ਕੋਵਿਡ-19 ਮਹਾਮਾਰੀ ਦੇ ਕਰੋਪੀ ਨੂੰ ਰੋਕਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਥਿਤੀ ਵਿਚ ਆਮ ਜਨਤਾ ਨੂੰ ਵੀ ਸੋਸ਼ਲ ਮੀਡਿਆ ਜਾਂ ਹੋਰ ਕਿਧਰ ਤੋਂ ਮਿਲੀ ਕੋਈ ਵੀ ਸੂਚਨਾ ਝੂਠੀ ਜਾਂ ਤੱਥਾਂ ਤੋਂ ਉਲਟ ਲਗਦੀ ਹੈ ਤਾਂ ਉਹ ਇਸ ਦੀ ਸੂਚਨਾ ਈ-ਮੇਲ diprfactcheck@gmail.com ਆਈਡੀ 'ਤੇ ਭੇਜ ਸਕਦੇ ਹਨ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਸਥਿਤੀ ਨੂੰ ਵੇਖਦੇ ਹੋਏ ਇਸ ਸਮੇਂ 'ਤੇ ਸਰਕਾਰੀ ਏਜੰਸੀਆਂ ਵੀ ਗਲਤ ਸੂਚਨਾਵਾਂ 'ਤੇ ਲਗਾਤਾਰ ਸਖਤ ਨਿਗਾਹ ਰੱਖ ਰਹੀ ਹੈ, ਕੀ ਗਲਤ ਜਾਂ ਆਧਾਰਹੀਣ ਸੂਚਨਾਵਾਂ ਅੱਗੇ ਨਾ ਜਾਣ।
ਬੁਲਾਰੇ ਨੇ ਦਸਿਆ ਕਿ ਇਸ ਸਬੰਧ ਵਿਚ ਹਰਿਆਣਾ ਵਿਚ ਜਿਲਾ ਪੱਧਰ 'ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਕਿ ਕਿਸੇ ਵੀ ਤਰਾਂ ਦੀ ਗਲਤ ਸੂਚਨਾ ਅੱਗੇ ਨਾ ਜਾ ਸਕੇ।