ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਚਪਨ ਤੋਂ ਘਰ ’ਚ ਪੜ੍ਹਨ ਵਾਲੇ ਬੱਚਿਆਂ ਦੇ ਆਉਂਦੇ ਹਨ ਚੰਗੇ ਨੰਬਰ

ਬਚਪਨ ਤੋਂ ਘਰ ’ਚ ਪੜ੍ਹਨ ਵਾਲੇ ਬੱਚਿਆਂ ਦੇ ਆਉਂਦੇ ਹਨ ਚੰਗੇ ਨੰਬਰ

ਬੱਚਿਆਂ ਨੂੰ ਉਮਰ ਦੇ ਪਹਿਲੇ ਪੜਾਅ ਵਿਚ ਹੀ ਜੇਕਰ ਘਰ ਵਿਚ ਪੜ੍ਹਨ ਦਾ ਵਾਤਾਵਰਣ ਮਿਲੇ ਤਾਂ ਕਿਸ਼ੋਰ ਵਿਵਸਥਾ ਵਿਚ ਉਨ੍ਹਾਂ ਦੀ ਪ੍ਰੀਖਿਆ ਦੇ ਗ੍ਰੇਡ ਚੰਗੇ ਹੋ ਸਕਦੇ ਹਨ। ਇਕ ਖੋਜ ਵਿਚ ਇਹ ਦਾਅਵਾ ਕੀਤਾ ਗਿਆ ਹੈ।

 

ਪੱਤਰਿਕਾ ਸਕੂਲ ਇਵੇਕਿਟਵਨੇਸ ਐਂਡ ਸਕੂਲ ਇੰਪਰੂਵਮੈਂਟ ਵਿਚ ਪ੍ਰਕਾਸ਼ਿਤ ਖੋਜ ਵਿਚ ਦਿਖਾਇਆ ਗਿਆ ਹੈ ਕਿ ਜਿਨ੍ਹਾਂ ਪ੍ਰੀ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਤਾ–ਪਿਤਾ ਲਗਾਤਾਰ ਪੜ੍ਹਦੇ ਹਨ ਅਤੇ ਬੱਚਿਆਂ ਨਾਲ ਕਿਤਾਬਾਂ ਬਾਰੇ ਗੱਲ ਕਰਦੇ ਹਨ, ਉਹ 12 ਸਾਲ ਦੀ ਉਮਰ ਵਿਚ ਗਣਿਤ ਦੀ ਪ੍ਰੀਖਿਆ ਵਿਚ ਚੰਗੇ ਨੰਬਰ ਪ੍ਰਾਪਤ ਕਰ ਸਕਦੇ ਹਨ।

 

ਯੂਨੀਵਰਸਿਟੀ ਆਫ ਬਾਮਬਰਗ ਦੀ ਖੋਜ਼ਕਰਤਾ ਸਿਮੋਨ ਲੇਹਰਲ ਨੇ ਕਿਹਾ ਕਿ ਸਾਡੀ ਖੋਜ ਦੇ ਨਤੀਜੇ ਅਨੁਸਾਰ ਜੇਕਰ ਬੱਚੇ ਨੂੰ ਘੱਟ ਉਮਰ ਵਿਚ ਘਰ ਉਤੇ ਹੀ ਕਿਤਾਬਾਂ ਨਾਲ ਰੂ–ਬ–ਰੂ ਕਰਵਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਨਾ ਸਿਰਫ ਉਨ੍ਹਾਂ ਦੀ ਸਿੱਖਿਆ ਬੇਹਤਰ ਹੁੰਦੀ ਹੈ ਸਗੋਂ ਗਣਿਤ ਵਿਚ ਵੀ ਬੇਹਤਰ ਪਕੜ ਹੋ ਸਕਦੀ ਹੈ। ਬਚਪਨ ਵਿਚ ਸਿੱਖੇ ਗਏ ਭਾਸ਼ਾਈ ਕੌਸ਼ਲ ਬੱਚਿਆਂ ਵਿਚ ਪੜ੍ਹਨ ਦੀ ਸਮਰਥਾ ਵਧਣ ਦੇ ਨਾਲ ਉਨ੍ਹਾਂ ਦੀ ਗਿਣਤੀ ਸਮਰਥਾ ਵੀ ਵਧਦੀ ਹੈ।

 

ਜਰਮਨੀ ਵਿਚ 3 ਸਾਲ ਦੇ 229 ਬੱਚਿਆਂ ਉਤੇ ਇਹ ਖੋਜ ਕੀਤੀ ਗਈ। ਇਨ੍ਹਾਂ ਬੱਚਿਆਂ ਉਤੇ 3 ਸਾਲ ਦੀ ਉਮਰ ਤੋਂ ਲੈ ਕੇ ਮੱਧ ਕਲਾਸ ਤੱਕ ਖੋਜ ਕੀਤੀ ਗਈ । ਇਸ ਦੌਰਾਨ ਪ੍ਰਤੀਭਾਗੀਆਂ ਦੀ ਵਿਦਿਅਕ ਅਤੇ ਗਣਨਾ ਦੀ ਸਮਰਥਾ ਦਾ ਸਾਲਾਨਾ ਪ੍ਰੀਖਣ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good numbers of children who are reading at home Research