ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NRC ਨਾਲ ਦੇਸ਼ ਨੂੰ ਮੁੜ ਲਾਈਨਾਂ ’ਚ ਲਾਵੇਗੀ ਸਰਕਾਰ: ਓਵੈਸੀ

ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਵੀਰਵਾਰ ਨੂੰ ਐਨਡੀਏ ਸਰਕਾਰ ਵੱਲੋਂ ਦੇਸ਼ ਭਰ ਵਿੱਚ ਐਨਆਰਸੀ ਪ੍ਰਕਿਰਿਆ ਸ਼ੁਰੂ ਕਰਨ ਦੀ ਯੋਜਨਾ ’ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਇਸ ਪ੍ਰੀਕ੍ਰਿਆ ਨਾਲ ਲੋਕਾਂ, ਖ਼ਾਸਕਰ ਘੱਟ ਗਿਣਤੀਆਂ ਅਤੇ ਕਮਜ਼ੋਰ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਏਗਾ।

 

ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏ.ਆਈ.ਐੱਮ.ਐੱਮ.) ਦੇ ਮੁਖੀ ਨੇ ਟਵੀਟ ਕੀਤਾ, “ਖੋਦਾ ਪਾਹਾੜ ਨਿਕਲਾ ਚੂਹਾ। ਹੁਣ ਭਾਜਪਾ ਚਾਹੁੰਦੀ ਹੈ ਕਿ ਇਸ ਨੂੰ ਹਟਾ ਦਿੱਤਾ ਜਾਵੇ, ਪਰ ਇਸ ਨੂੰ ਪੂਰੇ ਭਾਰਤ ਵਿਚ ਲਾਗੂ ਕਰਨਾ ਚਾਹੁੰਦੀ ਹੈ।

 

ਉਨ੍ਹਾਂ ਕਿਹਾ, 'ਕੇਂਦਰ ਸਰਕਾਰ ਚਾਹੁੰਦੀ ਹੈ ਕਿ ਭਾਰਤੀਆਂ ਨੂੰ ਇਕ ਵਾਰ ਫਿਰ ਤੋਂ ਲਾਈਨਾਂ ਚ ਲਿਆਂਦਾ ਜਾਵੇ, ਜਿਨ੍ਹਾਂ ਕੋਲ ਕਾਗਜ਼ਾਤ ਨਹੀਂ ਹਨ, ਨੂੰ ਹਿਰਾਸਤ ਚ ਲੈ ਲਿਆ ਜਾਵੇ ਤੇ ਘੱਟ ਗਿਣਤੀਆਂ ਅਤੇ ਕਮਜ਼ੋਰਾਂ ਨੂੰ ਬਾਬੂਆਂ ਦੇ ਰਹਿਮ' ਤੇ ਛੱਡ ਦਿੱਤਾ ਜਾਵੇ। ਦੁਨੀਆਂ ਚ ਕਿਤੇ ਵੀ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਨਹੀਂ ਪੈਂਦਾ ਹੈ।

 

ਓਵੈਸੀ ਨੇ ਅਸਾਮ ਚ ਅਪਡੇਟ ਕੀਤੇ ਐਨਆਰਸੀ ਨੂੰ ਹਟਾਉਣ ਲਈ ਸੂਬਾ ਸਰਕਾਰ ਵੱਲੋਂ ਕੇਂਦਰ ਨੂੰ ਕੀਤੀ ਬੇਨਤੀ ਦੀ ਖ਼ਬਰ, ਦੇਸ਼ ਭਰ ਵਿੱਚ ਇਸ ਪ੍ਰਕਿਰਿਆ ‘ਤੇ ਹੋਣ ਵਾਲੇ ਖਰਚ ਅਤੇ ਮੁੱਦੇ ਦੇ ਹੋਰ ਪਹਿਲੂਆਂ ਨੂੰ ਦਾ ਜ਼ਿਕਰ ਕੀਤਾ।

 

ਅਸਾਮ ਦੇ ਵਿੱਤ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰ ਨੂੰ ਸੂਬੇ ਚ ਆਖਰੀ ਅਪਡੇਟ ਕੀਤੇ ਨੈਸ਼ਨਲ ਸਿਟੀਜ਼ਨ ਰਜਿਸਟਰ (ਐਨਆਰਸੀ) ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ।

 

ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਰਾਜ ਸਭਾ ਚ ਦਿੱਤੇ ਇਸ ਬਿਆਨ ਕਿ ਐਨਆਰਸੀ ਪ੍ਰਕਿਰਿਆ ਦੇਸ਼ ਭਰ ਚ ਸ਼ੁਰੂ ਕੀਤੀ ਜਾਵੇਗੀ, ਦਾ ਸਵਾਗਤ ਕਰਦਿਆਂ ਕਿਹਾ ਕਿ ਸਰਮਾ ਨੇ ਕਿਹਾ ਕਿ ਸੂਬਾ ਸਰਕਾਰ ਖੁਸ਼ ਹੈ ਕਿ ਕੇਂਦਰ ਨੇ ‘ਉਨ੍ਹਾਂ ਦੇ ਦਿਲਾਂ ਦੀ ਗੱਲ ਸੁਣੀ ਅਤੇ ਪ੍ਰਕਿਰਿਆ ਨਾਗਰਿਕਤਾ (ਸੋਧ) ਬਿੱਲ ਪਾਸ ਹੋਣ ਮਗਰੋਂ ਹੀ ਸ਼ੁਰੂ ਹੋਏਗੀ।

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government work out the lines again with NRC: Owaisi