ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਾਰਨ ਲਾਕਡਾਊਨ ਦਾ ਚੰਗਾ ਅਸਰ, ਪਹਿਲੀ ਵਾਰ ਦੇਸ਼ ਦੇ 102 ਸ਼ਹਿਰ ਦੀ ਹਵਾ ਸਾਫ਼ ਹੋਈ

ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ 'ਚ ਹੋਏ ਡਾਕਡਾਊਨ (ਤਾਲਾਬੰਦੀ) ਦਾ ਅਸਰ ਕੁਦਰਤ 'ਤੇ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਦੇਸ਼ ਦੇ 104 ਸ਼ਹਿਰਾਂ ਵਿੱਚੋਂ ਦੋ ਸ਼ਹਿਰਾਂ ਨੂੰ ਛੱਡ ਕੇ ਬਾਕੀ ਸਾਰਿਆਂ 'ਚ ਹਵਾ ਕਾਫ਼ੀ ਹੱਦ ਤਕ ਸਾਫ਼ ਹੋ ਗਈ ਹੈ। ਮੌਸਮ ਦੀ ਹਲਚਲ ਅਤੇ ਕੋਰੋਨਾ ਵਾਇਰਸ ਕਾਰਨ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਕਾਰਨ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਦੀ ਹਵਾ ਇੰਨੀ ਸਾਫ਼-ਸੁਧਰੀ ਹੋਈ ਹੋਵੇ। ਬੁੱਧਵਾਰ ਨੂੰ ਦਿੱਲੀ ਦੀ ਔਸਤ ਏਅਰ ਕੁਆਲਿਟੀ ਇੰਡੈਕਸ ਵੀ 77 ਅੰਕ ਮਤਲਬ ਤਸੱਲੀਬਖਸ਼ ਕੈਟਾਗਰੀ 'ਚ ਰਹੀ।
 

ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਦੇਸ਼ ਦੇ ਸਾਰੇ ਹਿੱਸਿਆਂ 'ਚ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਮੰਗਲਵਾਰ ਰਾਤ ਨੂੰ ਪ੍ਰਧਾਨ ਮੰਤਰੀ ਨੇ ਦੇਸ਼ 'ਚ 21 ਦਿਨਾਂ ਲਈ ਤਾਲਾਬੰਦੀ ਦਾ ਐਲਾਨ ਕੀਤਾ ਸੀ। ਇਸ ਨੇ ਸੜਕਾਂ 'ਤੇ ਦੌੜਨ ਵਾਲੇ ਵਾਹਨਾਂ ਦੀ ਗਿਣਤੀ ਘਟਾ ਦਿੱਤੀ ਹੈ। ਇਸ ਦੇ ਨਤੀਜੇ ਵਜੋਂ ਵਾਤਾਵਰਣ ਵਿੱਚ ਪੀਐਮ 2.5 ਪ੍ਰਦੂਸ਼ਣ ਵਾਲੇ ਕਣਾਂ ਅਤੇ ਨਾਈਟ੍ਰੋਜਨ ਆਕਸਾਈਡਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ 'ਚ ਭਾਰੀ ਕਮੀ ਆਈ ਹੈ।
 

ਹਾਲ ਹੀ ਵਿੱਚ ਕੇਂਦਰ ਵੱਲੋਂ ਚੱਲ ਰਹੀ ਸੰਸਥਾ 'ਸਫ਼ਰ' ਨੇ ਵੀ ਮੁੰਬਈ, ਪੁਣੇ, ਅਹਿਮਦਾਬਾਦ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਬਾਰੇ ਆਪਣੀ ਰਿਪੋਰਟ ਜਾਰੀ ਕੀਤੀ ਸੀ। ਇਸੇ ਲੜੀ 'ਚ ਬੁੱਧਵਾਰ ਨੂੰ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਹਵਾ ਸਾਫ਼ ਸੀ। ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ (ਸੀਪੀਸੀਬੀ) ਵੱਲੋਂ ਰੋਜ਼ਾਨਾ ਦੇਸ਼ ਦੇ ਲਗਭਗ 104 ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਬਾਰੇ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ। ਬੁੱਧਵਾਰ ਨੂੰ ਇੱਥੇ ਸਿਰਫ਼ ਦੋ ਸ਼ਹਿਰ ਅਜਿਹੇ ਸਨ, ਜਿੱਥੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 200 ਅੰਕ ਤੋਂ ਉੱਪਰ, ਮਤਲਬ ਖਰਾਬ ਕੈਟਾਗਰੀ 'ਚ ਰਿਹਾ।
 

ਸੀਪੀਸੀਬੀ ਦੇ ਅਨੁਸਾਰ ਬੁੱਧਵਾਰ ਨੂੰ ਲਖਨਊ ਦੀ ਔਸਤਨ ਏਅਰ ਕੁਆਲਟੀ ਦਾ ਇੰਡੈਕਸ 220 ਅੰਕ ਅਤੇ ਮੁਜ਼ੱਫਰਪੁਰ ਦਾ ਇੰਡੈਕਸ 275 ਅੰਕ 'ਤੇ ਰਿਹਾ। 201 ਤੋਂ ਵੱਧ ਦਾ ਇੰਡੈਕਸ ਹੋਣ 'ਤੇ ਉਸ ਨੂੰ ਖਰਾਬ ਕੈਟਾਗਰੀ 'ਚ ਰੱਖਿਆ ਜਾਂਦਾ ਹੈ, ਜਦਕਿ 0 ਤੋਂ 50 ਤੱਕ ਦੇ ਅੰਕ ਨੂੰ ਠੀਕ, 50 ਤੋਂ 100 ਦੇ ਅੰਕ ਨੂੰ ਤਸੱਲੀਬਖਸ਼ ਅਤੇ 101 ਤੋਂ 200 ਤੱਕ ਦੇ ਇੰਡੈਕਸ ਨੂੰ ਮੱਧਮ ਕੈਟਾਗਰੀ 'ਚ ਰੱਖਿਆ ਜਾਂਦਾ ਹੈ।
 

ਇਨ੍ਹਾਂ ਵੱਡੇ ਸ਼ਹਿਰਾਂ 'ਚ ਸੁਧਰੀ ਹਵਾ ਦੀ ਗੁਣਵੱਤਾ :
ਲੁਧਿਆਣਾ 27
ਜਲੰਧਰ 35
ਕੋਚੀ 40
ਪੰਚਕੁਲਾ 43
ਚੇਨਈ 46

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:good news lockdown due to Corona for the first time 102 cities of the country got clear air