ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਰਕਾਰ ਇਨ੍ਹਾਂ 30,000 ਕਿਸਾਨਾਂ ਨੂੰ ਦੇਵੇਗੀ ਸਮਾਰਟ ਫ਼ੋਨ

​​​​​​​ਸਰਕਾਰ ਇਨ੍ਹਾਂ 30,000 ਕਿਸਾਨਾਂ ਨੂੰ ਦੇਵੇਗੀ ਸਮਾਰਟ ਫ਼ੋਨ

ਝਾਰਖੰਡ ਦੇ 30,000 ਤੋਂ ਵੱਧ ਕਿਸਾਨਾਂ ਨੂੰ ਸਰਕਾਰ ਇਸ ਸਾਲ ਸਮਾਰਟ ਫ਼ੋਨ ਯੋਜਨਾ ਤਹਿਤ 2,000 ਰੁਪਏ ਦੇਵੇਗੀ। ਜਿਹਡੇ ਕਿਸਾਨਾਂ ਨੇ ਰਾਸ਼ਟਰੀ ਕ੍ਰਿਸ਼ੀ ਬਾਜ਼ਾਰ (ਈ–ਨੈਮ) ਵਿੱਚ ਆਪਣਾ ਨਾਂਅ ਦਰਜ ਕਰਵਾਇਆ ਹੈ, ਉਨ੍ਹਾਂ ਨੂੰ ਇਸ ਦਾ ਲਾਭ ਮਿਲੇਗਾ।

 

 

ਵਿਭਾਗ ਨੇ ਦੱਸਿਆ ਕਿ ਇਸ ਯੋਜਨਾ ਵਿੱਚ ਉਨ੍ਹਾਂ ਕਿਸਾਨਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਨੂੰ ਪਿਛਲੇ ਸਾਲ ਯੋਜਨਾ ਦਾ ਲਾਭ ਮਿਲ ਚੁੱਕਾ ਹੈ। ਖੇਤੀ ਵਿਭਾਗ ਦੇ ਡਾਇਰੈਕਟਰ ਰਮੇਸ਼ ਘੋਲਪ ਨੇ ਦੱਸਿਆ ਕਿ ਕਿਸਾਨਾਂ ਨੂੰ ਛੇਤੀ ਹੀ ਇਸ ਦਾ ਲਾਭ ਮਿਲੇਗਾ।

 

 

ਇਸ ਯੋਜਨਾ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ। ਹਰ ਦਿਨ ਕਿਸਾਨਾਂ ਦੇ ਨਾਂਅ ਰਜਿਸਟਰਡ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਪੂਰੀ ਜਾਂਚ ਕਰ ਕੇ ਹੀ ਲਾਭਪਾਤਰੀ ਨੂੰ ਉਸ ਦਾ ਲਾਭ ਮਿਲ ਸਕੇਗਾ।

 

 

ਇਹ ਯੋਜਨਾ ਕਿਸਾਨਾਂ ਵਿੱਚ ਡਿਜੀਟਲ ਇੰਡੀਆ ਦੇ ਮਹੱਤਵ ਨੂੰ ਵਧਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ, ਜਿਸ ਨਾਲ ਕਿਸਾਨ ਆਸਾਨੀ ਨਾਲ ਇੰਟਰਨੈੱਟ ਸੇਵਾ ਨਾਲ ਜੁੜ ਕੇ ਆਪਣੀ ਸਮੱਸਿਆ ਹੱਲ ਕਰ ਸਕਣਗੇ।

 

 

ਇਸ ਯੋਜਨਾ ਰਾਹੀਂ ਲਗਭਗ 37 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ। ਈ–ਨੈਮ ਨਾਲ ਜੁੜ ਕੇ ਕਿਸਾਨਾਂ ਨੂੰ ਆਨਲਾਈਨ ਹੀ ਖੇਤੀਬਾੜੀ ਨਾਲ ਜੁੜੀ ਹਰ ਜਾਣਕਾਰੀ ਤੇ ਉਨ੍ਹਾਂ ਨੂੰ ਵੇਚਣ ਦੀ ਜਗ੍ਹਾ ਮਿਲ ਸਕੇਗੀ। ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਵੀ ਉਨ੍ਹਾਂ ਨੂੰ ਮਿਲ ਸਕੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government will provide SmartPhone to these 30000 farmers