ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Merry Christmas 2019 : ਗੂਗਲ ਨੇ ਬਣਾਇਆ ਖਾਸ ਡੂਡਲ

ਅੱਜ ਸਾਰੀ ਦੁਨੀਆ 'ਚ ਭਾਰੀ ਉਤਸ਼ਾਹ ਨਾਲ ਕ੍ਰਿਸਮਸ ਮਤਲਬ ਖੁਸ਼ੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਗਿਰਜਾ ਘਰਾਂ 'ਚ ਜਿੱਥੇ ਪ੍ਰਾਥਨਾਵਾਂ ਦੀ ਗੂੰਜ ਹੈ, ਉੱਥੇ ਹੀ ਬਾਜ਼ਾਰਾਂ 'ਚ ਗਿਫ਼ਟ, ਮਠਿਆਈਆਂ, ਕੱਪੜੇ, ਫਲ ਆਦਿ ਦੀ ਖੂਬ ਖਰੀਦਾਰੀ ਕੀਤੀ ਜਾ ਰਹੀ ਹੈ। ਕੋਈ ਗਿਰਜਾਘਰ ਜਾ ਰਿਹਾ ਹੈ ਤਾਂ ਕੋਈ ਤੋਹਫੇ ਦੇ ਕੇ ਆਪਣੀ ਖੁਸ਼ੀਆਂ ਖੁਸ਼ੀਆਂ ਨੂੰ ਦਰਸ਼ਾ ਰਿਹਾ ਹੈ।
 

ਖੁਸ਼ੀਆਂ ਦੇ ਇਸ ਸ਼ੁੱਭ ਮੌਕੇ ਦੁਨੀਆ ਦੇ ਸਰਚ ਇੰਜਣ ਗੂਗਲ ਨੇ ਵੀ ਇੱਕ ਖਾਸ ਡੂਡਲ ਬਣਾਇਆ ਹੈ। ਜੇ ਤੁਸੀ ਡੂਡਲ ਨੂੰ ਮਾਊਸ ਤੋਂ ਪੁਆਇੰਟ ਆਊਟ ਕਰੋਗੇ ਤਾਂ ਤੁਹਾਨੂੰ 'ਹੈਪੀ ਹੋਲੀਡੇਜ਼' ਨਜ਼ਰ ਆਵੇਗਾ। 'ਹੈਪੀ ਹੋਲੀਡੇਜ਼' ਆਮ ਤੌਰ 'ਤੇ ਉੱਤਰੀ ਅਮਰੀਕਾ 'ਚ ਕ੍ਰਿਸਮਸ ਜਾਂ ਉਸ ਤੋਂ ਪਹਿਲਾਂ ਛੁੱਟੀਆਂ ਦੇ ਸੀਜ਼ਨ ਲਈ ਬੋਲਿਆ ਜਾਂਦਾ ਹੈ।
 

ਬ੍ਰਿਟੇਨ ਅਤੇ ਹੋਰ ਰਾਸ਼ਟਰਮੰਡਲ ਦੇਸ਼ਾਂ 'ਚ ਕ੍ਰਿਸਮਸ ਦੇ ਅਗਲੇ ਦਿਨ ਮਤਲਬ 26 ਦਸੰਬਰ ਨੂੰ 'ਬਾਕਸਿੰਗ ਡੇਅ' ਵਜੋਂ ਮਨਾਇਆ ਜਾਂਦਾ ਹੈ। ਕੁੱਝ ਕੈਥੋਲਿਕ ਦੇਸ਼ਾਂ 'ਚ ਇਸ ਨੂੰ ਸੇਂਟ ਸਟੀਫਨ ਡੇਅ ਜਾਂ ਫੀਸਟ ਆਫ ਸੇਂਟ ਸਟੀਫਨ ਵੀ ਕਹਿੰਦੇ ਹਨ। ਅਰਮੀਨੀਆਈ ਅਪੋਸਟੋਲਿਕ ਚਰਚ 'ਚ 6 ਜਨਵਰੀ ਨੂੰ ਕ੍ਰਿਸਮਸ ਮਨਾਇਆ ਜਾਂਦਾ ਹੈ। 
 

ਦੱਸਣਯੋਗ ਹੈ ਕਿ ਕ੍ਰਿਸਮਸ ਦਾ ਤਿਓਹਾਰ ਜੀਜਸ ਕ੍ਰਾਈਸਟ ਮਤਲਬ ਯੀਸੂ ਮਸੀਹ ਦੇ ਜਨਮ ਦੀ ਖੁਸ਼ੀ 'ਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੂੰ ਰੱਬ ਦਾ ਬੇਟਾ ਕਿਹਾ ਜਾਂਦਾ ਹੈ। ਸਰਦੀਆਂ ਦੇ ਮੌਸਮ ਦੇ ਨਾਲ ‘ਜਿੰਗਲ ਬੈਲ ਜਿੰਗਲ ਬੈਲ’ ਦੀ ਧੁਨ ਹਵਾ 'ਚ ਘੁੱਲਣ ਲੱਗ ਜਾਂਦੀ ਹੈ। ਇਸ ਦਿਨ ਕ੍ਰਿਸਮਸ ਟ੍ਰੀ ਨੂੰ ਘਰ 'ਚ ਸਜਾਇਆ ਜਾਂਦਾ ਹੈ। ਨਾਲ ਹੀ ਕ੍ਰਿਸਮਸ 'ਚ ਸਾਂਤਾ ਕਲੋਜ਼ ਬੱਚਿਆਂ ਨੂੰ ਗਿਫਟ ਦਿੰਦਾ ਹੈ ਅਤੇ ਲੋਕ ਵੀ ਇੱਕ-ਦੂਜੇ ਨੂੰ ਗਿਫਟ ਦਿੰਦੇ ਹਨ ਤੇ ਪਾਰਟੀ ਕਰ ਕੇ ਜਸ਼ਨ ਮਨਾਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google celebrates holiday season with special doodle