ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਹੂਲਤ: ਰੇਲ ਗੱਡੀ ਦੀ ਕੰਨਫਰਮ ਟਿਕਟ ਬੁਕਿੰਗ ਨੂੰ ਰੱਦ ਕਰਨ ਉੱਤੇ ਮਿਲਣਗੇ ਸਾਰੇ ਪੈਸੇ

ਆਨਲਾਈਨ ਰੇਲ ਟਿਕਟ ਬੁਕਿੰਗ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਨੇ ਪੁਸ਼ਟੀ ਕੀਤੀ ਟਿਕਟਾਂ ਨੂੰ ਫ੍ਰੀ ਕੈਂਸੀਲੇਸ਼ਨ ਸੁਰੱਖਿਆ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਆਨਲਾਈਨ ਬੁਕਿੰਗ ਦੀ ਵਰਤੋਂ ਕਰਨ ਵਾਲੇ ਗਾਹਕ ਰੇਲ ਦੀ ਰਵਾਨਗੀ ਸਮੇਂ ਤੋਂ 4 ਘੰਟੇ ਪਹਿਲਾਂ ਜਾਂ ਚਾਰਟ ਤਿਆਰ ਹੋਣ ਤੱਕ ਆਪਣੀ ਰੇਲ ਟਿਕਟ ਨੂੰ ਰੱਦ ਕਰ ਸਕਦੇ ਹਨ।

 

ਨਿਊਜ਼ ਏਜੰਸੀ ਵਾਰਤਾ ਅਨੁਸਾਰ, ਕੰਪਨੀ ਨੇ ਮੰਗਲਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਇਹ ਸਹੂਲਤ ਆਪਣੇ ਆਨਲਾਈਨ ਪਲੇਟਫਾਰਮ ਉੱਤੇ ਉਪਲਬੱਧ ਕਰਵਾਈ ਗਈ ਹੈ। ਇਸ ਵਿਕਲਪ ਦੀ ਚੋਣ ਕਰਨ 'ਤੇ, ਉਪਭੋਗਤਾ ਕਿਸੇ ਵੀ ਪ੍ਰਸ਼ਨ ਦੇ ਜਵਾਬ ਦਿੱਤੇ ਬਿਨਾਂ ਰੱਦ ਕੀਤੀ ਟਿਕਟ 'ਤੇ ਪੂਰੀ ਵਾਪਸੀ ਦਾ ਹੱਕਦਾਰ ਹੋਵੇਗਾ।

 

ਤਤਕਾਲ ਟਿਕਟ ਬੁੱਕ ਕਰਨ ਵਾਲੇ ਯੂਜ਼ਰ ਵੀ ਟਿਕਟ ਰੱਦ ਕਰਨ ਉੱਤੇ ਫੁੱਲ ਰਿਫੰਡ ਦਾ ਲਾਭ ਪ੍ਰਾਪਤ ਕਰ ਸਕਦੇ ਹਨ, ਜਦਕਿ ਮੌਜੂਦਾ ਸਮੇਂ ਦੀ ਬੁਕਿੰਗ ਵਿੱਚ ਪ੍ਰਕਿਰਿਆ ਵਿੱਚ ਮੁਫ਼ਤ ਕੈਂਸਲੇਸ਼ਨ ਪ੍ਰੋਟੀਸ਼ਨ ਲਾਗੂ ਨਹੀਂ ਹੈ। ਜੇ ਪਾਰਸ਼ੀਅਲ ਕੈਂਸੀਲੇਸ਼ਨ ਕੀਤਾ ਜਾਂਦਾ ਹੈ ਤਾਂ ਜਿਸ ਯਾਤਰੀ ਦਾ ਟਿਕਟ ਰੱਦ ਕੀਤਾ ਜਾਵੇਗਾ ਉਸ ਦਾ ਬੇਸ ਕਿਰਾਏ ਦੇ ਬਰਾਬਰ ਰਾਸ਼ੀ ਹੀ ਰਿਫੰਡ ਹੋਵੇਗੀ।

 

ਇਸ ਸਮੇਂ ਇਸ ਪਲੇਟਫਾਰਮ 'ਤੇ ਹਰ ਰੋਜ਼ 50 ਲੱਖ ਤੋਂ ਜ਼ਿਆਦਾ ਉਪਭੋਗਤਾ ਲਗਭਗ 30 ਹਜ਼ਾਰ ਟਿਕਟਾਂ ਬੁੱਕ ਕਰ ਰਹੇ ਹਨ। ਪਲੇਟਫਾਰਮ ਅੰਗਰੇਜ਼ੀ ਅਤੇ 7 ਹੋਰ ਖੇਤਰੀ ਭਾਸ਼ਾਵਾਂ - ਹਿੰਦੀ, ਤਾਮਿਲ, ਤੇਲਗੂ, ਕੰਨੜ, ਮਰਾਠੀ, ਮਲਿਆਲਮ ਅਤੇ ਬੰਗਾਲੀ ਵਿੱਚ ਉਪਲਬੱਧ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:good news for train passengers: Free cancellation security on confirmed ticket booking says online ticket booking agency