ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਨੇ ਗੂਗਲ ’ਤੇ ਕੀਤਾ ਅਜਿਹਾ ਸਰਚ ਕਿ ਬੈਂਕ ਖਾਤਾ ਮਿੰਟਾਂ ’ਚ ਹੋ ਗਿਆ ਖਾਲੀ

ਬੈਂਗਲੂਰੁ ਚ ਵਾਪਰੀ ਇਸ ਘਟਨਾ ਮੁਤਾਬਕ ਇਕ ਔਰਤ ਨੇ ਗੂਗਲ ’ਤੇ ਜ਼ੋਮੈਟੋ ਦੀ ਜਾਅਲੀ ਕਾਲ ਸੈਂਟਰ ’ਤੇ ਇਹ ਪਤਾ ਕਰਨ ਲਈ ਫ਼ੋਨ ਕੀਤਾ ਕਿ ਉਸ ਦਾ ਰਿਫ਼ੰਡ ਆਇਆ ਜਾਂ ਨਹੀਂ ਤਾਂ ਉਸ ਦਾ ਬੈਂਕ ਖਾਤਾ ਮਿੰਟਾਂ ਚ ਖਾਲੀ ਹੋ ਗਿਆ।

 

ਔਰਤ ਨੇ ਗੂਗਲ ਸਰਚ ’ਤੇ ਜ਼ੋਮੈਟੋ ਕਾਲ ਸੈਂਟਰ ਦਾ ਨੰਬਰ ਸਰਚ ਕੀਤਾ ਤੇ ਡਾਇਲ ਕੀਤਾ। ਉਸ ਨੇ ਆਪਣੇ ਰਿਫ਼ੰਡ ਲਈ ਦਰਖਾਸਤ ਕੀਤੀ ਤਾਂ ਧੋਖੇਬਾਜ਼ ਨੇ ਉਸਦੇ ਬੈਂਕ ਖਾਤੇ ਦੀ ਜਾਣਕਾਰੀ ਮੰਗੀ। ਕੁਝ ਹੀ ਦੇਰ ਚ ਔਰਤ ਦੇ ਬੈਂਕ ਖਾਤੇ ਚੋਂ ਸਾਰੀ ਰਕਮ ਗਾਇਬ ਹੋ ਗਈ।

 

ਫੂਡ ਡਿਲੀਵਰ ਐਪ ਜ਼ੋਮੈਟੋ ਵਲੋਂ ਜਾਅਲੀ ਕਾਲ ਸੈਂਟਰ ਨਾਲ ਜੁੜੀ ਸ਼ਿਕਾਇਤ ਪੁਲਿਸ ਚ ਦਰਜ ਕਰਵਾ ਦਿੱਤੀ ਗਈ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ।

 

ਦੱਸਣਯੋਗ ਹੈ ਕਿ ਜਾਅਲੀ ਕਸਟਮਰ ਕੇਅਰ ਮੁਲਾਜ਼ਮ ਬਣ ਕੇ ਹੈਕਰਸ ਗਾਹਕਾਂ ਨੂੰ ਬੁੱਧੂ ਬਣਾ ਕੇ ਉਨ੍ਹਾਂ ਦੀ ਬੈਂਕ ਨਾਲ ਜੁੜੀ ਜਾਣਕਾਰੀ ਲੈ ਲੈਂਦੇ ਹਨ ਜਿਸ ਤੋਂ ਬਾਅਦ ਖਾਤੇ ਤੋਂ ਰਕਮ ਕੱਢ ਕੇ ਆਪਣੀ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:google search one wrong search can wipe out your entire bank account