ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ 100 ਰੁਪਏ ਦੀ ਵੀ ਖਰੀਦੀ ਜਾ ਸਕੇਗੀ ਰਸੋਈ ਗੈਸ

ਹੁਣ 100 ਰੁਪਏ ਦੀ ਵੀ ਖਰੀਦੀ ਜਾ ਸਕੇਗੀ ਰਸੋਈ ਗੈਸ

ਹੁਣ ਉਹ ਦਿਨ ਦੂਰ ਨਹੀਂ ਹਨ, ਜਦੋਂ ਗਰੀਬ ਲੋਕ ਰਸੋਈ ਗੈਸ ਦਾ ਪੂਰਾ ਸਿਲੰਡਰ ਖਰੀਦਣ ਦੀ ਬਜਾਏ ਗੈਸ ਏਜੰਸੀ ਤੋਂ 100 ਜਾਂ 200 ਰੁਪੲ ਦੀ ਐਲਪੀਜੀ ਵੀ ਖਰੀਦ ਸਕਣਗੇ।

 

ਕੇਂਦਰੀ ਪੈਟਰੋਲੀਐਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਜਦੋਂ ਰਸੋਈ ਗੈਸ ਸਿਲੰਡਰ ਦੀ ਕੀਮਤ ਜ਼ਿਆਦਾ ਰਹਿੰਦੀ ਹੈ ਤਾਂ ਗਰੀਬ ਪਰਿਵਾਰਾਂ ਲਈ ਇਕ ਵਾਰ ਵਿਚ ਉਸਦੀ ਕੀਮਤ ਦੇਣਾ ਮੁਸ਼ਕਲ ਹੁੰਦਾ ਹੈ। ਇਸ ਲਈ ਸਰਕਾਰ ਇਸ ਮੁਸ਼ਕਲ ਨੂੰ ਸੌਖਾ ਕਰਨ ਉਤੇ ਵਿਚਾਰ ਕਰ ਰਹੀ ਹੈ। ਇਸ ਸਿਲਸਿਲੇ ਵਿਚ ਉਨ੍ਹਾਂ ਆਈਆਈਟੀ ਭੁਵਨੇਸ਼ਵਰ ਵੱਲੋਂ ਵਿਕਸਿਤ ਕੀਤੇ ਗਏ ‘ਐਲਪੀਜੀ ਵੰਡ ਸਿਸਟਮ’ ਦਾ ਵੀ ਜ਼ਿਕਰ ਕੀਤਾ ਹੈ।

 

ਉਨ੍ਹਾਂ ਕਿਹਾ ਕਿ ਉਜੱਵਲਾ ਗੈਸ ਕੁਨੈਕਸ਼ਨ ਨਾਲ ਮਹਿਲਾਵਾਂ ਨੂੰ ਸਮੇਂ ਦੀ ਬੱਚਤ ਹੋਈ ਹੈ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੂੰ ਇਨ੍ਹਾਂ ਮਹਿਲਾਵਾਂ ਨੂੰ ਕਿਸੇ ਰੁਜ਼ਗਾਰ ਰਾਹੀਂ ਜੋੜਨਾ ਚਾਹੀਦਾ, ਤਾਂ ਕਿ ਉਨ੍ਹਾਂ ਦੇ ਸਮੇਂ ਦੀ ਵਰਤੋਂ ਹੋ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਐਲਪੀਜੀ ਗੈਸ ਸਿਲੰਡਰ ਨੂੰ ਸੌਰ ਊਰਜ਼ਾ ਨਾਲ ਚੱਲਣ ਵਾਲੇ ਸਟੋਵ ਵਿਚ ਬਦਲਣਾ ਹੋਵੇਗਾ ਕਿਉਂਕਿ ਸੌਰ ਊਰਜ਼ ਹੀ ਭਵਿੱਖ ਦੀ ਊਰਜ਼ਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good news: Now LPG Gas Cylinder will buy in 100 rupees