ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ੁਸ਼ਖ਼ਬਰੀ! ਘਟ ਸਕਦੀ ਹੈ ਤੁਹਾਡੇ ਲੋਨ ਦੀ EMI

ਖ਼ੁਸ਼ਖ਼ਬਰੀ! ਘਟ ਸਕਦੀ ਹੈ ਤੁਹਾਡੇ ਲੋਨ ਦੀ EMI

ਹੁਣ ਲੋਕਾਂ ਦੇ ਲੋਨ ਦੀ EMI (ਮਾਸਿਕ ਕਿਸ਼ਤ) ਕੁਝ ਘੱਟ ਹੋ ਸਕਦੀ ਹੈ। ਰਿਜ਼ਰਵ ਬੈਂਕ ਆੱਫ਼ ਇੰਡੀਆ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਰੈਪੋ ਰੇਟ ਵਿੱਚ ਕਟੌਤੀ ਦੇ ਸੰਕੇਤ ਦਿੱਤੇ ਹਨ।

 

 

ਰੈਪੋ ਰੇਟ ਕਟੌਤੀ ਨੂੰ ਲੈ ਕੇ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਅੱਜ ਅਸੀਂ ਵੇਖ ਰਹੇ ਹਾਂ ਕਿ ਕੀਮਤਾਂ ਸਥਿਰ ਹਨ। ਮੁਦਰਾ ਸਫ਼ੀਤੀ ਚਾਰ ਫ਼ੀ ਸਦੀ ਤੋਂ ਕਾਫ਼ੀ ਹੇਠਾਂ ਹੈ। ਸਾਨੂੰ ਆਸ ਹੈ ਕਿ ਅਗਲੇ 12 ਮਹੀਨਿਆਂ ਤੱਕ ਮੁਦਰਾ ਸਫ਼ੀਤੀ ਹੇਠਾਂ ਬਣੀ ਰਹੇਗੀ। ਖ਼ਾਸ ਤੌਰ ਉੱਤੇ ਅਜਿਹੇ ਵੇਲੇ ਜਦੋਂ ਵਾਧੇ ਦੀ ਦੀ ਦਰ ਨਰਮ ਪੈ ਗਈ ਹੈ, ਨੀਤੀਗਤ ਦਰ ਵਿੱਚ ਹੋਰ ਕਮੀ ਦੀ ਕੁਝ ਗੁੰਜਾਇਸ਼ ਹੈ।

 

 

RBI ਗਵਰਨਰ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਵਾਧੇ ਨੂੰ ਲੈ ਕੇ ਰਿਜ਼ਰਵ ਬੈਂਕ ਦੇ ਅਨੁਮਾਨ ਬਾਰੇ ਕੁਝ ਬੋਲਣ ਤੋਂ ਮਨ੍ਹਾ ਕੀਤਾ। ਉਨ੍ਹਾਂ ਕਿਹਾ ਕਿ ਇਸ ਬਾਰੇ ਜੋ ਕੁਝ ਵੀ ਕਹਿਣਾ ਹੈ, ਚਾਰ ਅਕਤੂਬਰ ਨੂੰ ਮੁਦਰਾ ਨੀਤੀ ਦੀ ਸਮੀਖਿਆ ਦੇ ਐਲਾਨ ਨਾਲ ਹੀ ਜਨਤਕ ਕੀਤਾ ਜਾਵੇਗਾ।

 

 

ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ 3 ਦਿਨਾ ਸਮੀਖਿਆ ਮੀਟਿੰਗ ਇੱਕ ਅਕਤੂਬਰ ਨੂੰ ਸ਼ੁਰੂ ਹੋ ਰਹੀ ਹੈ। ਇਸ ਸਾਲ ਰਿਜ਼ਰਵ ਬੈਂ ਚਾਰ ਵਾਰ ਵਿੱਚ ਕੁੱਲ ਮਿਲਾ ਕੇ 1.10 ਫ਼ੀ ਸਦੀ ਘਟਾ ਚੁੱਕਾ ਹੈ।

 

 

ਬੀਤੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਟੈਕਸ ਵਿੱਚ ਕਟੋਤੀ ਦਾ ਐਲਾਨ ਕੀਤਾ ਗਿਆ। ਸ੍ਰੀ ਸ਼ਕਤੀਕਾਂਤ ਦਾਸ ਮੁਤਾਬਕ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਵਿਦੇਸ਼ੀ ਨਿਵੇਸ਼ਕ ਭਾਰਤ ਵੱਲ ਰੁਖ਼ ਕਰਨਗੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹਾਂ–ਪੱਖੀ ਕਦਮ ਹੈ।

 

 

ਜਿੱਥੋਂ ਤੱਕ ਕੌਮਾਂਤਰੀ ਨਿਵੇਸ਼ਕਾਂ ਦਾ ਸੁਆਲ ਹੈ, ਭਾਰਤ ਵਿੱਚ ਕਾਰਪੋਰੇਟ ਟੈਕਸ ਦੀਆਂ ਦਰਾਂ ਆਸੀਆਨ ਤੇ ਏਸ਼ੀਆ ਦੇ ਹੋਰ ਹਿੱਸਿਆਂ ਦੇ ਉੱਭਰਦੇ ਬਾਜ਼ਾਰਾਂ ਦੇ ਮੁਕਾਬਲੇ ਬਹੁਤ ਦਿਲਕਸ਼ ਹੋ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good News EMI of your loan can be curtailed