ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ ਵੱਲੋਂ ਵੀਡੀਓ ਦੇਖਕੇ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼, ਮਾਂ–ਬੱਚੇ ਦੀ ਮੌਤ

ਮਹਿਲਾ ਵੱਲੋਂ ਵੀਡੀਓ ਦੇਖਕੇ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼, ਮਾਂ–ਬੱਚੇ ਦੀ ਮੌਤ

ਇਕ 26 ਸਾਲਾ ਅਣਵਿਆਹੀ ਗਰਭਵਤੀ ਮਹਿਲਾ ਨੇ ਯੂਟਿਊਬ ਉਤੇ ਜਣੇਪੇ ਦਾ ਵੀਡੀਓ ਦੇਖਦੇ ਹੋਏ ਬੱਚੇ ਨੂੰ ਜਨਮ ਦੇਣ ਦਾ ਯਤਨ ਕੀਤਾ। ਪੁਲਿਸ ਨੇ ਕਿਹਾ ਕਿ ਮਹਿਲਾ ਅਤੇ ਉਸਦੇ ਬੱਚੇ ਦੋਵਾਂ ਦੀ ਇਸ ਦੌਰਾਨ ਮੌਤ ਹੋ ਗਈ।

 

ਇਹ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਜਦੋਂ ਬਿਲੰਦਪੁਰ ਦੇ ਰਵੀ ਓਪਾਧਿਆਏ ਦੇ ਘਰ ਚਾਰ ਦਿਨ ਪਹਿਲਾਂ ਕਿਰਾਏਦਾਰ ਵਜੋਂ ਆਈ ਬਹਿਰਾਇਚ ਦੀ ਇਕ ਲੜਕੀ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਸੀ। ਉਸਨੇ ਚਾਰ ਦਿਨ ਪਹਿਲਾਂ ਇਹ ਕਹਿਕੇ ਕਮਰਾ ਲਿਆ ਸੀ ਕਿ ਬਾਅਦ ਵਿਚ ਉਸਦੀ ਮਾਂ ਵੀ ਆ ਕੇ ਉਸ ਨਾਲ ਰਹੇਗੀ। ਲੜਕੀ ਗਰਭਵਤੀ ਸੀ।

 

ਐਤਵਾਰ ਨੂੰ ਦੂਜੇ ਕਿਰਾਏਦਾਰ ਨੇ ਲੜਕੀ ਦੀ ਸ਼ੱਕੀ ਮੌਤ ਦੀ ਸੂਚਨਾ ਦਿੱਤੀ। ਪੈਦਾ ਹੋਏ ਬੱਚੇ ਦੀ ਵੀ ਮੌਤ ਹੋ ਚੁੱਕੀ ਸੀ। ਲੜਕੀ ਕੋਲ ਮਿਲੇ ਮੋਬਾਇਲ ਉਤੇ ਯੂਟਿਊਬ ਦੀ ਉਹ ਸਾਈਟ ਖੁੱਲ੍ਹੀ ਸੀ ਜਿਸ ਵਿਚ ਜਣੇਪੇ ਦੇ ਤਰੀਕੇ ਦੱਸੇ ਜਾ ਰਹੇ ਸਨ। ਪੁਲਿਸ ਨੂੰ ਸਮਝ ਵਿਚ ਆ ਗਿਆ ਕਿ ਉਸਨੇ ਖੁਦ ਆਪਣਾ ਪ੍ਰਸਵ ਦੀ ਕੋਸ਼ਿਸ਼ ਕੀਤੀ ਅਤੇ ਜ਼ਿਆਦਾ ਖੂਨ ਵਹਾਅ ਕਾਰਨ ਉਸਦੀ ਜਾਨ ਚਲੀ ਗਈ। ਨਾਲ ਹੀ ਬੱਚੇ ਦੀ ਮੌਤ ਹੋ ਗਈ ਸੀ।

 

ਪੁਲਿਸ ਤੋਂ ਜਾਣਕਾਰੀ ਮਿਲਣ ਬਾਅਦ ਪਰਿਵਾਰਕ ਮੈਂਬਰ ਰਾਤ ਨੂੰ ਇਥੇ ਪਹੁੰਚ ਗਏ। ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਸ਼ਿਕਾਇਤ ਦਿਓ, ਲੜਕੀ ਦੇ ਪ੍ਰੇਮੀ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਪਰਿਵਾਰ ਨੇ ਹੱਥ ਜੋੜ ਲਏ। ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਉਨ੍ਹਾਂ ਦੀਆਂ ਦੋ ਹੋਰ ਬੇਟੀਆਂ ਹਨ। ਵਿਆਹ ਕਰਨਾ ਹੈ। ਮਾਮਲਾ ਉਜਾਗਰ ਹੋ ਗਿਆ ਤਾਂ ਮੁਸ਼ਕਲ ਹੋ ਜਾਵੇਗੀ। ਪੁਲਿਸ ਵੀ ਉਨ੍ਹਾਂ ਦੀ ਬੇਬਸੀ ਸਮਝ ਗਈ। ਉਸਨੇ ਵੀ ਦਬਾਅ ਨਾ ਬਣਾਇਆ। ਮ੍ਰਿਤਕ ਸ਼ਰੀਰ ਲੈ ਕੇ ਪਰਿਵਾਰ ਚਲਿਆ ਗਿਆ।

 

ਪ੍ਰੀਖਿਆ ਦੀ ਤਿਆਰ ਕਰ ਰਹੀ ਸੀ ਲੜਕੀ

 

ਪੁਲਿਸ ਜਾਂਚ ਵਿਚ ਪਤਾ ਚਲਿਆ ਕਿ ਲੜਕੀ ਐਮ ਕਾਮ ਕਰ ਚੁੱਕੀ ਸੀ ਅਤੇ ਹੋਰ ਕਿਸੇ ਪ੍ਰੀਖਿਆ ਦੀ ਤਿਆਰ ਕਰ ਰਹੀ ਸੀ। ਇਸ ਦੌਰਾਨ ਉਹ ਪ੍ਰੇਮ ਸਬੰਧ ਵਿਚ ਪੈ ਗਈ ਸੀ। ਇਹ ਹੀ ਨਹੀਂ ਕਰੀਬ ਤਿੰਨ ਸਾਲ ਤੋਂ ਉਹ ਗੋਰਖਪੁਰ ਵਿਚ ਰਹਿ ਰਹੀ ਸੀ, ਲਿਹਾਜਾ ਉਸਦਾ ਪ੍ਰੇਮੀ ਵੀ ਇਸੇ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਪਰ ਮਾਂ–ਬਾਪ ਦੀ ਚੁਪੀ ਨਾਲ ਪੁਲਿਸ ਵੀ ਸ਼ਾਂਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gorakhpur woman attempts to deliver baby watching video on YouTube both die