ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ੁਸ਼ਖ਼ਬਰੀ – ਸਸਤਾ ਹੋ ਸਕਦੈ ਰਸੋਈ ਗੈਸ ਸਿਲੰਡਰ

ਖ਼ੁਸ਼ਖ਼ਬਰੀ – ਸਸਤਾ ਹੋ ਸਕਦੈ ਰਸੋਈ ਗੈਸ ਸਿਲੰਡਰ

ਘਰੇਲੂ ਰਸੋਈ ਗੈਸ ਖਪਤਕਾਰਾਂ ਲਈ ਖ਼ੁਸ਼ਖ਼ਬਰੀ ਹੈ। ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਆ ਸਕਦੀ ਹੈ। ਗ਼ੈਰ–ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਘਟ ਸਕਦੀ ਹੈ। ਕੇਂਦਰ ਸਰਕਾਰ ਸਬਸਿਡੀ ਵਾਲੇ ਗੈਸ ਸਿਲੰਡਰ ਉੱਤੇ ਵੀ ਖਪਤਕਾਰਾਂ ਨੂੰ ਕੁਝ ਰਾਹਤ ਦੇ ਸਕਦੀ ਹੈ।

 

 

ਰਸੋਈ ਗੈਸ ਸਿਲੰਡਰ ਮੁਹੱਈਆ ਕਰਵਾਉਣ ਵਾਲੀਆਂ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੀਮਤਾਂ ਤੈਅ ਕਰਦੀਆਂ ਹਨ। ਪਿਛਲੇ ਕੁਝ ਮਹੀਨਿਆਂ ਤੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦਾ ਰੁਝਾਨ ਸੀ। ਪਰ ਹੁਣ ਕੌਮਾਂਤਰੀ ਬਾਜ਼ਾਰ ਵਿੱਚ ਐੰਲਪੀਜੀ (LPG) ਦੀਆਂ ਕੀਮਤਾਂ ਵਿੰਚ ਹੋਈ ਕਮੀ ਦਾ ਫ਼ਾਇਦਾ ਖਪਤਕਾਰਾਂ ਨੂੰ ਮਿਲ ਸਕਦਾ ਹੈ।

 

 

ਗੈਸ ਕੰਪਨੀਆਂ ਦੇ 19 ਕਿਲੋਗ੍ਰਾਮ ਦੇ ਵਪਾਰਕ ਇਸਤੇਮਾਲ ਵਾਲੇ ਗੈਸ ਸਿਲੰਡਰ ਦੀ ਕੀਮਤ ਉੱਤੇ ਸਭ ਤੋਂ ਵੱਧ ਅਸਰ ਪਵੇਗਾ।

 

 

ਰਸੋਈ ਗੈਸ ਦੀਆਂ ਕੀਮਤਾਂ ਵਿੱਚ ਸੰਭਾਵੀ ਕਮੀ ਨੂੰ ਵੇਖਦਿਆਂ ਗੈਸ ਏਜੰਸੀਆਂ ਜਿੱਥੇ ਗੈਸ ਕੰਪਨੀਆਂ ਨੂੰ ਦਿੱਤਾ ਆਪਣਾ ਆਰਡਰ ਰੱਦ ਕਰ ਰਹੀਆਂ ਹਨ; ਉੱਥੇ ਹੀ ਕਈ ਗੈਸ ਏਜੰਸੀਆਂ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਮੰਗ ਤੋਂ ਵੱਧ ਗੈਸ ਭੇਜੀ ਗਈ ਹੈ।

 

 

ਇਸ ਸਭ ਦੌਰਾਨ ਗੈਸ ਦੀ ਕੀਮਤ ਜੇ ਘਟਦੀ ਹੈ, ਤਾਂ ਇਸ ਦਾ ਸਿੱਧਾ ਲਾਭ ਖਪਤਕਾਰਾਂ ਨੂੰ ਮਿਲੇਗਾ।

 

 

ਦਿੱਲੀ ਵਿੱਚ ਇਸ ਵੇਲੇ ਰਸੋਈ ਗੈਸ ਦੀ ਕੀਮਤ

 

ਘਰੇਲੂ ਰਸੋਈ ਗੈਸ ਸਿਲੰਡਰ (ਸਬਸਿਡੀ) –  497 ਰੁਪਏ 37 ਪੈਸੇ

ਘਰੇਲੂ ਰਸੋਈ ਗੈਸ ਸਿਲੰਡਰ (ਬਿਨਾ ਸਬਸਿਡੀ) –  737 ਰੁਪਏ 50 ਪੈਸੇ

ਵਪਾਰਕ ਵਰਤੋਂ ਲਈ ਗੈਸ ਸਿਲੰਡਰ – 1,328 ਰੁਪਏ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good News Domestic LPG Cylinder may be cheaper