ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ : ਮਾਲਗੱਡੀ ਤਿੰਨ ਹਿੱਸਿਆਂ `ਚ ਵੰਡਕੇ ਪਾਟਰੀ ਤੋਂ ਉਤਰੀ

ਯੂਪੀ : ਮਾਲ ਗੱਡੀ ਤਿੰਨ ਹਿੱਸਿਆਂ `ਚ ਵੰਡਕੇ ਪਾਟਰੀ ਤੋਂ ਉਤਰੀ

ਦਿੱਲੀ ਤੋਂ ਕਾਨਪੁਰ ਵੱਲ ਜਾ ਰਹੀ ਇਕ ਮਾਲ ਗੱਡੀ ਸ਼ੁੱਕਰਵਾਰ ਦੀ ਸਵੇਰੇ ਕਰੀਬ 5.30 ਵਜੇ ਸਿ਼ਕੋਹਾਬਾਦ ਰੇਲਵੇ ਸਟੇਸ਼ਨ ਪਾਰ ਕਰਦੇ ਸਮੇਂ ਪਾਰਟੀ ਤੋਂ ਉਤਰ ਗਈ।


ਮਾਲ ਗੱਡੀ ਤਿੰਨ ਹਿੱਸਿਆਂ `ਚ ਵੰਡੀ ਗਈ। ਉਸਦਾ ਇੰਜਣ ਅਲੱਗ ਹੋ ਗਿਆ ਅਤੇ ਬਾਕੀ ਭਾਗ ਦੋ ਹਿੱਸਿਆਂ `ਚ ਵੰਡੇ ਗਏ। ਦੋ ਡੱਬੇ ਪਾਟਰੀ ਤੋਂ ਉਤਰ ਗਏ ਅਤੇ ਦੂਜੇ ਟਰੈਕ ਵੱਲ ਜਾ ਪਹੁੰਚੇ।


ਆਨਨ-ਫਾਨਨ `ਚ ਸੂਚਨਾ ਮਿਲਦੇ ਹੀ ਏਡੀਆਰਐਮ ਅਨਿਲ ਦਿਵੇਦੀ ਸਮੇਤ ਸਾਰੇ ਅਧਿਕਾਰੀ ਮੌਕੇ `ਤੇ ਪਹੁੰਚ ਗਏ। ਅਪ ਅਤੇ ਡਾਊਨ ਦੋਵੇਂ ਮਾਰਗ ਬਦ ਕਰ ਦਿੱਤੇ ਗਏ। ਰੇਲ ਆਵਾਜਾਈ ਪ੍ਰਭਾਵਿਤ ਹੋ ਗਈ। ਕਾਫੀ ਮੁਸ਼ਕਲ ਦੇ ਬਾਅਦ ਦੂਜੇ ਟਰੈਕ ਵੱਲ ਪਹੁੰਚ ਰਹੇ ਡੱਬੇ ਨੂੰ ਹਟਾਇਆ ਗਿਆ। ਇਸਦੇ ਬਾਅਦ ਕਰੀਬ 7.45 ਵਜੇ ਡਾਊਨ ਟਰੈਕ ਨੂੰ ਵੀ ਚਾਲੂ ਕਰ ਦਿੱਤਾ ਗਿਆ।


ਇਸ ਸਮੇਂ ਕਾਨਪੁਰ ਤੋਂ ਦਿੱਲੀ ਵੱਲ ਰੇਲ ਗੱਡੀ ਲੰਘ ਰਹੀ ਹੈ। ਉਥੇ ਦਿੱਲੀ ਤੋਂ ਕਾਨਪੁਰ ਜਾਣ ਵਾਲਾ ਮਾਰਗ ਅਜੇ ਬੰਦ ਹੈ। ਕਈ ਟੀਮਾਂ ਮਾਲ ਗੱਡੀ ਨੂੰ ਟਰੈਕ ਤੋਂ ਹਟਾਉਣ ਲਈ ਲੱਗੀਆਂ ਹੋਈਆਂ ਹਨ। ਏਡੀਆਰਐਮ ਦਾ ਕਹਿਣਾ ਹੈ ਕਿ ਅਜੇ ਇਸ ਕੰਮ `ਚ ਕਾਫੀ ਸਮਾਂ ਲਗ ਸਕਦਾ ਹੈ।


ਇਹ ਰੇਲ ਗੱਡੀਆਂ ਰੱਦ ਹੋਈਆਂ :


ਗੱਡੀ ਨੰਬਰ : 64588 TDL-CNB, 64164-SKB-PHD, 64162 PHD-CNB

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:goods train derailed in Firozabad