ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ `ਚੋਂ ਛੇਤੀ ਹੀ ਖ਼ਤਮ ਹੋ ਜਾਵੇਗਾ ਸੋਨਾ

ਦੁਨੀਆ `ਚੋਂ ਛੇਤੀ ਹੀ ਖ਼ਤਮ ਹੋ ਜਾਵੇਗਾ ਸੋਨਾ

ਭਾਰਤੀ ਔਰਤਾਂ ਨੂੰ ਇਹ ਜਾਣ ਕੇ ਝਟਕਾ ਲੱਗ ਸਕਦਾ ਹੈ, ਕਿ ਦੁਨੀਆਂ ਵਿਚੋਂ ਛੇਤੀ ਹੀ ਸੋਨਾ ਖ਼ਤਮ ਹੋਣ ਵਾਲਾ ਹੈ। ਪ੍ਰੰਤੂ ਖਣਨ (ਪੁਟਾਈ) ਜਾਂ ਮਾਈਨਿੰਗ ਖੇਤਰ ਨਾਲ ਜੁੜੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਸੋਨੇ ਦੇ ਖਣਨ ਲਈ ਨਵੀਆਂ ਥਾਵਾਂ ਦੀ ਖੋਜ ਨਾ ਹੋਣ ਕਾਰਨ ਅਜਿਹਾ ਦਿਨ ਵੀ ਆ ਸਕਦਾ ਹੈ।
ਗੋਲਡਕਾਰਪ ਦੇ ਚੇਅਰਮੈਨ ਇਆਨ ਟੇਲਫਰ ਦਾ ਕਹਿਣਾ ਹੈ ਕਿ ਸੋਨੇ ਦਾ ਖਣਨ ਸਿਖ਼ਰ ਉਤੇ ਪਹੁੰਚ ਚੁੱਕਾ ਹੈ।

ਅਜਿਹਾ ਹੋਣ ਦਾ ਮਤਲਬ ਹੈ ਕਿ ਦੁਨੀਆਂ ਵਿਚ ਜੋ ਭੰਡਾਰ ਸੀ, ਉਸ ਤੋਂ ਸਪਲਾਈ ਹੁਣ ਗਿਰਾਵਟ ਵੱਲ ਰੁਖ ਕਰੇਗੀ।


ਟੇਲਫਰ ਨੇ ਅਨੁਮਾਨ ਪ੍ਰਗਟਾਇਆ ਕਿ 2019 ਤੱਕ ਪੀਕ ਗੋਲਡ ਉਤੇ ਪਹੁੰਚ ਜਾਵੇਗਾ।ਇਹ ਉਹ ਪੱਧਰ ਹੈ ਜਿਸ ਤੋਂ ਬਾਅਦ ਸੋਨੇ ਦੇ ਭੰਡਾਰ ਵਿਚ ਗਿਰਾਵਟ ਆਉਣ ਲੱਗੇਗੀ।


ਸੋਨੇ ਦੇ ਖਣਨ ਉਦਯੋਗ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਪੀਕ ਗੋਲਡ ਉਹ ਪੱਧਰ ਹੈ, ਜਿਸ ਤੋਂ ਬਾਅਦ ਸੋਨੇ ਦੀ ਸਪਲਾਈ ਡਿੱਗਣ ਲਗੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੱਧਰ ਬਹੁਤ ਛੇਤੀ ਆਉਣ ਵਾਲਾ ਹੈ।


ਵਿਗਿਆਨੀਆਂ ਦਾ ਕਹਿਣਾ ਹੈ ਕਿ 2019 ਤੱਕ ਸੋਨੇ ਦੇ ਸ੍ਰੋਤ ਤੋਂ ਪੁਟਾਈ ਹੁਣ ਆਪਣੇ ਸਿਖ਼ਰ ਉਤੇ ਪਹੁੰਚਣ ਵਾਲੇ ਹਨ।ਨਵੇਂ ਭੰਡਾਰ ਦੀ ਖੋਜ ਨਾ ਹੋਣ ਕਾਰਨ ਦੁਨੀਆਂ ਵਿਚ ਸੋਨੇ ਦੀ ਸਪਲਾਈ ਵਿਚ ਕਮੀ ਆਵੇਗੀ।


ਟੇਲਫਰ ਦਾ ਕਹਿਣਾ ਹੈ ਕਿ ਪਿਛਲੇ 40 ਸਾਲ ਤੋਂ ਸੋਨੇ ਦਾ ਉਤਪਾਦਨ ਵਧਦਾ ਜਾ ਰਿਹਾ ਹੈ।ਪ੍ਰੰਤੂ ਹੁਣ ਛੇਤੀ ਹੀ ਗਿਰਾਵਟ ਆਉਣ ਵਾਲੀ ਹੈ। ਦੇਖਣਾ ਇਹ ਹੋਵੇਗਾ ਕਿ ਅਜਿਹਾ ਇਸ ਸਾਲ ਹੁੰਦਾ ਹੈ ਜਾਂ ਅਗਲੇ ਸਾਲ ਜਾਂ ਇਹ ਸ਼ੁਰੂ ਹੋ ਚੁੱਕਿਆ ਹੈ। 


ਕੁਝ ਸਵਾਲ
ਇਸ ਖ਼ਬਰ ਦੀ ਸੱਚਾਈ ਆਉਣ ਵਾਲੇ ਸਮੇਂ ਵਿਚ ਸਾਬਤ ਹੋ ਜਾਵੇਗੀ। ਪ੍ਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹਾ ਹੋਇਆ ਤਾਂ ਭਾਰਤੀ ਵਿਆਹਾਂ ਦੀ ਰੌਣਕ ਫਿੱਕੀ ਹੋ ਜਾਵੇਗੀ। ਭਾਰਤੀ ਔਰਤਾਂ ਵਿਚ ਜੋ ਸੋਨੇ ਨੂੰ ਲੈ ਕੇ ਕਰੇਜ਼ ਹੈ, ਉਨ੍ਹਾਂ ਉਤੇ ਕੀ ਅਸਰ ਹੋਵੇਗਾ। ਦੁਨੀਆ ਭਰ ਦੀਆਂ ਸਰਕਾਰਾਂ ਜੋ ਕਰੰਸੀ ਦੇ ਬੈਕਅੱਪ ਦੇ ਤੌਰ ਉਤੇ ਸੋਨਾ ਰੱਖਦੀਆਂ ਹਨ, ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ।          

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gold will disappear from world