ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਉਹਾਰਾਂ ਕਾਰਨ ਸੋਨਾ ਮੁੜ ਹੋਇਆ 39,000 ਤੋਂ ਪਾਰ

ਤਿਉਹਾਰਾਂ ਕਾਰਨ ਸੋਨਾ ਮੁੜ ਹੋਇਆ 39,000 ਤੋਂ ਪਾਰ

ਤਿਉਹਾਰਾਂ ਦੇ ਸੀਜ਼ਨ ਕਾਰਨ ਦਿੱਲੀ ਸਰਾਫ਼ਾ ਬਾਜ਼ਾਰ ਵਿੱਚ ਸਨਿੱਚਰਵਾਰ ਨੂੰ ਸੋਨਾ 250 ਰੁਪਏ ਮਹਿੰਗਾ ਹੋ ਕੇ ਤਿੰਨ ਹਫ਼ਤਿਆਂ ਦੀ ਸਭ ਤੋਂ ਵੱਧ ਕੀਮਤ 39,220 ਰੁਪਏ ਪ੍ਰਤੀ 10 ਗ੍ਰਾਮ (ਤੋਲ਼ਾ) ਦੀ ਕੀਮਤ ਉੱਤੇ ਪੁੱਜ ਗਿਆ। ਉੱਧਰ ਚਾਂਦੀ ਦਾ ਭਾਅ ਵੀ 75 ਰੁਪਏ ਵਧਿਆ ਤੇ ਉਹ 46,325 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਗਈ।

 

 

ਵਿਸ਼ਵ ਪੱਧਰ ’ਤੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੋਨਾ ਹਾਜ਼ਰ 8.45 ਡਾਲਰ ਹੇਠਾਂ ਜਾ ਕੇ 1,496.75 ਡਾਲਰ ਪ੍ਰਤੀ ਔਂਸ ਰਹਿ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 11.90 ਡਾਲਰ ਦੀ ਗਿਰਾਵਟ ਨਾਲ 1,503.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ 0.29 ਡਾਲਰ ਟੁੱਟ ਕੇ 17.52 ਡਾਰ ਪ੍ਰਤੀ ਔਂਸ ਉੱਤੇ ਆ ਗਈ।

 

 

ਕੱਲ੍ਹ ਸਨਿੱਚਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਿਹਾ ਵਾਧਾ ਫਿਰ ਰੁਕ ਗਿਆ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਕੁਝ ਨਰਮੀ ਆਉਣ ਨਾਲ ਇਹ ਰਾਹਤ ਮਿਲੀ ਹੈ। ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਸਨਿੱਚਰਵਾਰ ਨੂੰ ਕੋਈ ਵਾਧਾ ਨਹੀਂ ਕੀਤਾ।

 

 

ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ ਦੇ ਵਾਇਦਾ ਸੌਦੇ ਵਿੱਚ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫ਼ਤੇ ਲਗਭਗ 4 ਫ਼ੀ ਸਦੀ ਦੀ ਗਿਰਾਵਟ ਆਈ। ਇੰਡੀਅਨ ਆਇਲ ਮੁਤਾਬਕ ਦਿੱਲੀ ’ਚ ਪੈਟਰੋਲ 74.34 ਰੁਪਏ ਉੱਤੇ ਸਥਿਰ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold prices are now again more than Rs 39000