension