ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਸੋਨੇ ਦਾ ਭਾਅ ਪੁੱਜਾ 90,800 ਰੁਪਏ ਪ੍ਰਤੀ ਤੋਲ਼ਾ

ਪਾਕਿਸਤਾਨ ’ਚ ਸੋਨੇ ਦਾ ਭਾਅ ਪੁੱਜਾ 90,800 ਰੁਪਏ ਪ੍ਰਤੀ ਤੋਲ਼ਾ

ਭੁੱਖਮਰੀ, ਮਹਿੰਗਾਈ ਤੇ ਕੰਗਾਲ਼ੀ ਨੇ ਪਾਕਿਸਤਾਨ ਨੂੰ ਖੋਖਲਾ ਬਣਾ ਦਿੱਤਾ ਹੈ। ਸਬਜ਼ੀਆਂ, ਪੈਟਰੋਲ–ਡੀਜ਼ਲ ਤੋਂ ਬਾਅਦ ਹੁਣ ਸੋਨੇ ਦੀਆਂ ਕੀਮਤਾਂ ਅਸਮਾਨ ਨੂੰ ਛੋਹ ਰਹੀਆਂ ਹਨ। ਪਾਕਿਸਤਾਨ ’ਚ ਸੋਨੇ ਦਾ ਭਾਅ ਪ੍ਰਤੀ 10 ਗ੍ਰਾਮ ਭਾਗ ਤੋਲ਼ਾ 90,800 ਰੁਪਏ ’ਤੇ ਪੁੱਜ ਗਿਆ ਹੈ।

 

 

ਭਾਰਤੀ ਬਾਜ਼ਾਰ ਵਿੱਚ ਸੋਨੇ ਦਾ ਰੇਟ 41,395 ਰੁਪਏ ਪ੍ਰਤੀ ਤੋਲ਼ਾ ਹੈ। ਈਰਾਨ–ਅਮਰੀਕਾ ਤਣਾਅ ਕਾਰਨ ਸੋਨੇ ਦੇ ਰੇਟ ਵਿੱਚ ਹੁਣ ਉਛਾਲ਼ ਵਿਖਾਈ ਦੇ ਰਿਹਾ ਹੈ। ਇਸ ਕਾਰਨ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ ਵਿੱਚ 1,150 ਰੁਪਏ ਦੀ ਤੇਜ਼ੀ ਰਹੀ ਸੀ। ਪਾਕਿਸਤਾਨ ਦੇ ਅਖ਼ਬਾਰ ‘ਡੌਨ’ ਮੁਤਾਬਕ 1 ਜਨਵਰੀ ਤੋਂ ਲੈ ਹੁਣ ਇਸ ਵਰ੍ਹੇ 4 ਜਨਵਰੀ ਤੱਕ ਇੱਕ ਤੋਲ਼ਾ ਸੋਨੇ ਦੀ ਕੀਮਤ ਵਿੱਚ 23,000 ਰੁਪਏ ਦਾ ਵਾਧਾ ਹੋ ਚੁੱਕਾ ਹੈ।

 

 

ਇੱਧਰ ਭਾਰਤ ’ਚ ਪਿਛਲੇ ਕਾਰੋਬਾਰੀ ਦਿਨ ਸਥਾਨਕ ਪੱਧਰ ਉੱਤੇ 24 ਕੈਰੇਟ ਸ਼ੁੱਧਤਾ ਵਾਲੇ ਸੋਨੇ ਦਾ ਭਾਅ 41 ਹਜ਼ਾਰ ਰੁਪਏ ਦੇ ਪੱਧਰ ਨੂੰ ਪਾਰ ਕਰ ਕੇ 41,270 ਰੁਪਏ ਪ੍ਰਤੀ 10 ਗ੍ਰਾਮ ਤੱਕ ਪੁੱਜ ਗਿਆ ਸੀ।  22 ਕੈਰੇਟ ਦਾ ਜ਼ੇਵਰਾਤੀ ਸੋਨਾ ਵੀ ਉੱਛਲ਼ ਕੇ 41,120 ਰੁਪਏ ਪ੍ਰਤੀ 10 ਗ੍ਰਾਮ ਤੱਕ ਪੁੱਜ ਗਿਆ ਹੈ।

 

 

ਅੱਠ ਗ੍ਰਾਮ ਵਾਲੀ ਗਿੰਨੀ 100 ਰੁਪਏ ਦੀ ਤੇਜ਼ੀ ਨਾਲ 30,900 ਰੁਪਏ ’ਤੇ ਪੁੱਜ ਗਈ ਸੀ।

 

 

ਇੱਥੇ ਵਰਨਣਯੋਗ ਹੈ ਕਿ ਅਮਰੀਕੀ ਹਵਾਈ ਹਮਲੇ ਦੌਰਾਨ ਈਰਾਨ ਦੇ ਮੁੱਖ ਫ਼ੌਜੀ ਅਧਿਕਾਰੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਪੱਛਮੀ ਏਸ਼ੀਆ ’ਚ ਤਣਾਅ ਹੈ। ਈਰਾਨ ਨੇ ਅਮਰੀਕੀ ਕਾਰਵਾਈ ਦਾ ਜਵਾਬ ਦੇਣ ਤੇ ਬਦਲਾ ਲੈਣ ਦੀ ਗੱਲ ਆਖੀ ਹੈ।

 

 

ਅਜਿਹੇ ਹਾਲਾਤ ’ਚ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਦੇ ਤੌਰ ਉੱਤੇ ਕੀਮਤੀ ਧਾਤਾਂ ਨੂੰ ਤਰਜੀਹ ਦੇਣਾ ਸ਼ੁਰੂ ਕੀਤਾ ਹੈ। ਇਸੇ ਲਈ ਸੋਨੇ–ਚਾਂਦੀ ਵਿੱਚ ਤੇਜ਼ੀ ਵੇਖੀ ਜਾ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold Rate in Pakistan now Rs 90800 per 10 gram