ਜੰਮੂ ਕਸ਼ਮੀਰ ਵਿੱਚ ਅਮਰਨਾਥ ਯਾਤਰੂਆਂ ਅਤੇ ਸੈਲਾਨੀਆਂ ਨਾਲ ਚੱਲ ਰਹੀ ਸਲਾਹ ਅਤੇ ਜ਼ਿਆਦਾ ਸੁਰੱਖਿਆ ਕਰਮੀਆਂ ਦੀ ਤੈਨਾਤੀ ਦੀ ਪਿਛੋਕੜ ਵਿੱਚ ਕਾਂਗਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਨੂੰ ਕੋਈ ਜੋਖ਼ਮ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸੂਬੇ ਨੂੰ ਮਿਲੀ ਸੰਵਿਧਾਨਕ ਗਾਰੰਟੀ ਬਰਕਰਾਰ ਰੱਖਣੀ ਚਾਹੀਦੀ ਹੈ।
ਪਾਰਟੀ ਦੇ ਸੀਨੀਅਰ ਨੇਤਾਵਾਂ ਪੀ ਚਿਦੰਬਰਮ, ਅੰਬਿਕਾ ਸੋਨੀ, ਡਾ ਕਰਨ ਸਿੰਘ ਅਤੇ ਆਨੰਦ ਸ਼ਰਮਾ ਦੀ ਹਾਜ਼ਰੀ ਵਿੱਚ ਅਜ਼ਾਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ 10-15 ਦਿਨ ਪਹਿਲਾਂ ਕਸ਼ਮੀਰ ਵਿੱਚ ਅਰਧ ਸੈਨਿਕ ਬਲਾਂ ਦੇ ਹਜ਼ਾਰਾਂ ਵਾਧੂ ਸੈਨਿਕ ਤਾਇਨਾਤ ਕੀਤੇ ਸਨ, ਜਦੋਂਕਿ ਅੱਤਵਾਦੀ ਗਤੀਵਿਧੀਆਂ ਘੱਟ ਸਨ। ਅਮਰਨਾਥ ਯਾਤਰਾ ਚੱਲ ਰਹੀ ਸੀ ਅਤੇ ਸੈਲਾਨੀ ਜਾ ਰਹੇ ਸਨ। ਇਸੇ ਵਿੱਚ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਨੇ ਚਿੰਤਾਵਾਂ ਪੈਦਾ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸੁਰੱਖਿਆ ਲਈ ਰਾਜ ਪ੍ਰਸ਼ਾਸਨ ਵੱਲੋਂ ਪਹਿਲਾਂ ਸਲਾਹ ਜਾਰੀ ਕੀਤੀ ਗਈ ਸੀ। ਪਰ ਗ੍ਰਹਿ ਮੰਤਰਾਲੇ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਜਾਰੀ ਕੀਤੀ ਸਲਾਹ ਬਹੁਤ ਚਿੰਤਾਜਨਕ ਹੈ। ਉਸ ਨਾਲ ਸੂਬੇ ਵਿੱਚ ਲੋਕ ਡਰੇ ਹੋਏ ਹਨ।
ਆਜ਼ਾਦ ਨੇ ਕਿਹਾ ਕਿ ਪਿਛਲੇ 30 ਸਾਲਾਂ ਦੌਰਾਨ ਦਰਜਨਾਂ ਘਟਨਾਵਾਂ ਵਾਪਰੀਆਂ ਹਨ ਅਤੇ ਸਾਰੀਆਂ ਸਰਕਾਰਾਂ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਪਰ ਕਿਸੇ ਵੀ ਸਰਕਾਰ ਨੇ ਕਦੇ ਅਮਰਨਾਥ ਯਾਤਰਾ ਨੂੰ ਨਹੀਂ ਰੋਕਿਆ ਅਤੇ ਸੈਲਾਨੀਆਂ ਨੂੰ ਜੰਮੂ-ਕਸ਼ਮੀਰ ਛੱਡਣ ਲਈ ਨਹੀਂ ਕਿਹਾ।
ਉਨ੍ਹਾਂ ਕਿਹਾ ਕਿ ਮੈਨੂੰ 1990 ਦੀ ਸਥਿਤੀ ਦੀ ਯਾਦ ਦਿਵਾਉਂਦੀ ਹੈ ਜਦੋਂ ਉਸ ਵੇਲੇ ਭਾਜਪਾ ਸਮਰੱਥਨ ਵੀ ਪੀ ਸਿੰਘ ਸਰਕਾਰ ਵੱਲੋਂ ਉਸ ਸਮੇਂ ਦੀ ਸੂਬਾ ਸਰਕਾਰ ਦੀ ਮਰਜ਼ੀ ਦੇ ਬਿਨਾਂ ਰਾਜਪਾਲ ਭੇਜਣ ਤੋਂ ਬਾਅਦ ਜੋ ਸਥਿਤੀ ਪੈਦਾ ਹੋਈ ਉਸ ਨਾਲ ਹਜ਼ਾਰਾਂ ਕਸ਼ਮੀਰੀ ਪੰਡਿਤ ਭੈਣ-ਭਰਾਵਾਂ ਨੂੰ ਬਾਹਰ ਜਾਣਿਆ ਪਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਐਡਵਾਇਰੀ ਭੇਜ ਕੇ ਡਰ ਅਤੇ ਕਸ਼ਮੀਰ ਦੇ ਲੋਕਾਂ ਖ਼ਿਲਾਫ਼ ਨਫ਼ਰਤ ਫੈਲਾ ਰਹੀ ਹੈ। ਉਹ ਵਾਦੀ ਵਿੱਚ ਇਕ ਗ਼ਲਤ ਮਾਹੌਲ ਪੈਦਾ ਕਰ ਰਿਹਾ ਹੈ।
ਸਾਬਕਾ ਕੇਂਦਰੀ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਸਦਰ-ਏ-ਰਿਆਸਤ ਕਰਣ ਸਿੰਘ ਨੇ ਕਿਹਾ ਕਿ ਮੈਂ ਪਿਛਲੇ 70 ਸਾਲਾਂ ਵਿੱਚ ਜੰਮੂ-ਕਸ਼ਮੀਰ ਵਿੱਚ ਕਈ ਉਤਰਾਅ-ਚੜ੍ਹਾਅ ਵੇਖੇ ਹਨ, ਪਰ ਜੰਮੂ-ਕਸ਼ਮੀਰ ਵਿੱਚ ਇਸ ਤਰ੍ਹਾਂ ਦੀ ਸਥਿਤੀ ਕਦੇ ਨਹੀਂ ਵੇਖੀ। ਸ਼ਿਵ ਭਗਤ ਬਹੁਤ ਉਦਾਸ ਹੋਏ ਹੋਣਗੇ, ਮੈਨੂੰ ਸਮਝ ਨਹੀਂ ਆ ਰਿਹਾ ਕਿ ਇਸ ਦਾ ਕੀ ਕਾਰਨ ਹੈ?
ਸਾਬਕਾ ਗ੍ਰਹਿ ਮੰਤਰੀ ਚਿਦੰਬਰਮ ਨੇ ਕਿਹਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਕਿਸੇ ਜੋਖ਼ਮ ਦੀ ਤਿਆਰੀ ਕਰ ਰਹੀ ਹੈ। ਮੇਰੀ ਸਲਾਹ ਇਹ ਹੋਵੇਗੀ ਕਿ ਉਹ ਕਿਸੇ ਜੋਖ਼ਮ ਵਿੱਚ ਨਾ ਪਵੇ।