ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਘਰੇਲੂ ਉਡਾਣਾਂ ਦੌਰਾਨ ਯਾਤਰੀ ਹੁਣ ਇੰਟਰਨੈੱਟ ਦੀ ਸੁਵਿਧਾ ਦਾ ਲਾਭ ਉਠਾ ਸਕਣਗੇ। ਪਾਇਲਟ ਜੇ ਚਾਹੇ, ਤਾਂ ਵਾਇ–ਫ਼ਾਇ (Wi-Fi) ਰਾਹੀਂ ਯਾਤਰੀਆਂ ਨੂੰ ਇੰਟਰਨੈੱਟ ਦੀ ਸੇਵਾ ਉਪਲਬਧ ਕਰਵਾ ਸਕੇਗਾ।
ਯਾਤਰੀ ਇੰਟਰਨੈੱਟ ਰਾਹੀਂ ਲੈਪਟਾੱਪ, ਸਮਾਰਟਫ਼ੋਨ, ਈ–ਰੀਡਰ, ਸਮਾਰਟ–ਵਾਚ ਜਾਂ ਟੈਬਲੇਟ ਜਿਹੇ ਉਪਕਰਣਾਂ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਪੁਆਇੰਟ ਆੱਫ਼ ਸੇਲ ਮਸ਼ੀਨ ਦੀ ਵਰਤੋਂ ਵੀ ਇਸ ਸੇਵਾ ਰਾਹੀਂ ਕੀਤੀ ਜਾ ਸਕਦੀ ਹੈ।
ਇਹ ਸੇਵਾ ਪਾਇਲਟ ਅਜਿਹੀ ਹਾਲਤ ’ਚ ਬੰਦ ਵੀ ਕਰ ਸਕੇਗਾ, ਜੇ ਮੌਸਮ ਖ਼ਰਾਬ ਹੁੰਦਾ ਹੈ ਤੇ ਜਾਂ ਰੌਸ਼ਨੀ ਬਹੁਤ ਘਟ ਜਾਵੇ। ਏਅਰਕ੍ਰਾਫ਼ਟ ਕਾਨੁੰਨ–1937 ਦੇ ਨਿਯਮ 29–ਬੀ ਅਧੀਨ ਇਹ ਨਿਯਮ ਬਣਾਇਆ ਗਿਆ ਹੈ ਕਿ ਕੋਈ ਵੀ ਯਾਤਰੀ ਜਾਂ ਪਾਇਲਟ ਉਡਾਣ ’ਚ ਬਿਜਲਈ ਉਪਕਰਣਾਂ ਦੀ ਵਰਤੋਂ ਨਹੀਂ ਕਰੇਗਾ।
ਹੁਣ ਮੰਤਰਾਲੇ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਅਧੀਨ ਉੱਪ–ਨਿਯਮ–1 ਦੇ ਆਧਾਰ ਉੱਤੇ ਪਾਇਲਟ–ਇਨ–ਕਮਾਂਡ ਇਹ ਸੇਵਾ ਉਪਲਬਧ ਕਰਵਾ ਸਕਦਾ ਹੈ। ਸਿਰਫ਼ ਜਹਾਜ਼ਾਂ ਦੇ ਲੈਂਡ ਕਰਦੇ ਜਾਂ ਰਨਵੇਅ ਉੱਤੇ ਹੋਣ ਸਮੇਂ ਇੰਟਰਨੈੱਟ ਸੇਵਾ ਨਾ ਦੇਣ ਦੀ ਗੱਲ ਨੋਟੀਫ਼ਿਕੇਸ਼ਨ ’ਚ ਆਖੀ ਗਈ ਹੈ।
ਜੇ ਇੰਟਰਨੈੱਟ ਦੀ ਸਹੂਲਤ ਘਰੇਲੂ ਉਡਾਣਾਂ ’ਚ ਸ਼ੁਰੂ ਹੁੰਦੀ ਹੈ, ਤਾਂ ਇਸ ਦਾ ਲਾਭ ਆਮ ਲੋਕਾਂ ਨੂੰ ਹੋਵੇਗਾ ਕਿਉਂਕਿ ਜ਼ਿਆਦਾਤਰ ਕਾਰੋਬਾਰੀ ਤੇ ਦਫ਼ਤਰੀ ਮੁਲਾਜ਼ਮ ਹੁਣ ਆਪਣੇ ਈ–ਮੇਲ ਸੁਨੇਹੇ ਭੇਜ ਸਕਣਗੇ ਤੇ ਆਏ ਸੁਨੇਹੇ ਪੜ੍ਹ ਸਕਣਗੇ।
ਇੰਟਰਨੈੱਟ ਉੱਤੇ ਯਾਤਰੀ ਆਪਣੀਆਂ ਮਨਪਸੰਦ ਫ਼ਿਲਮਾਂ ਤੇ ਹੋਰ ਪ੍ਰੋਗਰਾਮ ਤੇ ਵਿਡੀਓਜ਼ ਵੀ ਵੇਖ ਸਕਣਗੇ।