ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਸਾਂ ਲਈ ਖ਼ੁਸ਼ਖਬਰੀ! ਚੰਗੀ ਨੁੰਹ ਬਣਨ ਦੀ ਸਿਖਲਾਈ ਦੇਵੇਗੀ ਇਹ ਯੂਨੀਵਰਸਿਟੀ, ਜਾਣੋ ਕਿਵੇਂ

ਇਹ ਖ਼ਬਰ ਸੁਣ ਕੇ ਤੁਹਾਨੂੰ ਅਜੀਬ ਜ਼ਰੂਰ ਲਗੇਗਾ ਪਰ ਇਹ ਸੱਚ ਹੈ ਕਿ ਆਈਆਈਟੀ ਬੀਐਚਯੂ ਲੜਕੀਆਂ ਨੂੰ ਚੰਗੀ ਨੁੰਹ ਬਣਨ ਦੀ ਸਿਖਲਾਈ ਦੇਵੇਗੀ ਅਤੇ ਇਸ ਦੇ ਲਈ ਤਿੰਨ ਮਹੀਨੇ ਦਾ ਕੋਰਸ ਵੀ ਚਲਾਇਆ ਜਾਵੇਗਾ।

 

ਯੰਗ ਸਕਿੱਲਡ ਇੰਡੀਆ ਦੇ ਸੀਈਓ ਨੀਰਜ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਇਸ ਕੋਰਸ ਦੀ ਸ਼ੁਰੂਆਤ ਸਮਾਜ ਵਿਚ ਵੱਧਦੀ ਹੋਈ ਸਮੱਸਿਆ ਨੂੰ ਦੇਖਦੇ ਹੋਏ ਕੀਤੀ ਜਾ ਰਹੀ ਹੈ। ਇਸ ਅਭਿਆਨ ਨੂੰ ਇੱਕ ਨਿਜੀ ਸੰਸਥਾਨ ਨਾਲ ਮਿਲ ਕੇ ਡਾਟਰਸ ਪ੍ਰਾਈਡ ਬੇਟੀ ਮੇਰਾ ਅਭਿਆਨ ਕੋਰਸ ਤਹਿਤ ਤਿਆਰ ਕੀਤਾ ਗਿਆ ਹੈ।

 

ਉਨ੍ਹਾਂ ਦੱਸਿਆ ਕਿ ਤਿੰਨ ਮਹੀਨਿਆਂ ਦੀ ਇਸ ਸਿਖਲਾਈ ਚ ਆਤਮਵਿਸ਼ਵਾਸ, ਸੁਚੱਜੀ ਮਾਹਰਤਾ, ਸਮੱਸਿਆ ਨੂੰ ਸੁਲਝਾਉਣ ਦੀ ਮਾਹਰਤਾ, ਤਨਾਅ ਸੰਭਾਲਣ ਦੇ ਗੁਣ ਦੇ ਨਾਲ ਹੀ ਕੰਪਿਊਟਰ ਦੀ ਜਾਣਕਾਰੀ, ਫੈਸ਼ਨ ਬਾਰੇ ਚ ਗਿਆਨ ਤੋਂ ਇਲਾਵਾ ਮੈਰਿਜ ਸਕਿੱਲਜ਼ ਅਤੇ ਸਮਾਜਿਕਤਾ ਦੇ ਵੀ ਗੁਣ ਸਿਖਾਏ ਜਾਣਗੇ।

 

ਸ਼੍ਰੀਵਾਸਤਵ ਨੇ ਦੱਸਿਆ ਕਿ ਇਸਦੇ ਲਈ ਜਲਦ ਹੀ ਵਿਭਾਗ ਚ ਵਿਦਿਆਰਥਣਾਂ ਦੀ ਚੋਣ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋਣ ਵਾਲੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good News for All Insects This university will provide training to become a good daughter in law