ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ ਦੋ ਮਹੀਨੇ ਲਗਾਤਾਰ ਵਧ ਸਕਦਾ ਹੈ ਸੋਨੇ ਦਾ ਭਾਅ

ਅਗਲੇ ਦੋ ਮਹੀਨੇ ਲਗਾਤਾਰ ਵਧ ਸਕਦਾ ਹੈ ਸੋਨੇ ਦਾ ਭਾਅ

ਸੋਨੇ ਦੀ ਕੀਮਤ ਇਸ ਸਾਲ ਦੇ ਅੰਤ ਤੱਕ 42,000 ਰੁਪਏ ਪ੍ਰਤੀ ਤੋਲ਼ਾ (10 ਗ੍ਰਾਮ) ਭਾਵ 42 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਸਕਦੀ ਹੈ। ਇਹ ਅਨੁਮਾਨ ਬਾਜ਼ਾਰ ਦੇ ਕੁਝ ਮਾਹਿਰਾਂ ਦਾ ਹੈ। ਕਾੱਮਟ੍ਰੈਂਡਜ਼ ਰੀਸਰਚ ਦੇ ਸਹਿ–ਬਾਨੀ ਤੇ ਮੁੱਖ ਕਾਰਜਕਾਰੀ ਅਧਿਕਾਰੀ ਗਨਨਸ਼ੇਖ਼ਰ ਤਿਆਗਰਾਜਨ ਨੇ ਦੱਸਿਆ ਕਿ ਪੱਛਮੀ ਏਸ਼ੀਆ ’ਚ ਭੂ–ਰਾਜਨੀਤਕ ਅਨਿਸ਼ਚਤਤਾ ਕਾਰਨ ਸੋਨਾ ਵਿਦੇਸ਼ੀ ਬਾਜ਼ਾਰ ’ਚ 1,650 ਡਾਲਰ ਪ੍ਰਤੀ ਆਊਂਸ ਤੇ ਮਲਟੀ–ਕਮੌਡਿਟੀ ਐਕਸਚੇਂਜ ਭਾਵ MCX ’ਤੇ ਪੁੱਜ ਸਕਦਾ ਹੈ।

 

 

ਇਸ ਦਾ ਇਹੋ ਮਤਲਬ ਹੈ ਕਿ ਵਿਆਹਾਂ ਦੇ ਇਸ ਸੀਜ਼ਨ ਦੌਰਾਨ ਅਗਲੇ ਦੋ ਮਹੀਨੇ ਸੋਨੇ ਦੀ ਕੀਮਤ ਲਗਾਤਾਰ ਵਧ ਸਕਦੀ ਹੈ।

 

 

ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤ ਕਾਰਨ ਸ਼ੇਅਰ ਬਾਜ਼ਾਰ ਵਿੱਚ ਵਿਕਰੀ ਵਧਣ ਦੀ ਸੰਭਾਵਨਾ ਬਣ ਗਈ ਹੈ। ਇਸੇ ਲਈ ਸੁਰੱਖਿਅਤ ਨਿਵੇਸ਼ ਦੇ ਵਿਕਲਪ ਵਜੋਂ ਸੋਨੇ ’ਚ ਨਿਵੇਸ਼ ਵਧ ਸਕਦਾ ਹੈ।

 

 

ਮੋਤੀਲਾਲ ਓਸਵਾਲ ਫ਼ਾਈਨੈਂਸ਼ੀਅਲ ਸਰਵਿਸੇਜ਼ (MOFSL) ਦੇ ਵਸਤੂ ਖੋਜ ਮਾਮਲਿਆਂ ਨਾਲ ਸਬੰਧਤ ਮੀਤ ਪ੍ਰਧਾਨ ਨਵਨੀਤ ਦਮਾਨੀ ਮੁਤਾਬਕ ਇਸ ਵਰ੍ਹੇ ਘਰੇਲੂ ਬਾਜ਼ਾਰ ’ਚ ਸੋਨੇ ਵਿੱਚ 15 ਫ਼ੀ ਸਦੀ ਦਾ ਲਾਭ ਹੋਇਆ ਹੈ। ਡਾਲਰ ਦੇ ਮੁਕਾਬਲੇ ਰੁਪਏ ਵਿੱਚ 1.4 ਫ਼ੀ ਸਦੀ ਦੀ ਗਿਰਾਵਟ ਨਾਲ ਵੀ ਸੋਨੇ ਦੀ ਇਸ ਤੇਜ਼ੀ ਨੂੰ ਸਮਰਥਨ ਮਿਲਿਆ ਹੈ।

 

 

ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਸ ਕਰਦੇ ਹਾਂ ਕਿ ਸੋਨੇ ’ਚ ਅਜਿਹੀ ਤੇਜ਼ੀ ਅੱਗੇ ਵੀ ਬਣੀ ਰਹਿ ਸਕਦੀ ਹੈ। ਭਾਵੇਂ ਅਮਰੀਕਾ ਤੇ ਚੀਨ ਵਿਚਾਲੇ ਵਪਾਰਕ ਜੰਗ ਨਰਮ ਪੈਣ ਨਾਲ ਸੋਨੇ ਵਿੱਚ ਤੇਜ਼ੀ ਕੁਝ ਸੰਤੁਲਿਤ ਜਿਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਮੁੱਖ ਅਰਥ–ਵਿਵਸਥਾਵਾਂ ’ਚ ਮੌਜੂਦਾ ਮੰਦੀ ਕੇਂਦਰੀ ਬੈਂਕਾਂ ਨੂੰ ਵੱਧ ਸਮੇਂ ਲਈ ਉਦਾਰ ਨੀਤੀ ਬਣਾਈ ਰੱਖਣ ਲਈ ਪ੍ਰੇਰਿਤ ਕਰ ਸਕਦੀ ਹੈ ਤੇ ਇਸ ਨਾਲ ਸੋਨੇ ਨੂੰ ਮਦਦ ਮਿਲ ਸਕਦੀ ਹੈ।

 

 

ਸ੍ਰੀ ਨਵਨੀਤ ਦਾ ਕਹਿਣਾ ਕਿ ਵਪਾਰਕ ਜੰਗ ਦੀ ਹਾਲਤ ਨਰਮ ਹੋਣ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਕੁਝ ਤਕਨੀਕੀ ਗਿਰਾਵਟ ਵੀ ਵੇਖਣ ਨੂੰ ਮਿਲ ਸਕਦੀ ਹੈ; ਭਾਵੇਂ ਕੀਮਤਾਂ ’ਚ ਤੇਜ਼ੀ ਬਣੀ ਹੋਈ ਹੈ ਤੇ ਸਾਲ ਦੇ ਅੰਤ ਤੱਕ ਇਸ ਦੇ 39,500 ਰੁਪਏ ਦੇ ਪਿਛਲੇ ਉੱਚ ਪੱਧਰ ਤੋਂ ਵੀ ਅਗਾਂਹ ਚਲੇ ਜਾਣ ਦੀ ਸੱਭਾਵਨਾ ਬਣੀ ਹੋਈ ਹੈ।

 

 

ਉੱਧਰ ਕੋਟਕ ਸਕਿਓਰਿਟੀਜ਼ ਦੇ ਮੁਖੀ ਸ੍ਰੀ ਰਵਿੰਦਰ ਰਾਓ ਦੇ ਅਨੁਮਾਨ ਮੁਤਾਬਕ ਸੋਨਾ ਅੱਗੇ ਚੱਲ ਕੇ 36,800 ਤੋਂ 39,400 ਰੁਪਏ ਤੱਕ ਪੁੱਜ ਸਕਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold Price may increase continuously next two months