ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਪਿਆਂ ਦੀ ਦੇਖਭਾਲ ਨਾ ਕਰਨ `ਤੇ ਕੱਟੀ ਜਾਵੇਗੀ ਤਨਖਾਹ

ਮਾਪਿਆਂ ਦੀ ਦੇਖਭਾਲ ਨਾ ਕਰਨ `ਤੇ ਕੱਟੀ ਜਾਵੇਗੀ ਤਨਖਾਹ

ਆਸਾਮ ਸਰਕਾਰ ਦੋ ਅਕਤੂਬਰ ਨੂੰ ਇਕ ਅਜਿਹਾ ਕਾਨੂੰਨ ਲੈ ਕੇ ਆ ਰਹੀ ਹੈ, ਜਿਸ ਨਾਲ ਮਾਪਿਆਂ ਦੀ ਸੰਭਾਲ ਨਾ ਕਰਨ ਵਾਲੇ ਕਰਮਚਾਰੀਆਂ `ਤੇ ਸਿ਼ਕੰਜਾ ਕਸਿਆ ਜਾਵੇਗਾ। ਇਸ ਕਾਨੂੰਨ ਨਾਲ ਕਰਮਚਾਰੀਆਂ ਮਾਂ-ਬਾਪ ਤੇ ਸ਼ਰੀਰਕ ਤੌਰ `ਤੇ ਅੰਗਹੀਣ ਭੈਣ-ਭਰਾ ਦੀ ਦੇਖਭਾਲ ਕਰਨ ਲਈ ਮਜ਼ਬੂਰ ਹੋਣਗੇ। ਕਾਨੂੰਨ ਦੀ ਪਾਲਣਾ ਨਾ ਕਰਨ `ਤੇ ਕਰਮਚਾਰੀ ਦੀ ਤਨਖਾਹ `ਚੋਂ ਪੈਸੇ ਕੱਟ ਲਏ ਜਾਣਗੇ। ਵਿੱਤ ਮੰਤਰੀ ਹੇਮੰਤ ਵਿਸ਼ਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਦਾ ਕਾਨੂੰਨ ਲਿਆਉਣ ਵਾਲਾ ਆਸਾਮ ਦੇਸ਼ ਦਾ ਪਹਿਲਾਂ ਸੂਬਾ ਹੋਵੇਗਾ।


ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ਨੇ ਇਸ ਹਫਤੇ ਦੇ ਸ਼ੁਰੂ `ਚ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਇਸ ਸਬੰਧੀ ਇਕ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ ਅਤੇ ਉਸ `ਚ ਅਧਿਕਾਰੀ ਨਿਯੁਕਤ ਕੀਤੇ ਜਾਣਗੇ। ਅੰਤ `ਚ ਦੋ ਅਕਤੂਬਰ ਤੋਂ ਕਾਨੂੰਨ ਲਾਗੂ ਹੋ ਜਾਵੇਗਾ।


ਪਿਛਲੇ ਸਾਲ ਰਾਜ ਵਿਧਾਨ ਸਭਾ ਨੇ ਆਸਾਮ ਕਰਮਚਾਰੀ ਮਾਤਾ-ਪਿਤਾ ਜਿ਼ੰਮੇਵਾਰੀ ਤੇ ਜਵਾਬਦੇਹੀ ਅਤੇ ਨਿਗਰਾਨੀ ਬਿੱਲ, 2017 ਜਾਂ ਪ੍ਰਣਾਮ ਬਿੱਲ ਪਾਸ ਕੀਤਾ ਸੀ। ਇਸਦਾ ਮਕਸਦ ਇਹ ਯਕੀਨੀ ਕਰਨਾ ਹੈ ਕਿ ਰਾਜ ਸਰਕਾਰ ਦੇ ਕਰਮਚਾਰੀ ਆਪਣੇ ਬਜ਼ੁਰਗ ਮਾਤਾ ਪਿਤਾ ਜਾਂ ਸ਼ਰੀਰਕ ਤੌਰ `ਤੇ ਅਪੰਗ ਭਾਈ ਭੈਣ ਦੀ ਦੇਖਭਾਲ ਕਰਨ ਨਹੀਂ ਤਾਂ ਉਨ੍ਹਾਂ ਦੀ ਤਨਖਾਹ `ਚੋਂ ਪੈਸੇ ਕੱਟੇ ਜਾਣਗੇ।


ਉਨ੍ਹਾਂ ਨੇ ਕਿਹਾ ਕਿ ਨਿਯਮਾਂ ਦੇ ਤਹਿਤ ਜੇਕਰ ਕੋਈ ਬੱਚਾ (ਸਰਕਾਰੀ ਕਰਮਚਾਰੀ) ਉਸ `ਤੇ ਨਿਰਭਰ ਮਾਤਾ-ਪਿਤਾ ਦੀ ਦੇਖਭਾਲ ਨਹੀਂ ਕਰਦਾ ਤਾਂ ਉਸਦੀ ਕੁਲ ਤਨਖਾਹ ਦਾ 10 ਫੀਸਦੀ ਹਿੱਸਾ ਕੱਟ ਲਿਆ ਜਾਵੇਗਾ ਅਤੇ ਇਹ ਰਕਮ ਮਾਤਾ ਪਿਤਾ ਦੇ ਖਾਤੇ `ਚ ਪਾ ਦਿੱਤੀ ਜਾਵੇਗੀ। ਭਾਈ ਭੈਣ ਦੇ ਅਪੰਗ ਹੋਣ ਦੀ ਸਥਿਤੀ `ਚ ਤਨਖਾਹ `ਚੋਂ 15 ਫੀਸਦੀ ਤੱਕ ਹਿੱਸਾ ਕੱਟ ਲਿਆ ਜਾਵੇਗਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government employees will be punished if they do not take care of their parents