ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ–370 ਹਟਣ ਪਿੱਛੋਂ ਗੂਗਲ ’ਚ ‘ਕਸ਼ਮੀਰ’ ਦੀ ਖੋਜ ਵਿੱਚ ਚੋਖਾ ਵਾਧਾ

ਧਾਰਾ–370 ਹਟਣ ਪਿੱਛੋਂ ਗੂਗਲ ’ਚ ‘ਕਸ਼ਮੀਰ’ ਦੀ ਖੋਜ ਵਿੱਚ ਚੋਖਾ ਵਾਧਾ

ਬੀਤੇ ਅਗਸਤ ਮਹੀਨੇ ਦੌਰਾਨ ਸਰਚ–ਇੰਜਣ ਗੂਗਲ ’ਤੇ ਕਸ਼ਮੀਰ ਬਾਰੇ ਕੁਝ ਨਾ ਕੁਝ ਲੱਭਣ ਵਾਲਿਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ। ਇਹ ਵਾਧਾ ਇਕੱਲੇ ਭਾਰਤ ’ਚ ਹੀ ਨਹੀਂ, ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਦਰਜ ਕੀਤਾ ਗਿਆ ਹੈ। ਗੂਗਲ ਦੇ ਪਿਛਲੇ 15 ਸਾਲਾਂ ਦੇ ਰੁਝਾਨਾਂ ਦਾ ਜਾਇਜ਼ਾ ਲਿਆ ਗਿਆ ਹੈ ਤੇ ਬਹੁਤੇ ਦੇਸ਼ਾਂ ਵਿੱਚ ਕਸ਼ਮੀਰ ਬਾਰੇ ਕੋਈ ਸਮੱਗਰੀ ਲੱਭਣ ਵਾਲੇ ਯੂਜ਼ਰਜ਼ ਦੀ ਗਿਣਤੀ ਵਿੱਚ 100 ਫ਼ੀ ਸਦੀ ਵਾਧਾ ਹੋਇਆ ਹੈ।

 

 

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਬੀਤੀ 5 ਅਗਸਤ ਨੂੰ ਖ਼ਤਮ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਕਸ਼ਮੀਰ ਬਾਰੇ ਵੱਖੋ–ਵੱਖਰੇ ਤੱਥ ਲੱਭਣ ਵਾਲਿਆਂ ਦੀ ਗਿਣਤੀ 0 ਤੋਂ 100 ਹੋ ਗਈ ਹੈ।

 

 

ਬੀਤੇ ਅਗਸਤ ਮਹੀਨੇ ਸ਼ਬਦ ‘ਕਸ਼ਮੀਰ’ ਬਾਰੇ ਸਭ ਤੋਂ ਵੱਧ ਖੋਜ ਕੀਤੀ ਗਈ ਹੈ। ਯੂਜ਼ਰਜ਼ ਦੀ ਗਿਣਤੀ ਇੰਝ ਹੀ ਬੀਤੇ ਫ਼ਰਵਰੀ ਮਹੀਨੇ ਵੀ ਵਧੀ ਸੀ, ਜਦੋਂ 14 ਫ਼ਰਵਰੀ ਨੂੰ ਪੁਲਵਾਮਾ ’ਚ ਇੱਕ ਆਤਮਘਾਤੀ ਬੰਬਾਰ ਨੇ ਸੀਆਰਪੀਐੱਫ਼ ਦੇ 40 ਤੋਂ ਵੀ ਵੱਧ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।

 

 

ਪਰ ਬੀਤੇ ਅਗਸਤ ਮਹੀਨੇ ਉਸ ਫ਼ਰਵਰੀ ਮਹੀਨੇ ਨਾਲੋਂ ਵੀ ਦੁੱਗਣੇ ਵੱਧ ਲੋਕਾਂ ਨੇ ‘ਕਸ਼ਮੀਰ’ ਨੂੰ ਇੰਟਰਨੈੱਟ ਉੱਤੇ ਸਰਚ ਕੀਤਾ। ਇਹ ਸਰਚ ਹੁਣ 10 ਗੁਣਾ ਤੱਕ ਵਧ ਗਈ ਹੈ।

 

 

ਪਾਕਿਸਤਾਨ ’ਚ ਇਹ ਸਰਚ ਫ਼ਰਵਰੀ ਮਹੀਨੇ ਦੇ ਮੁਕਾਬਲੇ ਤਿੰਨ ਗੁਣਾ ਵਧੀ ਹੈ। ਅਮਰੀਕਾ ਤੇ ਇੰਗਲੈਂਡ ਜਿਹੇ ਦੇਸ਼ਾਂ ਵਿੱਚ ਸ਼ਬਦ ‘ਕਸ਼ਮੀਰ’ ਦੀ ਖੋਜ ਵਿੱਚ ਚੋਖਾ ਵਾਧਾ ਦਰਜ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google Searches on Kashmir peaked after Article 370 move