ਡੀਜ਼ਲ ਦੀ ਘਰੇਲੂ ਡਿਲਿਵਰੀ ਤੋਂ ਬਾਅਦ ਹੁਣ ਸਰਕਾਰ ਪੈਟਰੋਲ ਅਤੇ ਸੀਐਨਜੀ ਦੀ ਵੀ ਹੋਮ ਡਲਿਵਰੀ ਉੱਤੇ ਵਿਚਾਰ ਕਰ ਰਹੀ ਹੈ। ਸਰਕਾਰ ਖਪਤਕਾਰਾਂ ਦੀ ਸਹੂਲਤ ਲਈ ਅਜਿਹਾ ਕਰਨਾ ਚਾਹੁੰਦੀ ਹੈ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਕ ਨਵਾਂ ਪ੍ਰਚੂਨ ਮਾਡਲ ਲਿਆਉਣ ਉੱਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਹਰ ਕਿਸਮ ਦੇ ਬਾਲਣ ਜਿਵੇਂ ਕਿ ਪੈਟਰੋਲ, ਡੀਜ਼ਲ, ਸੀ.ਐਨ.ਜੀ., ਐਲ.ਪੀ.ਜੀ ਇੱਕ ਹੀ ਥਾਂ ਉੱਤੇ ਮਿਲ ਜਾਣ।
ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਸਾਲ 2018 ਵਿੱਚ ਮੋਬਾਈਲ ਡਿਸਪੈਂਸਰਾਂ ਰਾਹੀਂ ਡੀਜ਼ਲ ਦੀ ਹੋਮ ਡਿਲਿਵਰੀ ਦੀ ਸ਼ੁਰੂਆਤ ਕੀਤੀ ਸੀ। ਇਹ ਸਹੂਲਤ ਇਸ ਸਮੇਂ ਕੁਝ ਸ਼ਹਿਰਾਂ ਵਿੱਚ ਉਪਲਬੱਧ ਹੈ।
......