ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨਾਂ ਲਈ ਖ਼ੁਸ਼ਖ਼ਬਰੀ, ਕੇਂਦਰ ਨੇ ਐਲਾਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਭਾਅ

ਕਿਸਾਨਾਂ ਲਈ ਖ਼ੁਸ਼ਖ਼ਬਰੀ, ਕੇਂਦਰ ਨੇ ਐਲਾਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਭਾਅ

ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦੇਸ਼ ਦੇ ਕਿਸਾਨਾਂ ਨੂੰ ਤੋਹਫ਼ਾ ਦਿੰਦਿਆਂ ਹਾੜ੍ਹੀ (ਰਬੀ) ਫ਼ਸਲਾ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਫ਼ਸਲਾਂ ਦੇ ਘੱਟੋ–ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ ਅੱਜ ਹੋਣ ਵਾਲੀ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਚਾਲੂ ਫ਼ਸਲ ਵਰ੍ਹੇ 2019–2020 (ਜੁਲਾਈ–ਜੂਨ) ਦੀ ਅਗਲੀ ਹਾੜ੍ਹੀ ਸੀਜ਼ਨ ਦੀਆਂ ਫ਼ਸਲਾਂ ਲਈ ਘੱਟੋ–ਘੱਟ ਸਮਰਥਨ ਮੁੱਲ ਵਧਾਉਣ ਦਾ ਫ਼ੈਸਲਾ ਲੈ ਲਿਆ ਗਿਆ ਹੈ।

 

 

ਸੂਤਰਾਂ ਮੁਤਾਬਕ ਕੈਬਿਨੇਟ ’ਚ ਕਣਕ ਦੇ ਘੱਟੋ–ਘੱਟ ਸਮਰਥਨ ਮੁੱਲ ਵਿੱਚ 85 ਰੁਪਏ ਤੇ ਬਾਜਰੇ ਦੇ ਇਸ ਮੁੱਲ ਵਿੱਚ 85 ਰੁਪਏ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਕੈਬਿਨੇਟ ਦੇ ਫ਼ੈਸਲੇ ਤੋਂ ਬਾਅਦ ਕਣਕ ਦਾ ਸਮਰਥਨ ਮੁੱਲ 1,840 ਰੁਪਏ ਤੋਂ ਵਧ ਕੇ 1,925 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।

 

 

ਘੱਟੋ–ਘੱਟ ਸਮਰਥਨ ਮੁੱਲ ਭਾਵ MSP ਵਧਾਉਣ ਦੇ ਫ਼ੈਸਲੇ ਨਾਲ ਸਰਕਾਰ ੳੱਤੇ 3,000 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਅੱਜ ਸ਼ਾਮੀਂ 4 ਵਜੇ ਕੈਬਿਨੇਟ ਦੇ ਫ਼ੈਸਲਿਆਂ ਬਾਰੇ ਪ੍ਰੈੱਸ ਕਾਨਫ਼ਰੰਸ ਹੋਵੇਗੀ।

 

 

ਭਰੋਸੇਯੋਗ ਸੂਤਰਾਂ ਮੁਤਾਬਕ ਬਾਜਰੇ ਦੀ ਕੀਮਤ 1,440 ਰੁਪਏ ਤੋਂ ਵਧ ਕੇ 1,525 ਰੁਪਏ ਹੋ ਜਾਵੇਗਾ। ਸਰ੍ਹੋਂ ਦਾ ਭਾਅ 4,200 ਰੁਪਏ ਤੋਂ ਵਧ ਕੇ 4,425 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ।

 

 

ਮਸਰਾਂ ਦੀ ਦਾਲ਼ 4,400 ਰੁਪਏ ਤੋਂ ਵਧਾ ਕੇ 4,800 ਰੁਪਏ ਤੇ ਛੋਲੇ 4,620 ਰੁਪਏ ਤੋਂ ਵਧਾ ਕੇ 4,875 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good News for Farmers Centre declares Rabi seasn s crops MSP