ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਰਵ ਮੋਦੀ ਮਾਮਲੇ ’ਚ ਈਡੀ ਦੇ ਮੁੰਬਈ ਮੁਖੀ ਨੂੰ ਹਟਾਇਆ

ਸਰਕਾਰ ਨੇ ਮੁੰਬਈ ਚ ਈਡੀ ਦੇ ਸਪੈਸ਼ਲ ਡਾਇਰੈਕਟਰ ਵਿਨੀਤ ਅਗਰਵਾਲ ਨੂੰ ਹਟਾ ਦਿੱਤਾ ਹੈ। ਨੀਰਦ ਮੋਦੀ ਹਵਾਲਾ ਜਾਂਚ ਮਾਮਲੇ ਚ ਏਜੰਸੀ ਦੇ ਜਾਂਚ ਅਫ਼ਸਰ ਨੂੰ ਬਿਨਾਂ ਲੋੜੀਂਦੀ ਪ੍ਰਕਿਰਿਆ ਦੀ ਪਾਲਣਾ ਕੀਤੇ ਫਾਰਿਗ ਕਰਨ ਚ ਕਥਿਤ ਤੌਰ ਤੇ ਦਖਲ ਦੇਣ ਨੂੰ ਲੈ ਕੇ ਉਨ੍ਹਾਂ ਨੂੰ ਹਟਾਇਆ ਗਿਆ ਹੈ।

 

ਅਗਰਵਾਲ ਦਾ ਕਾਰਜਕਾਲ ਤਿੰਨ ਸਾਲ ਘੱਟ ਕੀਤਾ ਗਿਆ ਹੈ ਤੇ ਮਹਾਰਾਸ਼ਟਰ ਕੈਡਰ ਦੇ 1994 ਬੈਚ ਦੇ ਆਈਪੀਐਸ ਅਫ਼ਸਰ ਨੂੰ ਤੁਰੰਤ ਪ੍ਰਭਾਵ ਤੋਂ ਜੱਦੀ ਸੂਬੇ ਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕੇਂਦਰੀ ਵਿੱਤ ਮੰਤਰਾਲਾ ਨੇ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਤੋਂ ਮਨਜ਼ੂਰੀ ਮਿਲਣ ਮਗਰੋਂ ਮੰਗਲਵਾਰ ਨੂੰ ਹੁਕਮ ਜਾਰੀ ਕੀਤੇ। ਉਸ ਤੋਂ ਬਾਅਦ ਈਡੀ ਨੇ ਵਿਨੀਤ ਅਗਰਵਾਲ ਨੂੰ ਇਸ ਅਹੁਦੇ ਤੋਂ ਲਾਂਭੇ ਕਰਨ ਦੇ ਹੁਕਮ ਜਾਰੀ ਕੀਤੇ।

 

ਮੁੰਬਈ ਚ ਈਡੀ ਦਾ ਸਪੈਸ਼ਲ ਡਾਇਰੈਕਟਰ ਏਜੰਸੀ ਦੇ ਪੱਛਮੀ ਖੇਤਰ ਦਾ ਪ੍ਰਮੁੱਖ ਹੁੰਦਾ ਹੈ ਤੇ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤੇ ਕੰਟਰੋਲ ਹੁੰਦਾ ਹੈ। ਇਹ ਅਹੁਦਾ ਹੁਣ ਏਜੰਸੀ ਦੇ ਚੇਨਈ ਚ ਤਾਇਨਾਤ ਸਪੈਸ਼ਲ ਡਾਇਰੈਕਟਰ ਨੂੰ ਸੌਂਪਿਆ ਗਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government removes Mumbai chief of Enforcement Directorate in Neerav Modi case