ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਬਿਜਲੀ-ਖਪਤਕਾਰ ਤੇ ਸ਼ਿਕਾਇਤ-ਕਰਤਾਵਾਂ ਲਈ ਖੁਸ਼ਖਬਰੀ

ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰਾਂ ਦੀ ਸ਼ਿਕਾਇਤਾਂ ਦਰਜ ਕਰਨ ਅਤੇ ਪੁਰਾਣੀਆਂ ਸ਼ਿਕਾਇਤਾਂ ਦੀ ਸੁਣਵਾਈ ਦੇ ਲਈ ਖਪਤਕਾਰ ਸ਼ਿਕਾਇਤ ਹੱਲ ਮੰਚ ਦੇ ਮੈਂਬਰ ਮਾਰਜ ਮਹੀਨੇ ਵਿਚ ਵੱਖ-ਵੱਖ ਥਾਵਾਂ ਦਾ ਦੌਰਾ ਕਰਨਗੇ।

 

ਜਾਣਕਾਰੀ ਮੁਤਾਬਕ ਮੰਚ ਦੇ ਮੈਂਬਰ 03 ਮਾਰਚ ਨੂੰ ਯਮੁਨਾਨਗਰ, 05 ਮਾਰਚ ਨੂੰ ਪੰਚਕੂਲਾ, 09 ਨੂੰ ਕੁਰੂਕਸ਼ੇਤਰ, 11 ਨੂੰ ਕਰਨਾਲ, 13 ਨੂੰ ਅੰਬਾਲਾ, 16 ਨੂੰ ਰੋਹਤਕ, 17 ਨੂੰ ਝੱਜਰ, 18 ਨੂੰ ਕੈਥਲ, 20 ਨੂੰ ਸੋਨੀਪਤ, 26 ਮਾਰਚ ਨੂੰ ਸੀ.ਜੀ.ਆਰ.ਐਫ. ਦਫਤਰ ਕੁਰੂਕਸ਼ੇਤਰ ਦੇ ਸੁਪਰਡੈਂਟ ਇੰਜੀਨੀਅਰਾਂ ਦੇ ਦਫਤਰ ਵਿਚ ਸ਼ਿਕਾਇਤਾਂ ਦੀ ਸੁਣਵਾਈ ਕਰਨਗੇ ਅਤੇ ਨਵੀਂ ਸ਼ਿਕਾਇਤਾਂ ਵੀ ਦਰਜ ਕਰਨਗੇ। ਇਸ ਨਾਲ ਖਪਤਕਾਰਾਂ ਨੂੰ ਆਪਣੇ ਕੇਸ ਦੀ ਸੁਣਵਾਈ ਦੀ ਸਹੂਲਤ ਨੇੜੇ ਥਾਂ 'ਤੇ ਉਪਲਬਧ ਹੋਵੇਗੀ।

 

ਮੰਚ ਦੇ ਮੈਂਬਰ ਖਪਤਕਾਰਾਂ ਦੀ ਸਾਰੀ ਤਰਾ ਦੀ ਸਮਸਿਆਵਾਂ ਦੀ ਸੁਣਵਾਈ ਕਰਨਗੇ, ਜਿਨਾਂ ਵਿਚ ਮੁੱਖ ਤੌਰ 'ਤੇ ਬਿਲਿੰਗ, ਵੋਲਟੇਜ, ਮੀਟਰਿੰਗ ਨਾਲ ਸਬੰਧਿਤ ਸ਼ਿਕਾਇਤ, ਕਨੈਕਸ਼ਨ ਕੱਟਣ ਅਤੇ ਜੋੜਨ, ਬਿਜਲੀ ਸਪਲਾਈ ਵਿਚ ਰੁਕਾਵਟਾਂ, ਕਾਰਜਕੁਸ਼ਲਤਾ, ਸੁਰੱਖਿਆ, ਭਰੋਸੇ ਵਿਚ ਕਮੀ ਅਤੇ ਹਰਿਆਣਾ ਬਿਜਲੀ ਰਗੂਲੇਟਰੀ ਕਮਿਸ਼ਨ ਦੇ ਆਦੇਸ਼ਾਂ ਦੀ ਉਲੰਘਣਾ ਆਦਿ ਸ਼ਾਮਿਲ ਹਨ। 

 

ਬਹਿਰਹਾਲ, ਮੰਚ ਵੱਲੋਂ ਬਿਜਲੀ ਐਕਟ ਨਿਯਮ ਦੀ ਧਾਰਾ 126 ਅਤੇ ਧਾਰਾ 135 ਤੋ. 139 ਦੇ ਤਹਿਤ ਬਿਜਲੀ ਚੋਰੀ ਅਤੇ ਬਿਜਲੀ ਦੇ ਅਣਅਥੌਰਾਇਜਡ ਵਰਤੋ ਦੇ ਮਾਮਲਿਆਂ ਵਿਚ ਸਜ਼ਾ ਅਤੇ ਜੁਰਮਾਨਾ ਅਤੇ ਧਾਰਾ 161 ਦੇ ਤਹਿਤ ਜਾਂਚ ਅਤੇ ਦੁਰਘਟਨਾਵਾਂ ਨਾਲ ਸਬੰਧਿਤ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good News for Haryana Electricity Consumers and Complainants