ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਖ਼ੇਬਾਜ਼ NRI ਪਤੀਆਂ ਖ਼ਿਲਾਫ਼ ਪੇਸ਼ ਹੋਵੇਗਾ ਨਵਾਂ ਸਖ਼ਤ ਬਿੱਲ

ਧੋਖ਼ੇਬਾਜ਼ NRI ਪਤੀਆਂ ਖ਼ਿਲਾਫ਼ ਕੇਂਦਰ ਸਰਕਾਰ ਲਿਆ ਰਹੀ ਹੈ ਨਵਾਂ ਬਿੱਲ

ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਸਰਦ ਰੁੱਤ ਸੈਸ਼ਨ 'ਚ ਭਗੌੜੇ ਐੱਨ.ਆਰ.ਆਈ. ਪਤੀਆਂ ਖ਼ਿਲਾਫ਼ ਬਿੱਲ ਲਿਆਏਗੀ ਤਾਂ ਜੋ ਧੋਖਾਧੜੀ ਦੇ ਮਾਮਲਿਆਂ ਨਾਲ ਨਜਿੱਠਿਆ ਜਾ ਸਕੇ।

 

ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਸੰਸਥਾਗਤ ਪ੍ਰਣਾਲੀ ਸ਼ੁਰੂ ਕੀਤੀ ਹੈ, ਜਿੱਥੇ ਤੁਸੀਂ ਦੇਖਿਆ ਕਿ ਐੱਨ.ਆਰ.ਆਈ. ਪਤੀਆਂ ਦੇ 25 ਪਾਸਪੋਰਟ ਰੱਦ ਕਰ ਦਿੱਤੇ ਗਏ ਹਨ। ਅਸੀਂ ਇਸ ਸੈਸ਼ਨ ਵਿੱਚ ਇਕ ਬਿੱਲ ਲਿਆਉਣ ਜਾ ਰਹੇ ਹਾਂ ਜਿਸ 'ਚ ਉਨ੍ਹਾਂ ਪਤੀਆਂ ਦੇ ਵਿਰੁੱਧ ਕੁਝ ਹੋਰ ਪ੍ਰਬੰਧ ਕੀਤੇ ਗਏ ਹਨ।

 

ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਚੋਣ ਮੁਹਿੰਮ ਵਿੱਚ ਭਾਗ ਲੈਣ ਲਈ ਹੈਦਰਾਬਾਦ ਆਈ ਸਵਰਾਜ ਆਪਣੀਆਂ ਪਤਨੀਆਂ ਨੂੰ ਛੱਡ ਭੱਜ ਜਾਣ ਵਾਲੇ ਐੱਨ.ਆਰ.ਆਈ ਪਤੀਆਂ ਬਾਰੇ ਇੱਕ ਪ੍ਰਸ਼ਨ ਦਾ ਜਵਾਬ ਦੇ ਰਹੀ ਸੀ ਸੁਪਰੀਮ ਕੋਰਟ ਨੇ 13 ਨਵੰਬਰ ਨੂੰ ਐੱਨ.ਆਰ.ਆਈ ਪਤੀਆਂ ਵੱਲੋਂ ਦਾਜ ਦੀ ਮੰਗ ਕਰਨ ਤੇ ਪਤਨੀ  ਨੂੰ ਛੱਡ ਦੇਣ ਉੱਤੇ ਕੇਂਦਰ ਤੋਂ ਜਵਾਬ ਦੀ ਮੰਗ ਕੀਤੀ ਸੀ।

 

ਤੇਲੰਗਾਨਾ  ਕੇਸੀਆਰ ਪਰਿਵਾਰ ਲਈ ਨਹੀਂ ਬਣਿਆ

 

ਸੁਸ਼ਮਾ ਸਵਰਾਜ ਨੇ ਕਿਹਾ ਕਿ ਤੇਲੰਗਾਨਾ ਲੋਕਾਂ ਲਈ ਬਣਿਆ ਹੈ, ਨਾ ਕਿ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੇ ਪੰਜ ਮੈਂਬਰੀ ਪਰਿਵਾਰ ਵਾਸਤੇ। ਉਨ੍ਹਾਂ ਨੇ ਕਿਹਾ, ਜਦੋਂ ਤੱਕ ਭਾਜਪਾ ਸੱਤਾ ਵਿਚ ਨਹੀਂ ਆ ਜਾਂਂਦੀ, ਤੇਲੰਗਾਨਾ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ।

 

ਤੇਲੰਗਾਨਾ ਦੇ ਗਠਨ ਲਈ 2000 ਨੌਜਵਾਨ ਮਾਰੇ ਗਏ ਸਨ ਸੂਬਾ ਸਰਕਾਰ ਇਨ੍ਹਾਂ ਵਿੱਚੋਂ ਸਿਰਫ਼ 400 ਦੀ ਸ਼ਹਾਦਤ ਨੂੰ ਪਛਾਣਦੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਤੇਲੰਗਾਨਾ ਰਾਜ ਦੇ ਗਠਨ ਦਾ ਪੂਰਾ ਸਮਰਥਨ ਕੀਤਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:government will bring bill soon against fraudulent NRI husbands