ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਜਾਇਜ਼ ਸਿ਼ਕਾਰ ਦੇ ਦੋਸ਼ ਹੇਠ ਕੌਮਾਂਤਰੀ ਗੌਲਫ਼ਰ ਜਿਓਤੀ ਸਿੰਘ ਰੰਧਾਵਾ ਗ੍ਰਿਫ਼ਤਾਰ

ਨਾਜਾਇਜ਼ ਸਿ਼ਕਾਰ ਦੇ ਦੋਸ਼ ਹੇਠ ਕੌਮਾਂਤਰੀ ਗੌਲਫ਼ਰ ਜਿਓਤੀ ਸਿੰਘ ਰੰਧਾਵਾ ਗ੍ਰਿਫ਼ਤਾਰ

ਫਿ਼ਲਮ ਅਦਾਕਾਰਾ ਚਿਤਰਾਂਗਦਾ ਸਿੰਘ ਦੇ ਸਾਬਕਾ ਪਤੀ ਤੇ ਕੌਮਾਂਤਰੀ ਗੌਲਫ਼ਰ ਤੇ ਰਾਸ਼ਟਰੀ ਸ਼ੂਟਰ ਜਿਓਤੀ ਸਿੰਘ ਰੰਧਾਵਾ ਤੇ ਉਸ ਦੇ ਇੱਕ ਸਾਥ ਨੂੰ ਕਰਤਨੀਆਘਾਟ ਵਣ ਜੀਵ ਇਲਾਕੇ `ਚ ਬੁੱਧਵਾਰ ਸਵੇਰੇ ਜੰਗਲੀ ਜਾਨਵਰਾਂ ਦੇ ਸਿ਼ਕਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਕੋਲੋਂ ਜੰਗਲੀ ਜਾਨਵਰ ਦੀ ਖੱਲ੍ਹ, ਅਸਲਾ, ਗੱਡੀ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਦੁਧਵਾ ਟਾਇਗਰ ਰਿਜ਼ਰਵ ਦੇ ਫ਼ੀਲਡ ਡਾਇਰੈਕਟਰ ਰਮੇਸ਼ ਪਾਂਡੇ ਦੇ ਨਿਰਦੇਸ਼ ਹੇਠ ਮੋਤੀਪੁਰ ਰੇਂਜ ਵਿੱਚ ਡੀਐੱਫ਼ਓ ਤੇ ਉਨ੍ਹਾਂ ਦੀ ਟੀਮ ਇਸ ਵੇਲੇ ਪੁੱਛਗਿੱਛ ਕਰ ਰਹੀ ਹੈ।


ਵਣ ਵਿਭਾਗ ਵੱਲੋਂ ਬੀਤੇ ਕਈ ਦਿਨਾਂ ਤੋਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈੇ। ਬੁੱਧਵਾਰ ਸਵੇਰੇ ਸਾਢੇ ਸੱਤ ਵਜੇ ਮੋਤੀਪੁਰ ਰੇਂਜ `ਚ ਖਪਰਾ ਵਣ-ਚੌਕੀ ਨੇੜੇ ਵਣ ਵਿਭਾਗ ਦੀ ਟੀਮ ਨੇ ਇੱਕ ਜਾਪਾਨੀ ਇਸੁਜ਼ੂ ਗੱਡੀ ਨੰਬਰ ਐੱਚਆਰ 26 ਡੀਐੱਨ 4299 ਨੂੰ ਜੰਗਲ `ਚੋਂ ਲੰਘਦਿਆਂ ਵੇਖਿਆ। ਸ਼ੱਕ ਦੇ ਆਧਾਰ `ਤੇ ਜਦੋਂ ਵਿਭਾਗੀ ਟੀਮ ਨੇ ਗੱਡੀ ਰੋਕ ਕੇ ਤਲਾਸ਼ੀ ਲਈ, ਤਾਂ ਟੀਮ ਨੂੰ ਦੋ ਸਿ਼ਕਾਰੀਆਂ ਕੋਲੋਂ ਜੰਗਲੀ ਸੂਰ ਦੀ ਖੱਲ੍ਹ, ਮ੍ਰਿਤਕ ਜੰਗਲੀ ਮੁਰਗ਼ਾ, 22 ਜਰਮਨੀ ਬਲੇਸਰ ਰਾਈਫ਼ਲ, 3 ਖ਼ਾਲੀ ਕਾਰਤੂਸ, 80 ਅਣਚੱਲੇ ਕਾਰਤੂਸ, ਇੱਕ ਮੈਗਜ਼ੀਨ, ਐੱਚਡੀ ਦੂਰਬੀਨ, ਰੇਂਂਜ ਫ਼ਾਈਂਡਰ, ਦੋ ਮੋਬਾਇਲ, ਸਰਚ ਲਾਈਟ ਟਾਰਚ ਤੇ 36,600 ਭਾਰਤੀ ਰੁਪਏ ਬਰਾਮਦ ਹੋਏ।


ਫੜੇ ਗਏ ਸਿ਼ਕਾਰੀਆਂ ਦੀ ਸ਼ਨਾਖ਼ਤ ਨਵੀਂ ਦਿੱਲੀ ਨਿਵਾਸੀ ਕੌਮਾਂਤਰੀ ਗੌਲਫ਼ਰ ਤੇ ਰਾਸ਼ਟਰੀ ਸ਼ੂਟਰ ਜਿਓਤਿੰਦਰ ਸਿੰਘ ਰੰਧਾਵਾ ੳਬਰਫ਼ ਜਿਓਤੀ ਸਿੰਘ ਰੰਧਾਵਾ ਤੇ ਦੂਜੇ ਸਿ਼ਕਾਰੀ ਦੀ ਸ਼ਨਾਖ਼ਤ ਮਹਾਰਾਸ਼ਟਰ ਦੇ ਜਿ਼ਲ੍ਹਾ ਸੋਲਾ ਪੋਸਟ ਨਿੰਬਾਰਗ ਨਿਵਾਸੀ ਸਾਬਕਾ ਕੈਪਟਨ ਮਹੇਸ਼ ਬ੍ਰਜਾਦਾਰ ਵਜੋਂ ਹੋਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Golfer Jyoti Randhawa arrested on poaching charges