ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ’ਚ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਖੁਸ਼ਖਬਰੀ!

ਰੇਲਵੇ ਨਾਲ ਜੁੜੀ ਨਿਜੀ ਕੰਪਨੀਆਂ ਕਰਮਚਾਰੀਆਂ ਦੇ ਘਟੋ ਘੱਟ ਤਨਖਾਹ ਚ ਕੈਂਚੀ ਨਹੀਂ ਚਲਾ ਸਕਣਗੀਆਂ। ਰੇਲ ਮੰਤਰਾਲਾ ਨੇ ਠੇਕੇ ਤੇ ਕੰਮ ਕਰ ਰਹੇ ਕਾਮਿਆਂ ਲਈ ਲੇਬਰ ਪੇਮੇਂਟ ਮੈਨੇਜਮੈਂਟ ਪੋਰਟਲ (ਐਲਪੀਐਮਪੀ) ਤਿਆਰ ਕੀਤਾ ਹੈ।

 

ਰੇਲ ਮੰਤਰੀ ਪੀਊਸ਼ ਗੋਇਲ ਆਉਂਦੀ 31 ਅਗਸਤ ਨੂੰ ਇਸ ਪੋਰਟਲ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸਦਾ ਮਕਸਦ ਕਾਮਿਆਂ ਦਾ ਹੋਣ ਵਾਲੇ ਸ਼ੋਸ਼ਣ ਤੇ ਰੋਕ ਲਗਾਉਣੀ ਹੈ। ਰੇਲ ਮੰਤਰਾਲਾ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਨਿਰਮਾਣ, ਮਰੰਮਤ, ਖਾਨਪਾਨ ਸੇਵਾ, ਰੇਲਵੇ ਸਟੇਸ਼ਨ ਤੇ ਆਨਬੋਰਡ ਕੀਪਿੰਗ, ਸੁਰੱਖਿਆ ਆਦਿ ਖੇਤਰ ਚ ਡੇਢ ਲੱਖ ਤੋਂ ਵੱਧ ਲੋਕ ਠੇਕੇ ਤੇ ਨੌਕਰੀ ਕਰ ਰਹੇ ਹਨ। ਇਨ੍ਹਾਂ ਕਰਮਚਾਰੀਆਂ ਦੇ ਸ਼ੋਸ਼ਣ ਨੂੰ ਲੈ ਕੇ ਸਿ਼ਕਾਇਤਾਂ ਮਿਲਦੀਆਂ ਰਹਿੰਦੀਆਂ ਹਨ।

 

ਇਨ੍ਹਾਂ ਚ ਘਟੋ ਘੱਟ ਤਨਖਾਹ ਦੇਣ ਦੀ ਸਿ਼ਕਾਇਤ ਆਮ ਹੈ। ਰੇਲਵੇ ਨੇ ਨਿਜੀ ਕੰਪਨੀਆਂ ਦੇ ਠੇਕੇਦਾਰਾਂ ਦੇ ਕਰਮਚਾਰੀਆਂ ਦੇ ਸ਼ੋਸ਼ਣ ਦੀ ਰੋਕਥਾਮ ਲਈ ਨਵਾਂ ਪੋਰਟਲ ਤਿਆਰ ਕੀਤਾ ਹੈ। ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਕ੍ਰਿਸ) ਨੇ ਕਾਨਟ੍ਰੈਕਟ ਲੇਬਰਰ ਪੇਮੈਂਟ ਮੈਨੇਜਮੈਂਟ ਪੋਰਟਲ ਤਿਆਰ ਕਰ ਲਿਆ ਹੈ। ਇਸ ਤੋਂ ਬਾਅਦ ਨਿਜੀ ਕੰਪਨੀ ਦੇ ਠੇਕੇਦਾਰ ਆਪਣੇ ਕਰਮਚਾਰੀਆਂ ਨੂੰ ਤਨਖਾਹ ਇਸ ਪੋਰਟਲ ਦੁਆਰਾ ਦੇਣਗੇ।ਇਨ੍ਰਾਂ ਕਰਮਚਾਰੀਆਂ ਦੀ ਸਾਰੀ ਜਾਣਕਾਰੀ ਇਸ ਪੋਰਟਲ ਤੇ ਪਾਈ ਲਾਜ਼ਮੀ ਹੋਵੇਗੀ। 

 

ਦੱਸਣਯੋਗ ਹੈ ਕਿ ਡਿਵੀਜ਼ਨ ਪੱਧਰ ਤੇ ਮੈਨੇਜਰ ਤੇ ਸੁਪਰਵਾਈਜ਼ਰ ਪੋਰਟਲ ਦੁਆਰਾ ਤਨਖਾਹ ਦੀ ਅਦਾਇਗੀ ਤੇ ਨਜ਼ਰ ਰੱਖਣਗੇ। ਜੋ਼ਨਲ ਪੱਧਰ ਤੇ ਇੱਕ ਨੋਡਲ ਅਫ਼ਸਰ ਤਾਇਨਾਤ ਕੀਤਾ ਜਾਵੇਗਾ। ਇਹ ਵਿਵਸਥਾ ਸਾਰੇ 17 ਜ਼ੋਨਲ ਰੇਲਵੇ ਚ 31 ਅਗਸਤ ਮਗਰੋਂ ਲਾਗੂ ਹੋ ਜਾਵੇਗੀ। ਰੇਲਵੇ ਦੇ ਕੋਚ ਵੈਗਨਲੋਕੋ ਫੈਕਟਰੀਆਂ ਤੇ ਕਾਰਖਾਨਿਆਂ ਚ ਇਸ ਨੂੰ ਲਾਗੂ ਕੀਤਾ ਜਾਵੇਗਾ। ਠੇਕਾ ਕਾਮਿਆਂ ਦਾ ਸ਼ੋਸ਼ਣ ਤੇ ਨਿਯਮਾਂ ਦੀ ਉਲੰਘਣਾ ਕਰਨ ਤੇ ਮੰਤਰਾਲਾ ਠੇਕੇਦਾਰ ਕੰਪਨੀ ਨੂੰ ਬਲੈਕ ਲਿਸਟ ਕਰ ਦੇਵੇਗਾ।

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good news for employees working on the contract in the railway