ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਚੋਣਾਂ `ਚ ਝੂਠੀਆਂ ਖ਼ਬਰਾਂ ਫੜਨਗੇ ਗੂਗਲ, ਟਵਿਟਰ ਤੇ ਫ਼ੇਸਬੁੱਕ

ਭਾਰਤੀ ਚੋਣਾਂ `ਚ ਝੂਠੀਆਂ ਖ਼ਬਰਾਂ ਫੜਨਗੇ ਗੂਗਲ, ਟਵਿਟਰ ਤੇ ਫ਼ੇਸਬੁੱਕ

ਇੰਟਰਨੈੱਟ ਸਰਚ-ਇੰਜਣ ਅਤੇ ਸੋਸ਼ਲ ਮੀਡੀਆ ਦੀਆਂ ਪ੍ਰਮੁੱਖ ਵੈੱਬਸਾਈਟਾਂ ਫ਼ੇਸਬੁੱਕ ਤੇ ਟਵਿਟਰ ਚੋਣਾਂ ਦੌਰਾਨ ਝੂਠੀਆਂ ਖ਼ਬਰਾਂ ਫੜਨ ਵਿੱਚ ਚੋਣ ਕਮਿਸ਼ਨ ਦੀ ਮਦਦ ਕਰਨਗੇ। ਇਨ੍ਹਾਂ ਸਭ ਨੇ ਚੋਣ ਕਮਿਸ਼ਨ ਨੂੰ ਇਹੋ ਭਰੋਸਾ ਦਿਵਾਇਆ ਹੈ ਕਿ ਉਹ ਆਪਣੇ ਮੰਚਾਂ ਦੀ ਵਰਤੋਂ ਕਿਸੇ ਵੀ ਹਾਲਤ `ਚ ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਤਰ੍ਹਾਂ ਦਾ ਵਿਘਨ ਪਾਉਣ ਲਈ ਨਹੀਂ ਕਰਨ ਦੇਣਗੇ। ਮੁੱਖ ਚੋਣ ਕਮਿਸ਼ਨਰ ਓਪੀ ਰਾਵਤ ਨੇ ਦੱਸਿਆ ਕਿ ਜਾਅਲੀ ਖ਼ਬਰਾਂ ਫੜਨ ਦਾ ਪਰੀਖਣ ਕਰਨਾਟਕ ਚੋਣਾਂ ਵੇਲੇ ਕਰ ਲਿਆ ਗਿਆ ਸੀ ਤੇ ਉਹ ਇਸ ਦਿਸ਼ਾ `ਚ ਇੱਕ ਸ਼ੁਰੂਆਤ ਸੀ।


ਸ੍ਰੀ ਰਾਵਤ ਨੇ ਕਿਹਾ ਕਿ ਅਗਲੇ ਸਾਲ ਦੀਆਂ ਲੋਕ ਸਭਾ `ਚ ਇਸ ਅਭਿਆਸ ਨੂੰ ਵੱਡੇ ਪੱਧਰ `ਤੇ ਅਮਲੀ ਰੂਪ ਦੇਣ ਤੋਂ ਪਹਿਲਾਂ ਇਸ ਦਾ ਇੱਕ ਹੋਰ ਪਰੀਖਣ ਇਸੇ ਵਰ੍ਹੇ ਚਾਰ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਮਿਜ਼ੋਰਮ `ਚ ਹੋਣ ਵਾਲੀਆਂ ਚੋਣਾਂ `ਚ ਹੋ ਜਾਵੇਗਾ।


ਸ੍ਰੀ ਰਾਵਤ ਨੇ ਦੱਸਿਆ ਕਿ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਉਮੇਸ਼ ਸਿਨਹਾ ਦੀ ਅਗਵਾਈ ਹੇਠ ਇੱਕ ਕਮੇਟੀ ਗੂਗਲ, ਫ਼ੇਸਬੁੱਕ ਤੇ ਟਵਿਟਰ ਦੇ ਖੇਤਰੀ ਤੇ ਸਥਾਨਕ ਮੁਖੀਆਂ ਦੀ ਇੱਕ ਮੀਟਿੰਗ ਰੱਖੀ ਹੈ; ਜਿਸ ਦੌਰਾਨ ਇਸੇ ਮੁੱਦੇ `ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਕਿ ਜਾਅਲੀ ਖ਼ਬਰਾਂ ਤੋਂ ਬਚਣ ਲਈ ਉਹ ਕਿਹੜੇ-ਕਿਹੜੇ ਕਦਮ ਯਕੀਨੀ ਬਣਾ ਸਕਦੇ ਹਨ।


ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਸੋਸ਼ਲ ਮੀਡੀਆ `ਤੇ ਵੀ ਚੁੱਪੀ ਛਾ ਜਾਵੇਗੀ, ਤਾਂ ਜੋ ਵੋਟਰ ਠੰਢੇ ਦਿਮਾਗ਼ ਨਾਲ ਇਹ ਫ਼ੈਸਲਾ ਲੈ ਸਕਣ ਕਿ ਉਨ੍ਹਾਂ ਨੇ ਵੋਟਾਂ ਕਿਸ ਨੂੰ ਪਾਉਣੀਆਂ ਹਨ। ਇਸ ਤੋਂ ਇਲਾਵਾ ਗੂਗਲ ਇੱਕ ਅਜਿਹਾ ਸਿਸਟਮ ਸਥਾਪਤ ਕਰੇਗਾ, ਜਿਸ ਦੀ ਮਦਦ ਨਾਲ ਚੋਣ ਕਮਿਸ਼ਨ ਨੂੰ ਅਜਿਹੇ ਵੇਰਵੇ ਮੁਹੱਈਆ ਕਰਵਾਏ ਜਾਣਗੇ ਕਿ ਜਿਨ੍ਹਾਂ ਤੋਂ ਪਤਾ ਚੱਲ ਸਕੇਗਾ ਕਿ ਉਨ੍ਹਾਂ ਦੇ ਮੰਚਾਂ `ਤੇ ਕੁੱਲ ਕਿੰਨਾ ਖ਼ਰਚਾ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google and FB will trace fake news during polls