ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੂਗਲ ਨੇ ਇਸ ਅੰਦਾਜ਼ ’ਚ ਦੁਨੀਆ ਨੂੰ ਕਿਹਾ ‘ਮੈਰੀ ਕ੍ਰਿਸਮਸ’

25 ਦਸੰਬਰ ਨੂੰ ਸਾਰੀ ਦੁਨੀਆ ਚ ਭਾਰੀ ਉਤਸ਼ਾਹ ਨਾਲ ਕ੍ਰਿਸਮਸ ਮਤਲਬ ਖੁਸ਼ੀਆਂ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਸਾਰੀ ਦੁਨੀਆ ਇਸ ਖੁਸ਼ੀ ਦੇ ਮੌਕੇ ਤੇ ਆਪਣੇ ਦੋਸਤਾਂ, ਪਰਿਵਾਰਾਂ ਨਾਲ ਮੁਲਾਕਾਤ ਕਰ ਰਹੀ ਹੈ। ਕੋਈ ਗਿਰਜਾਘਰ ਜਾ ਰਿਹਾ ਹੈ ਤਾਂ ਕੋਈ ਤੋਹਫੇ ਦੇ ਕੇ ਆਪਣੀ ਖੁਸ਼ੀਆਂ ਮੌਕੇ ਤੇ ਆਪਣੀ ਖੁਸ਼ੀਆਂ ਨੂੰ ਦਰਸ਼ਾ ਰਿਹਾ ਹੈ।

 

ਖੁਸ਼ੀਆਂ ਦੇ ਇਸ ਸ਼ੁੱਭ ਮੌਕੇ ਦੁਨੀਆ ਦੇ ਸਰਚ ਇੰਜਣ ਗੂਗਲ ਨੇ ਵੀ ਇਸ ਖਾਸ ਡੂਡਲ ਬਣਾਇਆ ਹੈ। ਗੂਗਲ ਨੇ ਕ੍ਰਿਸਮਸ ਤੇ ਆਧਾਰਿਤ ਇੱਕ ਬਣਾਇਆ ਹੈ। ਡੂਡਲ ਚ ਦੋ ਕੁਰਸੀਆਂ ਤੇ ਸੈਂਟਾ ਕਲੋਜ਼ ਵੀ ਬੈਠੇ ਹਨ, ਗੂਗਲ ਦੇ ਅੱਖਰ ਚ : ਦੇ ਸਥਾਨ ਤੇ ਕ੍ਰਿਸਮਸ ਦਾ ਦਰਖਤ ਬਣਾਇਆ ਗਿਆ ਹੈ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਡੂਡਲ ਤੇ ਕਲਿੱਕ ਕਰਦਿਆਂ ਹੀ ਹੈਪੀ ਹੋਲੀਡੇਜ਼ ਲਿਖਿਆ ਹੋਇਆ ਆ ਰਿਹਾ ਹੈ।

 

ਦੱਸਣਯੋਗ ਹੈ ਕਿ ਕ੍ਰਿਸਮਸ ਦਾ ਤਿਓਹਾਰ ਜੀਜਸ ਕ੍ਰਾਈਸਟ ਮਤਲਬ ਯੀਸੂ ਮਸੀਹ ਦੇ ਜਨਮ ਦੀ ਖੁਸ਼ੀ ਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੂੰ ਰੱਬ ਦਾ ਬੇਟਾ ਕਿਹਾ ਜਾਂਦਾ ਹੈ। ਸਰਦੀਆਂ ਦੇ ਮੌਸਮ ਦੇ ਨਾਲ ‘ਜਿੰਗਲ ਬੈਲ ਜਿੰਗਲ ਬੈਲ’ ਦੀ ਧੁਨ ਹਵਾ ਚ ਘੁੱਲਣ ਲੱਗੀ ਹੈ।

 

ਬੱਚਿਆਂ ਨੂੰ ਰਹਿੰਦਾ ਹੈ ਸੈਂਟਾ ਦਾ ਇੰਤਜ਼ਾਰ

 

ਹਰੇਕ ਸਾਲ 25 ਦਸੰਬਰ ਨੂੰ ਵੱਡਾ ਦਿਨ ਮਤਲਬ ਕ੍ਰਿਸਮਸ ਮਨਾਇਆ ਜਾਂਦਾ ਹੈ। ਬੱਚਿਆਂ ਨੂੰ ਇਸ ਦਿਨ ਸੈਂਟਾ ਕਲੋਜ਼ ਦੇ ਆਉਣ ਅਤੇ ਤੋਹਫੇ ਮਿਲਣ ਦੀ ਉਡੀਕ ਰਹਿੰਦੀ ਹੈ। ਇਸ ਦਿਨ ਕ੍ਰਿਸਮਸ ਦੇ ਦਰਖਤ (ਕ੍ਰਿਸਮਸ ਟ੍ਰੀ) ਨੂੰ ਵੀ ਸਜਾਇਆ ਜਾਂਦਾ ਹੈ। ਇਸ ਦਿਨ ਈਸਾ ਮਸੀਹ ਦੇ ਜਨਮਦਿਨ ਮੌਕੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਅਤੇ ਇੱਕ ਦੂਜੇ ਨੂੰ ਤੋਹਫੇ ਭੇਟ ਕੀਤੇ ਜਾਂਦੇ ਹਨ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google says to the world in this style Marie Christmas