ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੈਕਸੀ ਦੇ ਗ਼ਲਤ ਰੂਟ ਰਾਹੀਂ ਜਾਣ 'ਤੇ ਤੁਹਾਨੂੰ ਅਲਰਟ ਕਰੇਗਾ Google Maps 

1 / 2ਟੈਕਸੀ ਦੇ ਗ਼ਲਤ ਰੂਟ ਰਾਹੀਂ ਜਾਣ 'ਤੇ ਤੁਹਾਨੂੰ ਅਲਰਟ ਕਰੇਗਾ Google Map

2 / 2ਟੈਕਸੀ ਦੇ ਗ਼ਲਤ ਰੂਟ ਰਾਹੀਂ ਜਾਣ 'ਤੇ ਤੁਹਾਨੂੰ ਅਲਰਟ ਕਰੇਗਾ Google Map

PreviousNext

ਭਾਰਤ 'ਚ ਨਵੇਂ ਸੁਰੱਖਿਆ ਫ਼ੀਚਰ 'ਤੇ ਕੰਮ ਕਰ ਰਿਹੈ ਗੂਗਲ

ਤਕਨਾਲੋਜੀ ਖੇਤਰ ਦੀ ਦਿਗਜ਼ ਕੰਪਨੀ ਗੂਗਲ ਆਪਣੇ ਮੈਪ ਵਿੱਚ 'ਆਫ਼ ਰੂਟ' ਸੁਰੱਖਿਆ ਫ਼ੀਚਰ ਜੋੜਨ ਲਈ ਟੈਸਟਿੰਗ ਕਰ ਰਹੀ ਹੈ। ਇਹ ਫਿਲਹਾਲ ਸਿਰਫ਼ ਭਾਰਤ ਲਈ ਹੋਵੇਗਾ। 
 

ਟੈਕਸੀ ਜਾਂ ਕਾਰ ਦੀ ਗ਼ਲਤ ਦਿਸ਼ਾ ਵਿੱਚ 500 ਮੀਟਰ ਦੀ ਦੂਰੀ ਤੱਕ ਜਾਣ 'ਤੇ ਇਹ ਫ਼ੀਚਰ ਉਪਭੋਗਤਾ ਨੂੰ ਚੇਤਾਵਨੀ ਭੇਜ ਭੇਜੇਗਾ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ।


ਮੋਬਾਈਲ ਸਾਫ਼ਟਵੇਅਰ ਵਿਕਾਸ ਸਮੁਦਾਏ ਐਕਸਡੀਏ ਡਿਵੈਲਪਰਜ਼ ਨੇ ਸੋਮਵਾਰ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਹੈ ਕਿ ਇਹ ਫ਼ੀਚਰ "ਸਟੇਅ ਸੇਫਰ" ਵਿਕਲਪ ਵਿੱਚ ਹੋ ਸਕਦਾ ਹੈ। ਖਪਤਕਾਰ ਥਾਂ ਦੀ ਚੋਣ ਕਰਨ ਤੋਂ ਬਾਅਦ ਇਸ ਮੈਨਿਊ ਦਾ ਉਪਯੋਗ ਕੀਤਾ ਜਾ ਸਕਦਾ ਹੈ। 
 

ਰਿਪੋਰਟ ਦੱਸਦੀ ਹੈ ਕਿ ਇਹ ਫ਼ੀਚਰ ਟੈਕਸੀ ਦੇ ਗ਼ਲਤ ਦਿਸ਼ਾ ਵਿੱਚ 500 ਮੀਟਰ ਤੱਕ ਜਾਣ ਉੱਤੇ ਉਪਭੋਗਤਾਵਾਂ ਨੂੰ ਚੇਤਾਵਨੀ ਦੇਵੇਗਾ।
 

ਗ਼ਲਤ ਰਸਤਾ ਫੜਨ ਉੱਤੇ ਇਚ ਫ਼ੀਚਰ ਡਰਾਵੀਰ ਨੂੰ ਰੀ-ਰੂਟ (ਮਾਰਗ ਬਦਲਣ) ਦਾ ਸੰਕੇਤ ਨਹੀਂ ਦੇਵੇਗਾ ਬਲਕਿ ਖਪਤਕਾਰ ਦੇ ਫੋਨ ਉੱਤੇ ਅਲਰਟ ਭੇਜੇਗਾ ਹਾਲ ਹੀ ਵਿੱਚ, ਗੂੂਗਲ ਨੇ ਆਪਣੇ ਮੈਪ ਨੂੰ ਚੰਗਾ ਕਰਦੇ ਹੋਏ ਸਪੀਡੋਮੀਟਰ ਅਤੇ ਰਡਾਰ ਲੋਕੇਸਨ ਸਹਾਇਤਾ ਵਰਗੇ ਫ਼ੀਚਰ ਜੋੜੇ ਸਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google Maps may soon alert you if your taxi driver goes off route in India