ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NRI ਕਿਉਂ ਗਏ ਸਨ ਵਿਦੇਸ਼ – ਵਿਸ਼ੇ ਉਤੇ ਹੋ ਰਹੀ ਹੈ ਖੋਜ

NRI ਕਿਉਂ ਗਏ ਸਨ ਵਿਦੇਸ਼ – ਵਿਸ਼ੇ ਉਤੇ ਹੋ ਰਹੀ ਹੈ ਖੋਜ

ਭਾਰਤੀ ਲੋਕਾਂ ਦੇ ਵਿਦੇਸ਼ ਜਾਣ ਨੂੰ ਲੈ ਹੁਣ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਖੋਜ ਕੀਤੀ ਜਾਵੇਗੀ। ਇਲਾਹਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਪ੍ਰਵਾਸੀ ਭਾਰਤੀਆਂ ਉਤੇ ਖੋਜ ਕਰਨਗੇ। ਆਜ਼ਾਦੀ ਦੇ ਪਹਿਲਾਂ ਤੋਂ ਹੁਣ ਤੱਕ ਪ੍ਰਵਾਸੀ ਭਾਰਤੀਆਂ ਨੇ ਕਿਉਂ ਹੋਰ ਦੇਸ਼ਾਂ ਨੂੰ ਆਪਣਾ ਟਿਕਾਣਾ ਬਣਾਇਆ। ਉਨ੍ਹਾਂ ਖੁਦ ਨੂੰ ਕਿਵੇਂ ਵਿਦੇਸ਼ਾਂ ਵਿਚ ਸਥਾਪਤ ਕੀਤਾ। ਦੇਸ਼ ਦੇ ਪ੍ਰਤੀ ਉਨ੍ਹਾਂ ਦਾ ਲਗਾਵ ਹੁਣ ਵੀ ਹੈ। ਦੇਸ਼ ਦੇ ਸੱਭਿਆਚਾਰ ਤੇ ਆਸਥਾ ਦੇਖਣ ਨੂੰ ਵਿਦੇਸ਼ਾਂ ਤੋਂ ਆਉਂਦੇ ਹਨ। ਇਹ ਸਾਰੀਆਂ ਗੱਲਾਂ ਵਿਦਿਆਰਥੀਆਂ ਦੀ ਖੋਜ ਦਾ ਹਿੱਸਾ ਬਣਨਗੀਆਂ।

 

ਪ੍ਰਵਾਸੀ ਭਾਰਤੀਆਂ ਬਾਰੇ ਜਾਣਕਾਰੀ ਦੇਣ ਨੂੰ ਕੁਲਪਤੀ ਪ੍ਰੋ. ਅਾਰ ਐਲ ਹਾਂਗਲੂ ਦੀ ਪਹਿਲ ਉਤੇ ਇਲਾਹਾਬਾਦ ਯੂਨੀਵਰਸਿਟੀ ਵਿਚ ਸੈਂਟਰ ਡਾਈਸਪੋਰਾ ਸਟੱਡੀਜ਼ ਖੋਲ੍ਹਿਆ ਗਿਆ ਹੈ। ਇਸ ਵਿਦਿਅਕ ਸੈਸ਼ਨ ਵਿਚ ਪੀਐਚਡੀ ਦੀ ਚਾਰ ਸੀਟਾਂ ਉਤੇ ਦਾਖਲਾ ਹੋਵੇਗਾ। ਅਕਾਦਮਿਕ ਕੌਸਲ ਦੀ ਮੀਟਿੰਗ ਵਿਚ ਖੋਜ ਲਈ ਚਾਰ ਸੀਟਾਂ ਉਤੇ ਪੀਐਚਡੀ ਵਿਚ ਦਾਖਲੇ ਨੂੰ ਮਨਜ਼ੂਰੀ ਮਿਲ ਗਈ ਹੈ।

 

ਮੱਧ ਕਾਲ ਤੇ ਆਧੁਨਿਕ ਇਤਿਹਾਸ ਵਿਭਾਗ ਦੇ ਮੁੱਖੀ ਪ੍ਰੋ. ਯੋਗੇਸ਼ਵਰ ਤਿਵਾੜੀ ਨੂੰ ਸੈਂਟਰ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ। ਪ੍ਰੋ. ਤਿਵਾੜੀ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਭਾਰਤੀ ਅਮਰੀਕਾ, ਕੈਨੇਡਾ, ਜਰਮਨੀ, ਆਸਟਰੇਲੀਆ, ਅਫਰੀਕਾ, ਮਲੇਸ਼ੀਆ, ਮਾਰੀਸ਼ਸ, ਸੂਰੀਨਾਮ, ਤਿਬਤ ਆਦਿ ਦੇਸ਼ਾਂ ਵਿਚ ਜਾ ਕੇ ਰਹਿਣ ਲਗ ਗਏ ਹਨ। ਖੋਜ ਵਿਦਿਆਰਥੀ ਜਾਣਕਾਰੀ ਇਕੱਠੀ ਕਰਨਗੇ ਕਿ ਉਹ ਕਦੋਂ, ਕਿਥੇ, ਕਿਉਂ ਗਏ। ਉਥੇ ਜਾਣ ਬਾਅਦ ਕਿਵੇਂ ਖੁਦ ਨੂੰ ਸਥਾਪਤ ਕੀਤਾ ਅਤੇ ਨਾਲ ਹੀ ਭਾਰਤੀ ਪਰੰਪਰਾਵਾਂ ਨੂੰ ਅਪਣਾਈ ਰੱਖਿਆ।

 

ਪ੍ਰੋ. ਤਿਵਾੜੀ ਨੇ ਦੱਸਿਆ ਕਿ ਕੁਲਪਤੀ ਪ੍ਰੋ. ਆਰ ਐਲ ਹਾਂਗਲੂ ਨੇ ਪ੍ਰਵਾਸੀ ਭਾਰਤੀਆਂ ਉਤੇ ‘ਇੰਡੀਅਨ ਡਾਈਸਪੋਰਾ ਇਨ ਦਾ ਕੈਰੇਬੀਅਨ’ ਨਾਮ ਨਾਲ ਪੁਸਤਕ ਲਿਖੀ ਹੈ। ਕਈ ਹੋਰ ਵਿਦਵਾਨਾਂ ਦੀ ਪ੍ਰਵਾਸੀ ਭਾਰਤੀਆਂ ਉਤੇ ਲਿਖੀਆਂ ਕਿਤਾਬਾਂ ਨੂੰ ਵੀ ਵਿਦਿਆਰਥੀ ਆਪਣੀ ਖੋਜ ਦਾ ਆਧਾਰ ਬਣਾ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good initiative research will be done on Indian diaspora in the University of Allahabad