ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ 1987 ਤੋਂ ਪਹਿਲਾਂ ਜਨਮ ਲੈਣ ਵਾਲੇ ਲੋਕ ਭਾਰਤੀ ਨਾਗਰਿਕ: ਸਰਕਾਰ

ਇਕ ਉੱਚ ਸਰਕਾਰੀ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿਹੜੇ ਲੋਕ 1987 ਵਿੱਚ ਪੈਦਾ ਹੋਏ ਸਨ ਜਾਂ ਜਿਨ੍ਹਾਂ ਦੇ ਮਾਪੇ 1987 ਤੋਂ ਪਹਿਲਾਂ ਭਾਰਤ ਵਿੱਚ ਪੈਦਾ ਹੋਏ ਸਨ, ਉਹ ਕਾਨੂੰਨ ਅਨੁਸਾਰ ਭਾਰਤੀ ਨਾਗਰਿਕ ਹਨ ਅਤੇ ਨਾਗਰਿਕਤਾ ਕਾਨੂੰਨ 2019 ਦੀ ਸਥਿਤੀ ਵਿੱਚ ਜਾਂ ਦੇਸ਼ ਭਰ ਵਿੱਚ ਐਨ.ਆਰ.ਸੀ. ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। 

 

ਸਿਟੀਜ਼ਨਸ਼ਿਪ ਐਕਟ ਵਿੱਚ 2004 ਦੀਆਂ ਸੋਧਾਂ ਦੇ ਅਨੁਸਾਰ, ਅਸਾਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਛੱਡ ਕੇ, ਦੇਸ਼ ਦੇ ਹੋਰ ਹਿੱਸਿਆਂ ਵਿੱਚ ਰਹਿੰਦੇ ਲੋਕ ਜਿਨ੍ਹਾਂ ਦੇ ਮਾਪੇ ਭਾਰਤੀ ਨਾਗਰਿਕ ਹਨ ਪਰ ਨਾਜਾਇਜ਼ ਪ੍ਰਵਾਸੀ ਨਹੀਂ, ਨੂੰ ਵੀ ਭਾਰਤੀ ਨਾਗਰਿਕ ਮੰਨਿਆ ਜਾਵੇਗਾ।

 

ਨਾਗਰਿਕਤਾ ਸੋਧ ਕਾਨੂੰਨ ਵਿਰੁਧ ਵਿਰੋਧ ਪ੍ਰਦਰਸ਼ਨ ਅਤੇ ਹਾਲ ਹੀ ਬਣੇ ਕਾਨੂੰਨ ਬਾਰੇ ਸੋਸ਼ਲ ਮੀਡੀਆ ਉੱਤੇ ਕਈ ਸੰਸਕਰਨ ਪ੍ਰਸਾਰਿਤ ਕੀਤੇ ਜਾਣ ਵਿਚਕਾਰ ਇਹ ਸਪੱਸ਼ਟੀਕਰਨ ਆਇਆ ਹੈ। 

 

ਅਧਿਕਾਰੀ ਨੇ ਕਿਹਾ ਕਿ ਜਿਹੜੇ ਲੋਕ 1987 ਤੋਂ ਪਹਿਲਾਂ ਭਾਰਤ ਵਿੱਚ ਪੈਦਾ ਹੋਏ ਸਨ ਜਾਂ ਜਿਨ੍ਹਾਂ ਦੇ ਮਾਪੇ ਉਸ ਸਾਲ ਤੋਂ ਪਹਿਲਾਂ ਪੈਦਾ ਹੋਏ ਸਨ, ਉਹ ਕਾਨੂੰਨ ਦੇ ਤਹਿਤ ਭਾਰਤੀ ਮੰਨੇ ਜਾਣਗੇ। ਅਸਾਮ ਦੇ ਮਾਮਲੇ ਵਿੱਚ 1971 ਨੂੰ ਇਕ ਭਾਰਤੀ ਨਾਗਰਿਕ ਵਜੋਂ ਪਛਾਣ ਕਰਨ ਲਈ ਆਧਾਰ ਸਾਲ ਬਣਾਇਆ ਗਿਆ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: government source says those born before 1987 or whose parents were born before 1987 are consider as Indian citizens