ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਾ ਹੋਵੇਗਾ ਸਸਤਾ, ਵਿੱਤ ਮੰਤਰਾਲੇ ਨੇ ਸ਼ੁਰੂ ਕੀਤੀ ਤਿਆਰੀ

ਸੋਨਾ ਹੋਵੇਗਾ ਸਸਤਾ, ਵਿੱਤ ਮੰਤਰਾਲੇ ਨੇ ਸ਼ੁਰੂ ਕੀਤੀ ਤਿਆਰੀ

ਸ਼ੇਅਰ ਮਾਰਕਿਟ ਦੀ ਤਰਜ਼ `ਤੇ ਖਰਾ ਸੋਨਾ ਵੇਚਣ ਦੀ ਤਿਆਰੀ ਹੈ। ਇਸ ਵਿਵਸਥਾ `ਚ ਜਿੱਥੇ ਇੱਕ ਪਾਸੇ ਲੋਕਾਂ ਨੂੰ ਘੱਟ ਕੀਮਤ `ਤੇ ਸੋਨਾ ਮਿਲ ਸਕੇਗਾ, ਤਾਂ ਦੂਜੇ ਪਾਸੇ ਸਰਾਫ਼ਾ ਕਾਰੋਬਾਰੀ ਭਾਵ ਸੋਨੇ ਦਾ ਥੋਕ ਵਪਾਰ ਕਰਨ ਵਾਲਿਆਂ ਦੀਆਂ ਦੁਕਾਨਾਂ ਬੰਦ ਹੋਣਗੀਆਂ। ਬਾਜ਼ਾਰ `ਚ ਖਰਾ ਸੋਨਾ ਵਿਕੇ, ਇਸ ਲਈ ਦੇਸ਼ ਵਿੱਚ ਸੋਨੇ ਦਾ ਮਿਆਰ ਤੈਅ ਕਰਨ ਵਾਲੀ ਬਿਊਰੋ ਆਫ਼ ਇੰਡੀਅਨ ਸਟੈਂਡਰਡ ਵੀ ਸੈਂਪਲਿੰਗ ਲੈਣ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ।


ਆਮ ਲੋਕਾਂ ਨੂੰ ਘੱਟ ਕੀਮਤ `ਤੇ ਖਰਾ ਸੋਨਾ ਮੁਹੱਈਆ ਕਰਵਾਉਣ ਲਈ ਕੇਂਦਰੀ ਵਿੱਤ ਮੰਤਰਾਲੇ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੇ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਜਨਰਲ ਸਕੱਤਰ ਸੁਰੇਂਦਰ ਮਹਿਤਾ ਨੇ ਦੱਸਿਆ ਕਿ ਵਿੱਤ ਮੰਤਰਾਲੇ ਨੇ ਉਨ੍ਹਾਂ ਦੇ ਸੰਗਠਨ ਤੋਂ ਕੁਝ ਸੁਝਾਅ ਮੰਗੇ ਸਲ। ਉਨ੍ਹਾਂ ਲਗਭਗ 700 ਪੰਨਿਆਂ ਦੀ ਫ਼ਾਈਲ ਸੌਂਪੀ ਹੈ।


ਇਨ੍ਹਾਂ ਸੁਝਾਵਾਂ `ਤੇ ਵਿੱਤ ਮੰਤਰਾਲੇ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਸਟਾਕ ਐਕਸਚੇਂਜ ਦੇਸ਼ ਵਿੱਚ ਕੰਮ ਕਰ ਰਿਹਾ ਹੈ, ਉਵੇਂ ਹੀ ਸੋਨੇ ਦਾ ਕਾਰੋਬਾਰ ਹੋਵੇਗਾ। ਜਿਸ ਦਾ ਹੁਣ ਡੀਮੈਟ ਅਕਾਊਂਟ ਹੋਵੇਗਾ, ੳੋੁਹੀ ਸੋਨਾ ਖ਼ਰੀਦ ਸਕੇਗਾ। ਇਸ ਨਾਲ ਸੋਨੇ ਦੀ ਸਮੱਗਲਿੰਗ `ਤੇ ਵੀ ਰੋਕ ਲੱਗੇਗੀ। ਇਸ ਵਿਵਸਥਾ `ਤੇ ਸੇਬੀ ਦੀ ਵੀ ਚੌਕਸ ਨਜ਼ਰ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲ ਸੋਨੇ ਦੀਆਂ ਕੀਮਤਾਂ ਘਟਣਗੀਆਂ।


ਹਾਲੇ ਸੋਨੇ `ਤੇ ਕੇਂਦਰ ਸਰਕਾਰ 10 ਫ਼ੀ ਸਦੀ ਕਸਟਮ ਵੀ ਵਸੂਲ ਕਰਦੀ ਹੈ ਪਰ ਸਟਾਕ ਐਕਸਚੇਂਜ ਤੋਂ ਸੋਨਾ ਵਿਕਣ `ਤੇ ਇਸ ਵਿਵਸਥਾ ਵਿੱਚ ਤਬਦੀਲੀ ਆਵੇਗੀ। ਕੇਂਦਰ ਸਰਕਾਰ ਨੇ ਜੋ ਪ੍ਰਸਤਾਵ ਤਿਆਰ ਕੀਤਾ ਹੈ, ਉਸ ਵਿੱਚ ਸੋਨੇ `ਤੇ 10 ਫ਼ੀ ਸਦੀ ਕਸਟਮ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold to be cheaper Finance ministry prepares for