ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਮਲਾ ਤੇ ਮਨਾਲੀ ਜਾਣ ਵਾਲਿਆਂ ਲਈ ਖੁਸ਼ਖਬਰੀ

ਸ਼ਿਮਲਾ ਅਤੇ ਮਨਾਲੀ ਚ ਸੋਮਵਾਰ ਨੂੰ ਧੁੱਪ ਨਿਕਲੀ ਸੀ ਪਰ ਹਿਮਾਚਲ ਪ੍ਰਦੇਸ਼ ਦੇ ਜਿ਼ਆਦਾਤਰ ਇਲਾਕਿਆ ਚ ਤਾਪਮਾਨ 0 ਤੋਂ ਹੇਠਾਂ ਹੈ ਜਦਕਿ ਜਨਵਰੀ ਤੋਂ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਸ਼ਿਮਲਾ ਦਾ ਘੱਟੋ ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ 1 ਜਨਵਰੀ ਤੋਂ ਖੇਤਰ ਚ ਪੱਛਮੀ ਮੌਸਮ ਚ ਫਿਰ ਗੜਬੜੀ ਹੋ ਸਕਦੀ ਹੈ ਜਿਸ ਕਾਰਨ ਮੀਂਹ ਅਤੇ ਬਰਫਬਾਰੀ ਹੋਣ ਦੀ ਡੂੰਘੀ ਸੰਭਾਵਨਾ ਹੈ।

 

ਸੋਮਵਾਰ ਨੂੰ ਸ਼ੀਤ ਲਹਿਰ ਚ ਮਾਮੂਲੀ ਕਮੀ ਅਤੇ ਤਾਪਮਾਨ ਚ ਵਾਧੇ ਤੋਂ ਰਾਹਤ ਮਿਲੀ। ਕਸ਼ਮੀਰ ਘਾਟੀ ਅਤੇ ਲੱਦਾਖ ਚ ਇੱਕ ਦਿਨ ਦੀ ਰਾਹਤ ਮਗਰੋਂ ਸੋਮਵਾਰ ਨੂੰ ਜ਼ਬਰਦਸਤ ਸ਼ੀਤ ਲਹਿਰ ਮੁੜ ਤੋਂ ਚੱਲਣੀ ਸ਼ੁਰੂ ਹੋ ਗਈ।

 

ਸ਼੍ਰੀਨਗਰ ਚ ਘੱਟੋ ਘੱਟ ਤਾਪਮਾਨ 0 ਤੋਂ 6.6 ਡਿਗਰੀ ਸੈਲਸੀਅਸ, ਪਹਿਲਗਾਮ ਚ 0 ਤੋਂ 5.5 ਡਿਗਰੀ ਅਤੇ ਗੁਲਮਾਰਗ ਚ 0 ਤੋਂ 5 ਡਿਗਰੀ ਸੈਲਸੀਅਸ ਘੱਟ ਤਾਪਮਾਨ ਦਰਜ ਕੀਤਾ ਗਿਆ।

 

ਲੇਹ ਦਾ ਘੱਟੋ ਘੱਟ ਤਾਪਮਾਨ 0 ਤੋਂ 14 ਡਿਗਰੀ ਅਤੇ ਕਾਰਗਿਲ ਦਾ ਤਾਪਮਾਨ 0 ਤੋਂ 17.2 ਡਿਗਰੀ ਸੈਲਸੀਅਸ ਹੇਠਾਂ ਰਿਹਾ। ਜੰਮੂ ਚ ਰਾਤ ਦਾ ਘੱਟੋ ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good news for those who go to Shimla and Manali